ਸਿੱਖ ਭਾਈਚਾਰੇ ਲਈ ਵੱਡੀ ਖ਼ਬਰ: ਸਿੱਕਮ 'ਚ 1 ਜੂਨ ਤੋਂ ਲਾਗੂ ਹੋਵੇਗਾ 'ਅਨੰਦ ਕਾਰਜ ਐਕਟ', ਜਾਰੀ ਕੀਤਾ ਨੋਟੀਫਿਕੇਸ਼ਨ
14 ਮਈ ਨੂੰ ਜਾਰੀ ਕੇਂਦਰੀ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਵੱਲੋਂ 1 ਜੂਨ 2026 ਅਨੰਦ ਵਿਆਹ ਐਕਟ 1909 ਦੀਆਂ ਮੱਦਾਂ ਸਿੱਕਮ ਸੂਬੇ ’ਚ ਲਾਗੂ ਕਰਨ ਦੀ ਤਰੀਕ ਦੇ ਰੂਪ ’ਚ ਤੈਅ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ 2012 ’ਚ ਕਾਨੂੰਨ ’ਚ ਇਕ ਸੋਧ ਨੇ ਅਨੰਦ ਕਾਰਜ ਐਕਟ, 1909 ਤਹਿਤ ਵਿਆਹਾਂ ਨੂੰ ਰਜਿਸਟਰਡ ਕਰਨ ਲਈ ਸੂਬਾ ਪੱਧਰ ਦੇ ਤੰਤਰ ਪੇਸ਼ ਕੀਤਾ। ਸਿੱਕਮ ਸਮੇਤ ਕਈ ਸੂਬਿਆਂ ਨੇ ਨਿਯਮ ਨਹੀਂ ਬਣਾਏ ਸਨ।
Publish Date: Mon, 18 May 2026 08:58 AM (IST)
Updated Date: Mon, 18 May 2026 09:00 AM (IST)
ਨਵੀਂ ਦਿੱਲੀ (ਏਜੰਸੀ) : ਸਿੱਖ ਜੋੜਿਆਂ ਨੂੰ ਆਪਣੇ ਰਵਾਇਤੀ ਵਿਆਹ (ਅਨੰਦ ਕਾਰਜ) ਨੂੰ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੀ ਇਜਾਜ਼ਤ ਦੇਣ ਵਾਲਾ ਅਨੰਦ ਕਾਰਜ ਐਕਟ ਸਿੱਕਮ ’ਚ ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਅਜਿਹਾ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਸੰਭਵ ਹੋਇਆ ਹੈ। ਪੂਰਬ ਉੱਤਰ ਸੂਬੇ ਸਿੱਕਮ ’ਚ ਹੁਣ ਤੱਕ ਸਿੱਖ ਆਪਣਾ ਵਿਆਹ ਹਿੰਦੂ ਵਿਆਹ ਐਕਟ, 1955 ਤਹਿਤ ਰਜਿਸਟਰਡ ਕਰਦੇ ਰਹੇ ਹਨ। ਪਰ ਹੁਣ ਅਨੰਦ ਕਾਰਜ ਐਕਟ ਸਿੱਕਮ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਨੰਦ ਕਾਰਜ ਤਹਿਤ ਹੋਏ ਵਿਆਹ ਸਿੱਧਾ ਰਜਿਸਟਰਡ ਕਰਨ ਦੀ ਇਜਾਜ਼ਤ ਦੇਵੇਗਾ।
ਸਤੰਬਰ 2025 ’ਚ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਨਾਲ ਤੇਜ਼ੀ ਨਾਲ ਨਾਲ 1909 ਦੇ ਇਸ ਕਾਨੂੰਨ ’ਤੇ ਅਮਲ ਸ਼ੁਰੂ ਹੋਇਆ ਹੈ। 14 ਮਈ ਨੂੰ ਜਾਰੀ ਕੇਂਦਰੀ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਵੱਲੋਂ 1 ਜੂਨ 2026 ਅਨੰਦ ਵਿਆਹ ਐਕਟ 1909 ਦੀਆਂ ਮੱਦਾਂ ਸਿੱਕਮ ਸੂਬੇ ’ਚ ਲਾਗੂ ਕਰਨ ਦੀ ਤਰੀਕ ਦੇ ਰੂਪ ’ਚ ਤੈਅ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ 2012 ’ਚ ਕਾਨੂੰਨ ’ਚ ਇਕ ਸੋਧ ਨੇ ਅਨੰਦ ਕਾਰਜ ਐਕਟ, 1909 ਤਹਿਤ ਵਿਆਹਾਂ ਨੂੰ ਰਜਿਸਟਰਡ ਕਰਨ ਲਈ ਸੂਬਾ ਪੱਧਰ ਦੇ ਤੰਤਰ ਪੇਸ਼ ਕੀਤਾ। ਸਿੱਕਮ ਸਮੇਤ ਕਈ ਸੂਬਿਆਂ ਨੇ ਨਿਯਮ ਨਹੀਂ ਬਣਾਏ ਸਨ।