ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਧੇਰੇ ਵਰਤੋਂ ਤੇ ਜੰਗਲਾਂ ’ਚ ਲੱਗਣ ਵਾਲੀ ਅੱਗ ਬਲੈਕ ਕਾਰਬਨ ਦੇ ਮੁੱਖ ਸੋਮੇ ਹਨ। ਖੋਜ ਦੌਰਾਨ ਡਾ. ਨੇਗੀ ਇਸ ਸਿੱਟੇ ’ਤੇ ਵੀ ਪੁੱਜੇ ਕਿ ਹਿਮਾਲਿਅਨ ਖੇਤਰ ’ਚ ਗਲੇਸ਼ੀਅਰਾਂ ਦੇ ਪਿਘਲਣ ਦੀ ਦਰ 100 ਸਾਲਾਂ ’ਚ ਲਗਪਗ 12 ਫ਼ੀਸਦੀ ਵਧੀ ਹੈ, ਜਿਸ ਨਾਲ ਸਦਾਬਹਾਰ ਪਾਣੀ ਦੇ ਸੋਮਿਆਂ ’ਚ ਭਵਿੱਖ ’ਚ ਪਾਣੀ ਦਾ ਸੰਕਟਨ ਵੀ ਪੈਦਾ ਹੋ ਸਕਦਾ ਹੈ।
ਐੱਨਕੇ ਖੰਡੂਡੀ, ਜਾਗਰਣ, ਪੌੜੀ ਗੜਵਾਲ : ਹਿਮਾਲਿਆ ਦੀਆਂ ਸ਼ਾਂਤ ਵਾਦੀਆਂ ’ਚ ਆਫ਼ਤਾਂ ਦਾ ਖ਼ਤਰਾ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਸੰਕਟ ਇਨਸਾਨ ਦੀਆਂ ਸਰਗਰਮੀਆਂ ਕਾਰਨ ਪੈਦਾ ਹੋਏ ਬਲੈਕ ਕਾਰਬਨ ਦਾ ਹੀ ਨਤੀਜਾ ਹੈ। ਹਿਮਾਲਿਅਨ ਖੇਤਰ ’ਚ ਜੰਮ ਰਹੀ ਬਲੈਕ ਕਾਰਬਨ ਦੀ ਪਰਤ ਹਿਮਨਦੀਆਂ ਦੇ ਪਿਘਲਣ ਦੀ ਰਫ਼ਤਾਰ ਨੂੰ ਵਧਾ ਰਹੀ ਹੈ। ਇਸ ਨਾਲ ਝੀਲਾਂ ਦੇ ਫਟਣ, ਪਾਣੀ ਦੇ ਸੋਮਿਆਂ ਦੇ ਸੁੱਕਣ ਤੇ ਫ਼ਸਲੀ ਚੱਕਰ ਦੇ ਵਿਗੜਨ ਵਰਗੀਆਂ ਕੁਦਰਤੀ ਆਫ਼ਤਾਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਵਾਡੀਆ ਹਿਮਾਲਿਆ ਭੋਂ-ਵਿਗਿਆਨ ਸੰਸਥਾ ਦੇਹਰਾਦੂਨ ਤੋਂ ਸੇਵਾਮੁਕਤ ਸੀਨੀਅਰ ਵਿਗਿਆਨੀ ਡਾ. ਪੀਐੱਸ ਨੇਗੀ ਦਾ ਕਹਿਣਾ ਹੈ ਕਿ ਜੇ ਇਹ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਹਿਮਾਲਿਅਨ ਖੇਤਰ ਦੇ ਹਾਲਾਤ ਡੂੰਘੇ ਸੰਕਟ ’ਚ ਪੈ ਸਕਦੇ ਹਨ।
ਹਿਮਾਲਿਆ ’ਚ ਵਾਤਾਵਰਨ ਤਬਦੀਲੀ, ਐਰੋਸੋਲ ਤੇ ਪ੍ਰਦੂਸ਼ਣ ਦੇ ਵਧਦੇ ਪ੍ਰਭਾਵ ’ਤੇ ਮੰਥਨ ਲਈ ਹੇਮਵਤੀ ਨੰਦਨ ਬਹੁਗੁਣਾ ਗੜਵਾਲ ਕੇਂਦਰੀ ਯੂਨੀਵਰਸਿਟੀ ਦੇ ਚੌਰਾਸ ਕੰਪਲੈਕਸ ’ਚ ਸੋਮਵਾਰ ਨੂੰ ਹੋਈ ਅੰਤਰਰਾਸ਼ਟਰੀ ਗੋਸ਼ਟੀ ’ਚ ਪਹੁੰਚੇ ਸੀਨੀਅਰ ਵਿਗਿਆਨੀ ਡਾ. ਪੀਐੱਸ ਨੇਗੀ ਹਿਮਾਲਿਆ ਦੇ ਹਾਲਾਤ ’ਤੇ 35 ਸਾਲਾਂ ਤੋਂ ਖੋਜ ਕਰ ਰਹੇ ਹਨ। ਇਸਦੇ ਤਜਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਵਾਤਾਵਰਨ ਤਬਦੀਲੀ ਦੇ ਕਾਰਨਾਂ ’ਚ ਗ੍ਰੀਨ ਹਾਊਸ ਗੈਸਾਂ ਤੋਂ ਬਾਅਦ ਬਲੈਕ ਕਾਰਬਨ ਦੂਜਾ ਵੱਡਾ ਕਾਰਨ ਬਣ ਚੁੱਕਾ ਹੈ। ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਧੇਰੇ ਵਰਤੋਂ ਤੇ ਜੰਗਲਾਂ ’ਚ ਲੱਗਣ ਵਾਲੀ ਅੱਗ ਬਲੈਕ ਕਾਰਬਨ ਦੇ ਮੁੱਖ ਸੋਮੇ ਹਨ। ਖੋਜ ਦੌਰਾਨ ਡਾ. ਨੇਗੀ ਇਸ ਸਿੱਟੇ ’ਤੇ ਵੀ ਪੁੱਜੇ ਕਿ ਹਿਮਾਲਿਅਨ ਖੇਤਰ ’ਚ ਗਲੇਸ਼ੀਅਰਾਂ ਦੇ ਪਿਘਲਣ ਦੀ ਦਰ 100 ਸਾਲਾਂ ’ਚ ਲਗਪਗ 12 ਫ਼ੀਸਦੀ ਵਧੀ ਹੈ, ਜਿਸ ਨਾਲ ਸਦਾਬਹਾਰ ਪਾਣੀ ਦੇ ਸੋਮਿਆਂ ’ਚ ਭਵਿੱਖ ’ਚ ਪਾਣੀ ਦਾ ਸੰਕਟਨ ਵੀ ਪੈਦਾ ਹੋ ਸਕਦਾ ਹੈ।
ਗੰਗੋਤਰੀ ਗਲੇਸ਼ੀਅਰ ਖੇਤਰ ’ਚ ਪ੍ਰਤੀ ਘਣ ਮੀਟਰ ’ਚ 4.62 ਮਾਈਕ੍ਰੋ ਗ੍ਰਾਮ ਬਲੈਕ ਕਾਰਬਨ
ਡਾ. ਨੇਗੀ ਸਾਲ 2016 ਤੋਂ ਹਿਮਾਲਿਅਨ ਖੇਤਰ ’ਚ ਬਲੈਕ ਕਾਰਬਨ ਦੀ ਮੌਜੂਦਗੀ ਤੇ ਉਸ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ’ਤੇ ਖੋਜ ਕਰ ਰਹੇ ਹਨ। ਉਨ੍ਹਾਂ ਕੇਂਦਰੀ ਵਿਗਿਆਨ ਮੰਤਰਾਲੇ ਤੇ ਵਾਡੀਆ ਇੰਸਟੀਚਿਊਟ ਦੇ ਸਹਿਯੋਗ ਨਾਲ ਗੰਗੋਤਰੀ ਗਲੇਸ਼ੀਅਰ ਖੇਤਰ ’ਚ ਬਲੈਕ ਕਾਰਬਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਭੋਜਵਾਸਾ ਤੇ ਚੀੜਵਾਸਾ ’ਚ ਦੋ ਆਬਜ਼ਰਵੇਟਰੀਆਂ ਸਥਾਪਿਤ ਕੀਤੀਆਂ ਹਨ। ਉਹ ਦੱਸਦੇ ਹਨ ਕਿ ਗੰਗੋਤਰੀ ਗਲੇਸ਼ੀਅਰ ਖੇਤਰ ’ਚ ਬਲੈਕ ਕਾਰਬਨ ਦੀ ਮਾਤਰਾ 4.62 ਮਾਈਕ੍ਰੋ ਗ੍ਰਾਮ ਪ੍ਰਤੀ ਘਣ ਮੀਟਰ ਪਹੁੰਚ ਗਈ ਹੈ, ਜਦਕਿ 50 ਸਾਲ ਪਹਿਲਾਂ ਇਸ ਖੇਤਰ ’ਚ ਬਲੈਕ ਕਾਰਬਨ ਦੀ ਮੌਜੂਦਗੀ ਨਾ ਦੇ ਬਰਾਬਰ ਸੀ।