Postal Recruitment 2019-20 : ਗ੍ਰਾਮੀਣ ਡਾਕ ਸੇਵਾ 'ਚ ਬੰਪਰ ਭਰਤੀ, appost.in ਰਾਹੀਂ ਕਰਦੇ ਹੋ ਅਪਲਾਈ
Postal Recruitment 2019-20 : ਚਿੱਟੀਆਂ ਦੀ ਥਾਂ ਬੇਸ਼ੱਕ ਹੁਣ ਈ-ਮੇਲ ਨੇ ਲਈ ਹੈ ਪਰ ਭਾਰਤੀ ਪੋਸਟ 'ਚ ਹਾਲੇ ਵੀ ਕਾਫ਼ੀ ਮੌਕੇ ਹਨ। ਜੇਕਰ ਤੁਸੀਂ ਇੱਥੇ ਨੌਕਰੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਭਾਰਤੀ ਪੋਸਟ (India Post) ਨੇ ਦੇਸ਼ ਦੇ ਕਈ ਸੂਬਿਆਂ 'ਚ ਵੈਕੰਸੀਆਂ ਕੱਢੀਆਂ ਹਨ।
Publish Date: Tue, 06 Aug 2019 01:05 PM (IST)
Updated Date: Tue, 06 Aug 2019 01:07 PM (IST)
ਨਵੀਂ ਦਿੱਲੀ : Postal Recruitment 2019-20 : ਚਿੱਟੀਆਂ ਦੀ ਥਾਂ ਬੇਸ਼ੱਕ ਹੁਣ ਈ-ਮੇਲ ਨੇ ਲਈ ਹੈ ਪਰ ਭਾਰਤੀ ਪੋਸਟ 'ਚ ਹਾਲੇ ਵੀ ਕਾਫ਼ੀ ਮੌਕੇ ਹਨ। ਜੇਕਰ ਤੁਸੀਂ ਇੱਥੇ ਨੌਕਰੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਭਾਰਤੀ ਪੋਸਟ (India Post) ਨੇ ਦੇਸ਼ ਦੇ ਕਈ ਸੂਬਿਆਂ 'ਚ ਵੈਕੰਸੀਆਂ ਕੱਢੀਆਂ ਹਨ। ਭਾਰਤੀ ਪੋਸਟ ਨੇ ਗ੍ਰਾਮੀਣ ਡਾਕ ਸੇਵਾ (GDS) ਲਈ ਅਸਾਮ, ਬਿਹਾਰ, ਗੁਜਰਾਤ, ਕਰਨਾਟਕ, ਕੇਰਲ ਤੇ ਪੰਜਾਬ ਸੂਬੇ ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਤੇ ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਭਾਰਤੀ ਪੋਸਟ ਦੀ ਆਫਿਸ਼ੀਅਲ ਵੈੱਬਸਾਈਟ appost.in 'ਤੇ ਵਿਜ਼ਿਟ ਕਰਨੀ ਪਵੇਗੀ। ਗ੍ਰਾਮੀਣ ਡਾਕ ਸੇਵਾ ਲਈ ਕੁੱਲ੍ਹ 10066 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਲਦੀ ਕਰੋ, ਕਿਉਂਕਿ ਅਪਲਾਈ ਕਰਨ ਦੀ ਆਖ਼ਰੀ ਤਰੀਕ 4 ਸਤੰਬਰ, 2019 ਹੈ।
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਘੱਟੋ-ਘੱਟ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਵਿਚ ਸ਼ਰਤ ਹੈ ਕਿ ਉਸ ਨੇ ਜਮਾਤ 10ਵੀਂ 'ਚ ਅੰਗਰੇਜ਼ੀ ਤੇ ਗਣਿਤ ਸਬਜੈਕਟ ਦੀ ਚੋਣ ਕੀਤੀ ਹੋਵੇ ਅਤੇ ਪੜ੍ਹਾਈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤੀ ਹੋਵੇ।
ਅਪਲਾਈ ਸ਼ੁਰੂ ਹੋਣ ਦੀ ਤਰੀਕ -5 ਅਗਸਤ 2019
ਅਪਲਾਈ ਕਰਨ ਦੀ ਆਖਰੀ ਤਰੀਕ - 4 ਸਤੰਬਰ 2019
ਵੈਕੰਸੀ ਡਿਟੇਲ
ਕੁੱਲ ਗ੍ਰਾਮੀਣ ਡਾਕ ਸੇਵਾ ਵੈਕੰਸੀ - 10066 ਪੋਸਟਾਂ
ਅਸਾਮ - 919 ਪੋਸਟਾਂ
ਬਿਹਾਰ - 1063 ਪੋਸਟਾਂ
ਗੁਜਰਾਤ - 2510 ਪੋਸਟਾਂ
ਕਰਨਾਟਕ - 2086 ਪੋਸਟਾਂ
ਪੰਜਾਬ - 851 ਪੋਸਟਾਂ
ਯੋਗਤਾ
ਭਾਰਤ ਸਰਕਾਰ/ ਸੂਬਾ ਸਰਕਾਰਾਂ/ ਸੰਘ ਸ਼ਾਸਿਤ ਪ੍ਰਦੇਸ਼ਾਂ ਵਲੋਂ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਆਫ ਸਕੂਲ ਐਜੂਕੇਸ਼ਨ ਨਲੋਂ ਗਣਿਤ ਤੇ ਅੰਗਰੇਜ਼ੀ 'ਚ 10ਵੀਂ ਜਮਾਤ ਸਮੇਤ ਬਾਰਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਵਲੋਂ ਜਮਾਤ 10ਵੀਂ 'ਚ ਅਨੁਸੂਚੀ 8 'ਚ ਮੌਜੂਦ ਕਿਸੇ ਵੀ ਭਾਸ਼ਾ 'ਚ ਪਾਸ ਹੋਣਾ ਬੇੱਹਦ ਜ਼ਰੂਰੀ ਹੈ। ਨਾਲ ਹੀ ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।