ਪਾਕਿਸਤਾਨੀ ਪ੍ਰਚਾਰ ਦਾ ਪਰਦਾਫ਼ਾਸ਼: ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਡੀਪਫੇਕ ਵੀਡੀਓ ਹੋਈ ਵਾਇਰਲ
ਇਸ ਦਾ ਮਕਸਦ ਜਨਤਾ ਨੂੰ ਗੁਮਰਾਹ ਕਰਨਾ ਹੈ। ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਦੀ ਫੈਕਟ ਚੈੱਕ ਇਕਾਈ ਨੇ ਇਹ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਪ੍ਰਚਾਰ ਖਾਤੇ ਇਕ ਡਿਜੀਟਲ ਰੂਪ ਨਾਲ ਸੰਪਾਦਿਤ ਵੀਡੀਓ ਦਾ ਪ੍ਰਚਾਰ ਕਰ ਰਹੇ ਹਨ, ਜਿਸ ਵਿਚ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਤਾਲਿਬਾਨ ਨਾਲ ਭਾਰਤ ਦੇ ਜੁੜੇ ਹੋਣ ਦੇ ਬਾਰੇ ਟਿੱਪਣੀ ਕੀਤੀ।
Publish Date: Tue, 02 Jun 2026 10:52 AM (IST)
Updated Date: Tue, 02 Jun 2026 10:55 AM (IST)
ਨਵੀਂ ਦਿੱਲੀ, ਆਈਏਐੱਨਐੱਸ। ਭਾਰਤ ਸਰਕਾਰ ਨੇ ਸੋਮਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਫੈਲ ਰਹੇ ਝੂਠੇ ਦਾਅਵਿਆਂ ਦਾ ਖੰਡਨ ਕੀਤਾ ਤੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦੇ ਪ੍ਰਚਾਰ ਖਾਤਿਆਂ ਵੱਲੋਂ ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਬਾਰੇ ਇਕ ਏਆਈ ਨਾਲ ਡੀਪਫੇਕ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ।
ਇਸ ਦਾ ਮਕਸਦ ਜਨਤਾ ਨੂੰ ਗੁਮਰਾਹ ਕਰਨਾ ਹੈ। ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਦੀ ਫੈਕਟ ਚੈੱਕ ਇਕਾਈ ਨੇ ਇਹ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਪ੍ਰਚਾਰ ਖਾਤੇ ਇਕ ਡਿਜੀਟਲ ਰੂਪ ਨਾਲ ਸੰਪਾਦਿਤ ਵੀਡੀਓ ਦਾ ਪ੍ਰਚਾਰ ਕਰ ਰਹੇ ਹਨ, ਜਿਸ ਵਿਚ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਫ਼ੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਤਾਲਿਬਾਨ ਨਾਲ ਭਾਰਤ ਦੇ ਜੁੜੇ ਹੋਣ ਦੇ ਬਾਰੇ ਟਿੱਪਣੀ ਕੀਤੀ।
ਭਾਰਤੀ ਫ਼ੌਜ ਦੇ ਮੁਖੀ ਜਨਰਲ ਦਿਵੇਦੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਵਾਇਰਲ ਕਲਿੱਪ ਨੂੰ ਡਿਜੀਟਲ ਰੂਪ ਨਾਲ ਸੰਪਾਦਿਤ ਕੀਤਾ ਗਿਆ ਹੈ ਤਾਂ ਜੋ ਫ਼ੌਜ ਦੇ ਮੁਖੀ ਦੇ ਬਿਆਨ ਨੂੰ ਝੂਠੇ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਇਹ ਸੰਪਾਦਿਤ ਕਲਿੱਪ 150ਵੇਂ ਰਾਸ਼ਟਰੀ ਰੱਖਿਆ ਅਕੈਡਮੀ ਦੇ ਪਾਸਿੰਗ ਆਊਟ ਪਰੇਡ ਤੋਂ ਬਾਅਦ ਇਕ ਹਾਲੀਆ ਪ੍ਰੈੱਸ ਕਾਨਫਰੰਸ ਦੇ ਮੂਲ ਫੁਟੇਜ ਨੂੰ ਬਦਲਦੀ ਹੈ, ਜਿਸ ਵਿਚ ਅਸਲ ’ਚ ਜਨਰਲ ਦਿਵੇਦੀ ਨੇ ਕਿਹਾ ਸੀ ਕਿ ਆਪ੍ਰੇਸ਼ਨ ਸਿੰਧੂਰ ਜਾਰੀ ਹੈ ਤੇ ਭਾਰਤ ਦੀਆਂ ਤਿੰਨੇ ਫ਼ੌਜਾਂ ਕਿਸੇ ਵੀ ਭਵਿੱਖੀ ਹੰਗਾਮੀ ਸਥਿਤੀ ਲਈ ਉੱਚ ਪੱਧਰ ਦੀ ਤਤਪਰਤਾ ਬਣਾ ਕੇ ਰੱਖ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਸੰਭਾਵਿਤ ਸਿੰਧੂਰ 2.0 ਦਾ ਵੀ ਜ਼ਿਕਰ ਕੀਤਾ ਸੀ।