ਜਦੋਂ ਤਮਿਲ ਸਿਨੇਮਾ ਦੇ ਸੁਪਰਸਟਾਰ ਥਲਾਪਤੀ ਵਿਜੇ ਨੇ ਰਾਜਨੀਤੀ ਵਿੱਚ ਕਦਮ ਰੱਖਦੇ ਹੋਏ ਆਪਣੀ ਪਾਰਟੀ TVK ਦਾ ਐਲਾਨ ਕੀਤਾ ਤਾਂ ਕਈਆਂ ਨੇ ਇਸ ਨੂੰ ਮਹਿਜ਼ ਸਟਾਰ ਪਾਵਰ ਮੰਨਿਆ। ਪਰ ਤਮਿਲਨਾਡੂ ਵਿਧਾਨ ਸਭਾ 2026 ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਵਿਜੇ ਦੀ ਪਾਰਟੀ 106 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਤਮਿਲਨਾਡੂ ਦੀ ਰਾਜਨੀਤੀ ਵਿੱਚ ਜਦੋਂ ਵੀ ਕੋਈ ਨਵਾਂ ਚਿਹਰਾ ਉੱਭਰਦਾ ਹੈ ਤਾਂ ਉਸ ਨੂੰ ਭਾਵਨਾਵਾਂ ਦੀ ਕਸੌਟੀ 'ਤੇ ਪਰਖਿਆ ਜਾਂਦਾ ਹੈ। ਇੱਥੇ ਸਿਨੇਮਾ ਅਤੇ ਸਿਆਸਤ ਦਾ ਰਿਸ਼ਤਾ ਹਮੇਸ਼ਾ ਖ਼ਾਸ ਰਿਹਾ ਹੈ। ਅਜਿਹੇ ਮਾਹੌਲ ਵਿੱਚ ਜਦੋਂ ਤਮਿਲ ਸਿਨੇਮਾ ਦੇ ਸੁਪਰਸਟਾਰ ਥਲਾਪਤੀ ਵਿਜੇ ਨੇ ਰਾਜਨੀਤੀ ਵਿੱਚ ਕਦਮ ਰੱਖਦੇ ਹੋਏ ਆਪਣੀ ਪਾਰਟੀ ਤਮਿਲਾਗਾ ਵੇਟਰੀ ਕਜ਼ਗਮ (TVK) ਦਾ ਐਲਾਨ ਕੀਤਾ ਤਾਂ ਕਈਆਂ ਨੇ ਇਸ ਨੂੰ ਮਹਿਜ਼ ਸਟਾਰ ਪਾਵਰ ਮੰਨਿਆ। ਪਰ ਤਮਿਲਨਾਡੂ ਵਿਧਾਨ ਸਭਾ 2026 ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਵਿਜੇ ਦੀ ਪਾਰਟੀ 106 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਚੋਣ ਮੈਦਾਨ 'ਚ ਉਤਰਦੇ ਹੀ TVK ਰਾਜ ਦੀ ਨੰਬਰ ਇੱਕ ਪਾਰਟੀ ਬਣ ਕੇ ਉੱਭਰੀ ਹੈ। ਹੁਣ ਸਵਾਲ ਉੱਠਦਾ ਹੈ ਕਿ ਵਿਜੇ ਨੇ ਅਜਿਹਾ ਕੀ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੰਬਰ ਵਨ ਬਣ ਗਈ?
22 ਜੂਨ 1974 ਨੂੰ ਚੇਨਈ ਵਿੱਚ ਜਨਮੇ ਵਿਜੇ ਦੀ ਸਭ ਤੋਂ ਵੱਡੀ ਤਾਕਤ ਸਾਦਗੀ ਅਤੇ ਆਪਣਾਪਨ ਰਹੀ। 90 ਦੇ ਦਹਾਕੇ ਵਿੱਚ ਉਨ੍ਹਾਂ ਨੇ ਰੋਮਾਂਟਿਕ ਅਤੇ ਫੈਮਿਲੀ ਫ਼ਿਲਮਾਂ ਰਾਹੀਂ ਪਛਾਣ ਬਣਾਈ। ਫ਼ਿਲਮ 'ਘਿੱਲੀ' ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਈ, ਜਿਸ ਨੇ ਉਨ੍ਹਾਂ ਨੂੰ ਸੁਪਰਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀਆਂ ਫ਼ਿਲਮਾਂ ਭ੍ਰਿਸ਼ਟਾਚਾਰ, ਸਿੱਖਿਆ, ਸਿਹਤ ਅਤੇ ਕਿਸਾਨਾਂ ਵਰਗੇ ਸਮਾਜਿਕ ਮੁੱਦਿਆਂ ਦੇ ਆਲੇ-ਦੁਆਲੇ ਘੁੰਮਣ ਲੱਗੀਆਂ।
ਸਪੱਸ਼ਟ ਪਛਾਣ: ਵਿਜੇ ਨੇ TVK ਰਾਹੀਂ ਇੱਕ ਸਾਫ਼-ਸੁਥਰੀ ਰਾਜਨੀਤਿਕ ਪਛਾਣ ਬਣਾਈ।
ਕੈਡਰ 'ਚ ਬਦਲਿਆ ਫੈਨ ਬੇਸ: ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸੰਗਠਿਤ ਕੈਡਰ ਵਿੱਚ ਬਦਲਿਆ।
ਨੌਜਵਾਨਾਂ 'ਤੇ ਫੋਕਸ: ਪਹਿਲੀ ਵਾਰ ਵੋਟ ਪਾਉਣ ਵਾਲਿਆਂ ਅਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ।
ਤੀਜਾ ਵਿਕਲਪ: DMK ਅਤੇ AIADMK ਦੇ ਵਿਚਕਾਰ ਖੁਦ ਨੂੰ ਇੱਕ ਮਜ਼ਬੂਤ ਤੀਜੇ ਵਿਕਲਪ ਵਜੋਂ ਪੇਸ਼ ਕੀਤਾ।
ਸਕਾਰਾਤਮਕ ਰਾਜਨੀਤੀ: ਨਾ ਕੋਈ ਤਿੱਖੀ ਬਿਆਨਬਾਜ਼ੀ ਅਤੇ ਨਾ ਹੀ ਨਿੱਜੀ ਹਮਲੇ।
ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ: ਪਾਰਦਰਸ਼ੀ ਸ਼ਾਸਨ ਦਾ ਵਾਅਦਾ।
ਸਿੱਖਿਆ ਤੇ ਸਿਹਤ: ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਦੇ ਬਰਾਬਰ ਬਣਾਉਣਾ ਅਤੇ ਸਸਤਾ ਇਲਾਜ।
ਕਿਸਾਨਾਂ ਨੂੰ ਰਾਹਤ: ਕਰਜ਼ ਮਾਫ਼ੀ ਤੇ ਬਿਹਤਰ MSP।
ਵਿਆਹ ਲਈ ਤੋਹਫ਼ੇ: ਲੜਕੀਆਂ ਦੇ ਵਿਆਹ ਲਈ 8 ਗ੍ਰਾਮ ਸੋਨਾ, ਰੇਸ਼ਮੀ ਸਾੜੀ ਅਤੇ ਨਵਜੰਮੇ ਬੱਚਿਆਂ ਨੂੰ ਸੋਨੇ ਦੀ ਮੁੰਦਰੀ।
ਔਰਤਾਂ ਲਈ ਸਹਾਇਤਾ: ਹਰ ਮਹੀਨੇ 2,500 ਰੁਪਏ ਦੀ ਆਰਥਿਕ ਮਦਦ।
ਪੈਨਸ਼ਨ: ਬਜ਼ੁਰਗਾਂ ਤੇ ਦਿਵਿਆਂਗਾਂ ਨੂੰ 3,000 ਰੁਪਏ ਮਹੀਨਾ ਪੈਨਸ਼ਨ।
ਮੁਫ਼ਤ ਬਿਜਲੀ: 200 ਯੂਨਿਟ ਤਕ ਮੁਫ਼ਤ ਬਿਜਲੀ।
ਮੁਫ਼ਤ ਗੈਸ ਸਿਲੰਡਰ: ਸਾਲ ਵਿਚ 6 LPG ਸਿਲੰਡਰ ਮੁਫ਼ਤ।
ਬੇਰੁਜ਼ਗਾਰੀ ਭੱਤਾ: ਗ੍ਰੈਜੂਏਟ ਨੌਜਵਾਨਾਂ ਨੂੰ 4,000 ਰੁਪਏ ਅਤੇ ਡਿਪਲੋਮਾ ਧਾਰਕਾਂ ਨੂੰ 2,500 ਰੁਪਏ ਮਹੀਨਾ।
Source:
ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ
ਟੀਵੀਕੇ ਦੀ ਅਧਿਕਾਰਤ ਵੈੱਬਸਾਈਟ https://tvkmanifesto2026.com/