ਬੱਚਿਆਂ ਨੂੰ ਲੱਗੀਆਂ ਮੌਜਾਂ! 21 ਜਨਵਰੀ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ, ਆਂਗਣਵਾੜੀ ਕੇਂਦਰ ਵੀ ਰਹਿਣਗੇ ਬੰਦ
ਜਿਲ੍ਹਾ ਨੈਨੀਤਾਲ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 21 ਜਨਵਰੀ ਨੂੰ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰ ਵੀ ਬੰਦ ਰਹਿਣਗੇ।
Publish Date: Tue, 20 Jan 2026 12:17 PM (IST)
Updated Date: Tue, 20 Jan 2026 12:38 PM (IST)
ਨੈਸ਼ਨਲ ਡੈਸਕ : ਜਿਲ੍ਹਾ ਨੈਨੀਤਾਲ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 21 ਜਨਵਰੀ ਨੂੰ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰ ਵੀ ਬੰਦ ਰਹਿਣਗੇ।
ਸੂਤਰਾਂ ਅਨੁਸਾਰ, ਨੈਨੀਤਾਲ ਦੇ ਤਿੰਨ ਵਿਕਾਸ ਖੰਡਾਂ (ਓਖਲਕਾਂਡਾ, ਧਾਰੀ ਅਤੇ ਰਾਮਗੜ੍ਹ) ਵਿੱਚ ਗੁਲਦਾਰ (ਤੇਂਦੁਏ) ਦੀ ਦਹਿਸ਼ਤ ਫੈਲੀ ਹੋਈ ਹੈ। ਜੰਗਲੀ ਜਾਨਵਰਾਂ ਦੇ ਹਮਲਿਆਂ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ 21 ਜਨਵਰੀ ਨੂੰ ਵਿਦਿਆਰਥੀਆਂ ਨੂੰ ਛੁੱਟੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 18 ਅਤੇ 19 ਜਨਵਰੀ ਨੂੰ ਵੀ ਬੱਚਿਆਂ ਲਈ ਸਕੂਲ ਬੰਦ ਰੱਖੇ ਗਏ ਸਨ।