ਦਿਲ ਦਹਿਲਾਉਣ ਵਾਲੀ ਵਾਰਦਾਤ, ਅਧਿਆਪਕ ਨੂੰ ਲੁੱਟਣ ਮਗਰੋਂ ਸਾੜਿਆ ਜ਼ਿੰਦਾ
ਇੱਥੇ ਇਕ ਅਧਿਆਪਕ ਨੂੰ ਲੁੱਟਣ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 17 May 2025 08:59 AM (IST)
Updated Date: Sat, 17 May 2025 09:02 AM (IST)
ਦਮੋਹ : ਮੱਧ ਪ੍ਰਦੇਸ਼ ਵਿਚ ਦਮੋਹ ਜ਼ਿਲ੍ਹੇ ਦੇ ਹਟਾ ਥਾਣਾ ਖੇਤਰ ਵਿਚ ਵੀਰਵਾਰ ਰਾਤ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ। ਇੱਥੇ ਇਕ ਅਧਿਆਪਕ ਨੂੰ ਲੁੱਟਣ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਆਪਕ ਰਾਜੇਸ਼ ਤ੍ਰਿਪਾਠੀ (47) ਘਰੇਲੂ ਕੰਮ ਲਈ ਇਕ ਰਿਸ਼ਤੇਦਾਰ ਤੋਂ ਲਗਪਗ ਚਾਰ ਲੱਖ ਰੁਪਏ ਲੈ ਕੇ ਆਪਣੇ ਪਿੰਡ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਨੂੰ ਬਦਮਾਸ਼ਾਂ ਨੇ ਰੋਕਿਆ ਅਤੇ ਤਲਾਸ਼ੀ ਲੈ ਕੇ ਲੁੱਟ ਲਿਆ। ਵਿਰੋਧ ਕਰਨ ’ਤੇ ਉਨ੍ਹਾਂ ਅਧਿਆਪਕ ਨੂੰ ਕੁੱਟਮਾਰ ਮਗਰੋਂ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਜ਼ਿਲ੍ਹਾ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਰਾਜੇਸ਼ ਦੀ ਮੌਤ ਹੋ ਗਈ।