ਜੇਐੱਨਐੱਨ, ਹਾਥਰਸ : ਹਾਥਰਸ ਦੇ ਪਿੰਡ ਬੂਲਗੜ੍ਹੀ 'ਚ ਮ੍ਰਿਤਕ ਕੁੜੀ ਦੇ ਪਰਿਵਾਰ ਨੂੰ ਸੋਮਵਾਰ ਨੂੰ ਮਿਲ ਕੇ ਪਰਤ ਰਹੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ 'ਤੇ ਰਾਸ਼ਟਰੀ ਸਵਾਭੀਮਾਨ ਦਲ ਦੇ ਕਨਵੀਨਰ ਦੀਪਕ ਸ਼ਰਮਾ ਨੇ ਸਿਆਹੀ ਸੁੱਟ ਦਿੱਤੀ।

ਪੁਲਿਸ ਨੇ ਦੀਪਕ ਨੂੰ ਹਿਰਾਸਤ 'ਚ ਲੈ ਲਿਆ, ਪਰ ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰ ਆਹਮੋ-ਸਾਹਮਣੇ ਆ ਗਏ। ਜਵਾਬੀ ਪਥਰਾਅ ਹੋਇਆ। ਹਾਈਵੇ 'ਤੇ ਜਾਮ ਲੱਗ ਗਿਆ। ਪੁਲਿਸ ਨੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ।

ਪੁਲਿਸ ਨੇ ਇਹਤਿਆਤਨ ਬੂਲਗੜ੍ਹੀ ਪਿੰਡ ਤੋਂ ਕਰੀਬ 500 ਮੀਟਰ ਪਹਿਲਾਂ ਰੋਕਾਂ ਲਾਈਆਂ ਹੋਈਆਂ ਸਨ। ਸੋਮਵਾਰ ਨੂੰ ਇੱਥੇ ਪੁੱਜੇ ਆਪ ਨੇਤਾ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ, ਵਿਧਾਇਕ ਰਾਖੀ ਬਿੜਲਾ, ਹਰਪਾਲ ਸਿੰਘ ਚੀਮਾ ਨੂੰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵਾਹਨ 'ਤੇ ਬੂਲਗੜ੍ਹੀ ਪਿੰਡ ਲੈ ਗਏ। ਮ੍ਰਿਤਕਾਂ ਦੇ ਪਰਿਵਾਰ ਨੂੰ ਮਿਲਣ ਕੇ ਮੁੜਦੇ ਸਮੇਂ ਸੰਜੇ ਸਿੰਘ ਬੈਰੀਕੇਡਿੰਗ 'ਤੇ ਮੀਡੀਆ ਨਾਲ ਗੱਲ ਕਰ ਰਹੇ ਸਨ, ਉਸ ਵੇਲੇ ਦੀਪਕ ਸ਼ਰਮਾ ਨੇ ਉਨ੍ਹਾਂ 'ਤੇ ਸਿਆਹੀ ਸੁੱਟ ਦਿੱਤੀ।


ਯੋਗੀ ਰਾਜ 'ਚ ਧੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ

ਆਪ ਨੇਤਾ ਸੰਜੇ ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਯੋਗੀ ਰਾਜ 'ਚ ਧੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਆਪ ਮੰਗ ਕਰਦੀ ਹੈ ਕਿ ਸਰਕਾਰ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਐੱਸਆਈਟੀ ਤੋਂ ਜਾਂਚ ਕਰਵਾਏ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਸ਼ੱਕੀ ਸਾਰਿਕਾ ਚੌਧਰੀ, ਡਾ. ਭੀਮਰਾਓ ਅੰਬੇਡਕਲ ਦੇ ਪੋਤੇ ਰਾਜ ਰਤਨ ਅੰਬੇਡਕਰ ਨੇ ਮ੍ਰਿਤਕਾ ਦੇ ਪਰਿਵਾਕ ਮੈਂਬਰਾਂ ਨਾਲ ਵੱਖ-ਵੱਖ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਹਾਥਰਸ ਦੇ ਆਗਰਾ ਦੇ ਕਮਲਾਨਗਰ ਪੁੱਜੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਹਾਥਰਸ 'ਚ ਮੇਰੇ 'ਤੇ ਸਿਆਹੀ ਸੁੱਟਵਾ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਕਾਲੀ ਸਿਆਹੀ ਨਾਲ ਲੁਕਾਉਣ ਦਾ ਕੰਮ ਕੀਤਾ ਹੈ। ਪਰ ਉਹ ਜਨਤਾ ਸਾਹਮਣੇ ਉਜਾਗਰ ਹੋ ਚੁੱਕੇ ਹਨ।

Posted By: Jagjit Singh