ਮਾਤਾ ਸੁੰਦਰੀ ਕਾਲਜ ਦੁਆਰਾ ਪਿਛਲੇ 46 ਸਾਲਾਂ ਤੋਂ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਉਣ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਵੀ 47ਵਾਂ ਬਾਣੀ ਕੀਰਤਨ ਮੁਕਾਬਲੇ ਦਾ ਆਯੋਜਨ 22 ਅਤੇ 23 ਅਕਤੂਬਰ ਨੂੰ ਕਰਵਾਇਆ ਗਿਆ।
ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਦੁਆਰਾ ਪਿਛਲੇ 46 ਸਾਲਾਂ ਤੋਂ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਉਣ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਵੀ 47ਵਾਂ ਬਾਣੀ ਕੀਰਤਨ ਮੁਕਾਬਲੇ ਦਾ ਆਯੋਜਨ 22 ਅਤੇ 23 ਅਕਤੂਬਰ ਨੂੰ ਕਰਵਾਇਆ ਗਿਆ। ਇਸ ਮੁਕਾਬਲੇ ਦਾ ਆਯੋਜਨ ਸਿਰਫ਼ ਕਾਲਜੀਏਟ ਪੱਧਰ 'ਤੇ ਹੀ ਨਹੀਂ ਕੀਤਾ ਗਿਆ ਸਗੋਂ ਸਕੂਲ ਪੱਧਰ ਦੇ ਨਰਸਰੀ, ਪ੍ਰਾਇਮਰੀ, ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿਚ ਵਧ-ਚੜ ਕੇ ਭਾਗ ਲਿੱਤਾ। ਇਸ ਸਾਲ ਦੇ ਮੁਕਾਬਲੇ ਦਾ ਮੁੱਖ ਵਿਸ਼ਾ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਸਮਰਪਿਤ ਸੀ।
ਗੁਰੂ ਰਾਮ ਦਾਸ ਜੀ ਨੇ ਪੰਥ ਦੀ ਸਥਾਪਨਾ ਖਾਤਰ, ਸਿੱਖ ਧਰਮ ਨੂੰ ਰੂਪ ਦੇਣ, ਬਰਾਬਰੀ ਅਤੇ ਭਾਈਚਾਰਕ ਸੇਵਾ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਗੁਰੂ ਸਾਹਿਬਾਨ ਜੀ ਨੇ ਸਿੱਖਾਂ ਲਈ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਰ ਕੇ ਇਹਨਾਂ ਸਿੱਖਿਆਵਾਂ ਨੂੰ ਦਿਸ਼ਾ ਨਿਰਦੇਸ਼ ਪ੍ਰਦਾਨ ਕੀਤਾ।
ਬਾਣੀ, ਘੋਸ਼ਣਾ, ਅਖਰਕਾਰੀ ਅਤੇ ਕੀਰਤਨ ਪਾਠ ਵਿਚ ਉਨ੍ਹਾਂ ਦੁਆਰਾ ਰਚਿਤ ਬਾਣੀ ਨੂੰ ਆਧਾਰ ਬਣਾਉਣ ਦ ਮੁੱਖ ਕਾਰਨ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੀ ਸਿੱਖਿਆਂਵਾਂ ਪ੍ਰਤੀ ਸਮਝ ਅਤੇ ਰੁਚੀ ਪੈਦਾ ਕਰਨਾ ਸੀ ਤਾਂਕਿ ਵਿਦਿਆਰਥੀ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਬਾਰੇ ਵਧ ਤੋਂ ਵਧ ਗਿਆਨ ਪ੍ਰਪਾਤ ਕਰ ਸਕਣ।
ਇਸ ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਪਹਿਲੇ ਦਿਨ 22 ਅਕਤੂਬਰ ਨੂੰ ਕਾਲਜ ਗੁਰਦੁਆਰਾ ਸਾਹਿਬ ਵਿਖੇ ਹੋਇਆ। ਕਾਲਜ ਦੇ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਜੱਜ ਸਾਹਿਬਾਨਾਂ ਦੇ ਨਾਲ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਟੀਮ ਕੋਆਰਡੀਨੇਟਰਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਸਾਹਿਬ ਅਤੇ ਮਾਤਾ ਸੁੰਦਰੀ ਜੀ ਤੋਂ ਅਸ਼ੀਰਵਾਦ ਲੈ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਸਮਾਗਮ ਦੇ ਪਹਿਲੇ ਦਿਨ ਹਰ ਪੱਧਰ 'ਤੇ ਬਾਣੀ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਬਾਣੀ ਮੁਕਾਬਲਾ ਗੁਰੂ ਰਾਮ ਦਾਸ ਜੀ ਦੁਆਰਾ ਰਚਿਤ ਕਰਹਲੇ ਅਤੇ ਲਾਵਾਂ ਬਾਣੀ 'ਤੇ ਅਤੇ ਘੋਸ਼ਣਾ ਦਾ ਵਿਸ਼ਾ ਉਨ੍ਹਾਂ ਦੇ ਜੀਵਨ, ਸਿੱਖਿਆਵਾਂ ਅਤੇ ਵਿਚਾਰਧਾਰਾ 'ਤੇ ਆਧਾਰਤ ਸੀ। ਲਗਭਗ 230 ਵਿਦਿਆਰਥੀਆਂ ਨੇ ਹਰ ਪੱਧਰ 'ਤੇ ਬਾਣੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਤਰ੍ਹਾਂ ਹੀ ਘੋਸ਼ਣਾ ਮੁਕਾਬਲੇ ਵਿੱਚ 200 ਤੋਂ ਵਧ ਵਿਦਿਆਰਥੀਆਂ ਨੇ ਭਾਗ ਲਿਆ। ਨਿੱਜੀ ਜੇਤੂਆਂ ਅਤੇ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦਿੱਤੇ ਗਏ।
ਸਮਾਗਮ ਦੇ ਦੂਜੇ ਦਿਨ ਕੀਰਤਨ ਅਤੇ ਅਖਰਕਾਰੀ (ਗੁਰਬਾਣੀ ਕੈਲੀਗ੍ਰਾਫੀ) ਦੇ ਮੁਕਾਬਲੇ ਕਰਵਾਏ ਗਏ। ਅੱਖਰਕਾਰੀ ਮੁਕਾਬਲੇ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਸੀ। ਇਹ ਮੁਕਾਬਲਾ ਪੰਜਾਬੀ ਦੇ ਉੱਘੇ ਵਿਦਵਾਨ ਡਾ. ਹਰਿਭਜਨ ਸਿੰਘ ਦੀ ਯਾਦਗਾਰੀ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਇਸ ਵਾਰ ਮਿਡਲ ਪੱਧਰ ਤੋਂ ਕਾਲਜ ਪੱਧਰ ਤਕ ਕਰਵਾਇਆ ਗਿਆ। ਇਨ੍ਹਾਂ ਦੋਵਾਂ ਵਰਗਾਂ ਵਿੱਚ ਅਖਰਕਾਰੀ ਮੁਕਾਬਲੇ ਵਿੱਚ 100 ਤੋਂ ਵੀ ਵਧ ਪ੍ਰਤੀਯੋਗੀਆਂ ਨੇ ਭਾਗ ਲਿਆ। ਹਰ ਪੱਧਰ 'ਤੇ ਕੀਰਤਨ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵੀ 53 ਤੋਂ ਵੱਧ ਟੀਮਾਂ ਨੇ ਭਾਗ ਲਿਆ।
ਦੂਜੇ ਦਿਨ ਕਾਲਜ ਦੇ ਗੁਰਦੁਆਰਾ ਸਾਹਿਬ ਵਿੱਚ ਦੁਪਹਿਰ 1:30 ਵਜੇ ਕੀਰਤਨ ਅਤੇ ਮੁਕਾਬਲੇ ਦੀ ਸਮਾਪਤ ਸਮਾਰੋਹ ਦਾ ਆਯੋਜਨ ਕੀਤਾ। ਦੋਨੋ ਦਿਨ ਕਾਲਜ ਦੁਆਰਾ ਸਮੂਹ ਵਿਦਿਆਰਥੀਆਂ ਲਈ ਲੰਗਰ ਦਾ ਵਿਸ਼ੇਸ਼ ਤੌਰ ਤੇ ਆਯੋਜਨ ਕੀਤਾ ਗਈ। ਪ੍ਰਤੀਯੋਗਤਾ ਦੇ ਅੰਤ ਵਿਚ ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਸ. ਜਸਵਿੰਦਰ ਸਿੰਘ ਜੌਲੀ, ਚੇਅਰਮੈਨ, ਘੱਟ ਗਿਣਤੀ ਅਤੇ ਇਸਟੇਟ ਸੈੱਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ. ਸਤਨਾਮ ਸਿੰਘ, ਮੈਂਬਰ, ਗਵਰਨਿੰਗ ਬਾਡੀ, ਸ. ਕੁਲਬੀਰ ਸਿੰਘ, ਮੈਂਬਰ, ਗਵਰਨਿੰਗ ਬਾਡੀ, ਸ. ਰਜਿੰਦਰ ਸਿੰਘ ਵਿਰਾਸਤ, ਚੇਅਰਮੈਨ, ਵਿਰਾਸਤ ਸਿੱਖਇਜ਼ਮ ਟਰੱਸਟ ਅਤੇ ਸ਼੍ਰੀ ਕਰਨਵੀਰ ਭੁੱਲਰ, ਡਿਪਟੀ ਡਾਇਰੈਕਟਰ-ਪ੍ਰੋਡਕਸ਼ਨ, ਵਨ ਇੰਡੀਆ ਅਤੇ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਦੁਆਰਾ ਇਨਾਮਾਂ ਨਾਲ ਸਨਮਾਨਿਤ ਕੀਤਾ।
ਸਾਡੇ ਵਿਸ਼ੇਸ਼ ਮਹਿਮਾਨ ਜਸਵਿੰਦਰ ਸਿੰਘ ਜੌਲੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਤੇ ਪ੍ਰਬੰਧਕੀ ਟੀਮ ਡਾ. ਇਸ਼ਲੀਨ ਕੌਰ,ਕਨਵੀਨਰ, ਬਾਣੀ ਕੀਰਤਨ ਮੁਕਾਬਲੇ, ਪ੍ਰੋ. ਹਰਲੀਨ ਕੌਰ ਅਤੇ ਸ਼੍ਰੀਮਤੀ ਜਸਮੀਤ ਕੌਰ, ਕੋ-ਕਨਵੀਨਰ, ਸ਼੍ਰੀਮਤੀ ਰਸ਼ਮੀ ਸਿੰਘ, ਕਨਵੀਨਰ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਦੇ ਸ਼ਾਨਦਾਰ ਸੰਗਠਨ ਲਈ ਡਿਵਨਿਟੀ ਸੁਸਾਇਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਲ ਕਾਲਜ ਦੀ ਹੋਰ ਸੁਸਾਇਟੀਆਂ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।