ਕੁੱਤਿਆਂ ਨੇ ਨੋਚਿਆ ਮਾਸੂਮ ਦਾ ਸਿਰ: ਖੇਤਾਂ 'ਚ ਘਸੀਟ ਕੇ ਲੈ ਗਿਆ ਝੁੰਡ, ਬੱਚੇ ਦੀ ਹਾਲਤ ਗੰਭੀਰ
ਇਸ ਘਟਨਾ ’ਚ ਜ਼ਖ਼ਮੀ ਛੇ ਸਾਲਾ ਅਵੀ ਪਟੇਲ 14 ਮਈ ਦੀ ਦੁਪਹਿਰ ਘਰ ਦੇ ਬਾਹਰ ਸੀ, ਉਦੋਂ ਉਥੇ ਘੁੰਮ ਰਹੇ ਛੇ-ਸੱਤ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਉਥੋਂ ਲੰਘ ਰਹੇ ਇਕ ਬਜ਼ੁਰਗ ਨੇ ਕੁੱਤਿਆਂ ਨੂੰ ਮੁਸ਼ਕਿਲ ਨਾਲ ਭਜਾ ਕੇ ਬੱਚੇ ਨੂੰ ਉਨ੍ਹਾਂ ਦੇ ਕਬਜ਼ੇ ਤੋਂ ਛੁਡਵਾਇਆ।
Publish Date: Mon, 18 May 2026 08:47 AM (IST)
Updated Date: Mon, 18 May 2026 08:48 AM (IST)
ਨਈ ਦੁਨੀਆ, ਖੰਡਵਾ : ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ’ਚ ਕੁੱਤਿਆਂ ਦੇ ਹਮਲੇ ਦੀ ਖ਼ਤਰਨਾਕ ਘਟਨਾ ਨੇ ਸਾਰਿਆਂ ਨੂੰ ਡਰਾ ਦਿੱਤਾ ਹੈ। ਕੁੱਤਿਆਂ ਦਾ ਝੁੰਡ ਛੇ ਸਾਲ ਦੇ ਇਕ ਬੱਚੇ ’ਤੇ ਟੁੱਟ ਪਿਆ। ਮਾਸੂਮ ਚੀਕਦਾ ਰਿਹਾ ਤੇ ਛੇ-ਸੱਤ ਕੁੱਤੇ ਉਸ ਨੂੰ ਨੋਚਦੇ ਰਹੇ। ਉਸ ਨੂੰ ਘਸੀਟ ਕੇ 50 ਮੀਟਰ ਦੂਰ ਖੇਤ ’ਚ ਲੈ ਗਏ। ਬੱਚੇ ਦੀ ਸਿਰ ਦੀ ਚਮੜੀ ਵੀ ਨੋਚ ਦਿੱਤੀ। ਗੰਭੀਰ ਰੂਪ ਨਾਲ ਜ਼ਖ਼ਮੀ ਬੱਚੇ ਨੂੰ ਇੰਦੌਰ ਰੈਫਰ ਕਰਨਾ ਪਿਆ, ਜਿਥੇ ਡਾਕਟਰਾਂ ਨੂੰ ਪਲਾਸਟਿਕ ਸਰਜਰੀ ਕਰਨੀ ਪਈ। ਇਸ ਘਟਨਾ ’ਚ ਜ਼ਖ਼ਮੀ ਛੇ ਸਾਲਾ ਅਵੀ ਪਟੇਲ 14 ਮਈ ਦੀ ਦੁਪਹਿਰ ਘਰ ਦੇ ਬਾਹਰ ਸੀ, ਉਦੋਂ ਉਥੇ ਘੁੰਮ ਰਹੇ ਛੇ-ਸੱਤ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਉਥੋਂ ਲੰਘ ਰਹੇ ਇਕ ਬਜ਼ੁਰਗ ਨੇ ਕੁੱਤਿਆਂ ਨੂੰ ਮੁਸ਼ਕਿਲ ਨਾਲ ਭਜਾ ਕੇ ਬੱਚੇ ਨੂੰ ਉਨ੍ਹਾਂ ਦੇ ਕਬਜ਼ੇ ਤੋਂ ਛੁਡਵਾਇਆ।