ਪਤੀ ਨੂੰ ਉਸਦੇ ਮਾਤਾ-ਪਿਤਾ ਤੋਂ ਵੱਖ ਰਹਿਣ ਲਈ ਮਜਬੂਰ ਕਰਨਾ ਅਨਿਆਂ, ਫੈਮਿਲੀ ਕੋਰਟ ਨੇ ਪਤਨੀ ਦਾ ਕੇਸ ਕੀਤਾ ਖ਼ਾਰਜ ਤੇ ਜੁਰਮਾਨਾ ਵੀ ਠੋਕਿਆ
ਫੈਮਿਲੀ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਉਸ ਦੇ ਪਤੀ ਨੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਪਤਨੀ ਪੇਕੇ ’ਚ ਰਹਿਣ ਦੀ ਜ਼ਿੱਦ ਕਰਦੀ ਸੀ। ਸੱਸ ਸਹੁਰੇ ਨੂੰ ਖਾਣਾ ਵੀ ਬਣਾ ਕੇ ਨਹੀਂ ਦਿੰਦੀ ਸੀ।
Publish Date: Sun, 19 Oct 2025 09:48 AM (IST)
Updated Date: Sun, 19 Oct 2025 10:01 AM (IST)
ਜਾਗਰਣ ਸੰਵਾਦਦਾਤਾ, ਬਰੇਲੀ : ਸਾਂਝੇ ਪਰਿਵਾਰ ਦਾ ਵਿਰੋਧ ਤੇ ਪਤੀ ਤੋਂ ਗੁਜ਼ਾਰਾ ਭੱਤੇ ਦਾ ਦਾਅਵਾ ਕਰਨ ਵਾਲੀ ਔਰਤ ਨੂੰ ਪਰਿਵਾਰ ਅਦਾਲਤ ਨੇ ਸ਼ੀਸ਼ਾ ਦਿਖਾਇਆ। ਜੱਜ ਗਿਆਨੇਂਦਰ ਤ੍ਰਿਪਾਠੀ ਨੇ ਦਾਅਵਾ ਖ਼ਾਰਜ ਕਰਦੇ ਹੋਏ ਕਿਹਾ ਕਿ ਔਰਤ ਨੂੰ ਸਾਂਝੇ ਪਰਿਵਾਰ ਤੋਂ ਦਿੱਕਤ ਹੈ, ਕਾਨੂੰਨੀ ਪ੍ਰਕਿਰਿਆ ਨਾਲ ਕਿਸੇ ਬੇਟੇ ਨੂੰ ਉਸ ਦੇ ਮਾਤਾ-ਪਿਤਾ ਤੋਂ ਅਲੱਗ ਰਹਿਣ ਲਈ ਮਜਬੂਰ ਕਰਨਾ ਘੋਰ ਅਨਿਆਂ ਹੋਵੇਗਾ। ਔਰਤ ਦੇ ਮਨ ਵਿਚ ਵਿਆਹੁਤਾ ਸੰਸਕਾਰਾਂ ਦਾ ਕੋਈ ਮੁੱਲ ਨਹੀਂ ਹੈ। ਬਜ਼ੁਰਗਾਂ ਦੇ ਪ੍ਰਤੀ ਨਫ਼ਰਤ ਉਸ ਦੇ ਸੁਭਾਅ ’ਚ ਹੈ। ਝੂਠਾ ਮੁਕੱਦਮਾ ਕਰਾਉਣ ’ਤੇ ਉਸ ’ਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ।
ਸੱਤ ਸਾਲ ਪਹਿਲਾਂ ਔਰਤ ਦਾ ਵਿਆਹ ਹੋਇਆ ਸੀ। ਪਿਛਲੇ ਸਾਲ ਉਸ ਨੇ ਮੁਕੱਦਮਾ ਦਰਜ ਕਰਾਇਆ ਕਿ ਵਿਆਹ ’ਚ ਪਿਤਾ ਨੇ 11 ਲੱਖ ਰੁਪਏ ਖ਼ਰਚ ਕੀਤੇ, ਇਸ ਦੇ ਬਾਵਜੂਦ ਪਤੀ ਦਾ ਪਰਿਵਾਰ ਦਾਜ ’ਚ 15 ਲੱਖ ਰੁਪਏ ਮੰਗ ਰਿਹਾ ਸੀ। ਫੈਮਿਲੀ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਉਸ ਦੇ ਪਤੀ ਨੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਪਤਨੀ ਪੇਕੇ ’ਚ ਰਹਿਣ ਦੀ ਜ਼ਿੱਦ ਕਰਦੀ ਸੀ। ਸੱਸ ਸਹੁਰੇ ਨੂੰ ਖਾਣਾ ਵੀ ਬਣਾ ਕੇ ਨਹੀਂ ਦਿੰਦੀ ਸੀ। ਉਨ੍ਹਾਂ ਦੇ ਸਹੁਰੇ ਮਜ਼ਦੂਰੀ ਕਰਦੇ ਹਨ, ਘਰ ’ਚ ਸਾਈਕਲ ਤੱਕ ਨਹੀਂ ਹੈ। ਅਜਿਹੇ ’ਚ ਵਿਆਹ’ਚ 11 ਲੱਖ ਰੁਪਏ ਖ਼ਰਚ ਕਰਨਾ ਤੇ ਦਾਜ ’ਚ 15 ਲੱਖ ਨਕਦ ਮੰਗਣਾ ਭਰੋਸੇ ਤੋਂ ਦੂਰ ਹੈ। ਇਹੀ ਕਾਗਜ਼ਾਂ ’ਚ ਵੀ ਜ਼ਿਕਰ ਸੀ। ਇਸ ’ਤੇ ਔਰਤ ਨੇ ਬਿਆਨ ਦਿੱਤਾ ਕਿ ਪਤੀ ਦੇ ਬੁਲਾਉਣ ’ਤੇ ਵੀ ਸਹੁਰੇ ਘਰ ਨਹੀਂ ਪਰਤੇਗੀ। ਉਸ ਨੂੰ ਘਰੇਲੂ ਕੰਮ ਵੀ ਨਹੀਂ ਆਉਂਦਾ। ਦੋਵੇਂ ਧਿਰਾਂ ਦੀ ਬਹਿਸ ’ਚ ਪਤਾ ਲੱਗਾ ਕਿ ਔਰਤ ਦੀ ਮੁੱਖ ਸਮੱਸਿਆ ਸਹੁਰੇ ਘਰ ’ਚ ਸਾਂਝਾ ਪਰਿਵਾਰ ਹੈ। ਉਹ ਸੱਸ, ਸਹੁਰੇ ਨਾਲ ਨਹੀਂ ਰਹਿਣਾ ਚਾਹੁੰਦੀ। ਜੱਜ ਨੇ ਕਿਹਾ ਕਿ ਪਟੀਸ਼ਨਰ ਬਿਨਾਂ ਜਾਇਜ਼ ਕਾਰਨ ਪੇਕੇ ’ਚ ਰਹਿਣ ਲੱਗੀ ਹੈ। ਉਸ ਦਾ ਦਾਅਵਾ ਬੇਬੁਨਿਆਦ ਹੈ। ਉਸ ਨੇ ਤੱਥਾਂ ਨੂੰ ਲੁਕਾਇਆ ਹੈ। ਇਸ ਲਈ 10 ਹਜ਼ਾਰ ਜੁਰਮਾਨਾ ਭੁਗਤਣਾ ਪਵੇਗਾ।