ਇਕਤਰਫ਼ਾ ਪਿਆਰ ਦਾ ਖ਼ੌਫ਼ਨਾਕ ਅੰਤ: ਪ੍ਰਪੋਜ਼ਲ ਠੁਕਰਾਉਣ 'ਤੇ ਸਿਰਫਿਰੇ ਆਸ਼ਿਕ ਨੇ ਸ਼ਰੇਆਮ ਬਾਜ਼ਾਰ 'ਚ ਵੱਢਿਆ ਕੁੜੀ ਦਾ ਗਲਾ
ਸ਼ਨੀਵਾਰ ਨੂੰ ਜਦੋਂ ਵੈਸ਼ਨਵੀ ਬੱਸ ਤੋਂ ਉਤਰ ਕੇ ਪੈਦਲ ਜਾ ਰਹੀ ਸੀ, ਤਾਂ ਮੁਲਜ਼ਮ ਨੇ ਸ਼ਰੇਆਮ ਬਾਜ਼ਾਰ ਵਿੱਚ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕੁੜੀ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
Publish Date: Sun, 17 May 2026 01:33 PM (IST)
Updated Date: Sun, 17 May 2026 01:34 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਤੇਲੰਗਾਨਾ ਵਿੱਚ ਇੱਕ 21 ਸਾਲਾ ਮੁਟਿਆਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ, ਮੁਲਜ਼ਮ ਨੌਜਵਾਨ ਕਾਫ਼ੀ ਸਮੇਂ ਤੋਂ ਪ੍ਰੇਮ ਸਬੰਧਾਂ ਦੇ ਨਾਂ 'ਤੇ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਸੀ।
ਮ੍ਰਿਤਕਾ ਦੀ ਪਛਾਣ ਵਾਈ. ਵੈਸ਼ਨਵੀ ਵਜੋਂ ਹੋਈ ਹੈ, ਜੋ ਜਡਚੇਰਲਾ ਦੇ ਇੱਕ ਨਿੱਜੀ ਸਕੂਲ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਪੁਲਿਸ ਮੁਤਾਬਕ ਵੈਸ਼ਨਵੀ ਨੇ ਮੁਲਜ਼ਮ ਦੇ ਪ੍ਰੇਮ ਪ੍ਰਸਤਾਵ (Proposal) ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ।
ਸੜਕ 'ਤੇ ਵੱਢਿਆ ਗਲਾ
ਸ਼ਨੀਵਾਰ ਨੂੰ ਜਦੋਂ ਵੈਸ਼ਨਵੀ ਬੱਸ ਤੋਂ ਉਤਰ ਕੇ ਪੈਦਲ ਜਾ ਰਹੀ ਸੀ, ਤਾਂ ਮੁਲਜ਼ਮ ਨੇ ਸ਼ਰੇਆਮ ਬਾਜ਼ਾਰ ਵਿੱਚ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕੁੜੀ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਸਥਾਨਕ ਲੋਕਾਂ ਨੇ ਤੁਰੰਤ ਵੈਸ਼ਨਵੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਹਾਲਾਂਕਿ, ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।