ਪਿਤਾ ਦੀ ਲਾਇਸੈਂਸੀ ਰਾਈਫਲ, ਪੁੱਤ ਦਾ ਗੁੱਸਾ ਤੇ ਇੱਕ 'ਤਾਅਨਾ' : ਹੱਸਦੇ-ਵਸਦੇ ਘਰ 'ਚ ਇੰਝ ਵਰਤਿਆ ਕਹਿਰ
ਗੁੱਸੇ ਵਿੱਚ ਆ ਕੇ ਅਬੂਬਕਰ ਕਮਰੇ ਵਿੱਚੋਂ ਪਿਤਾ ਦੀ ਲਾਈਸੈਂਸੀ ਰਾਈਫਲ ਚੁੱਕ ਲਿਆਇਆ। ਪਰਿਵਾਰ ਵਾਲਿਆਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਪਿਤਾ 'ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਤਾਹਿਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
Publish Date: Tue, 13 Jan 2026 01:56 PM (IST)
Updated Date: Tue, 13 Jan 2026 02:03 PM (IST)
ਜਾਸ,ਬੁਲੰਦਸ਼ਹਿਰ : ਬੁਲੰਦਸ਼ਹਿਰ ਦੇ ਪਿੰਡ ਅਕਬਰਪੁਰ ਵਿੱਚ 65 ਸਾਲਾ ਤਾਹਿਰ ਦੀ ਉਨ੍ਹਾਂ ਦੇ ਹੀ ਪੁੱਤ ਅਬੂਬਕਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਤਾਹਿਰ ਕੋਲ ਕਰੀਬ 25 ਬੀਘਾ ਜ਼ਮੀਨ ਸੀ ਅਤੇ ਉਹ ਖੇਤੀਬਾੜੀ ਕਰਦੇ ਸਨ। ਉਨ੍ਹਾਂ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹਨ।
ਕਾਤਲ ਪੁੱਤਰ ਅਬੂਬਕਰ ਪਹਿਲਾਂ ਸਾਊਦੀ ਅਰਬ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਪਰ ਛੇ ਮਹੀਨੇ ਪਹਿਲਾਂ ਉਹ ਨੌਕਰੀ ਛੱਡ ਕੇ ਪਿੰਡ ਵਾਪਸ ਆ ਗਿਆ ਸੀ। ਉਦੋਂ ਤੋਂ ਹੀ ਉਹ ਵਿਹਲਾ ਸੀ, ਜਿਸ ਕਾਰਨ ਪਿਤਾ ਅਕਸਰ ਉਸ ਨੂੰ ਕੰਮ-ਕਾਰ ਕਰਨ ਲਈ ਕਹਿੰਦੇ ਰਹਿੰਦੇ ਸਨ। ਮੰਗਲਵਾਰ ਸਵੇਰੇ ਕਰੀਬ 9 ਵਜੇ ਪਿਤਾ ਨੇ ਉਸ ਨੂੰ ਬੇਰੁਜ਼ਗਾਰ ਹੋਣ ਦਾ ਤਾਅਨਾ ਮਾਰਿਆ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ।
ਗੁੱਸੇ ਵਿੱਚ ਆ ਕੇ ਅਬੂਬਕਰ ਕਮਰੇ ਵਿੱਚੋਂ ਪਿਤਾ ਦੀ ਲਾਈਸੈਂਸੀ ਰਾਈਫਲ ਚੁੱਕ ਲਿਆਇਆ। ਪਰਿਵਾਰ ਵਾਲਿਆਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਪਿਤਾ 'ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਤਾਹਿਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸ.ਐਸ.ਪੀ. ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ, ਪਿਤਾ-ਪੁੱਤ ਵਿਚਕਾਰ ਝਗੜਾ ਬੇਰੁਜ਼ਗਾਰੀ ਨੂੰ ਲੈ ਕੇ ਹੋਇਆ ਸੀ। ਵਾਰਦਾਤ ਵਿੱਚ ਵਰਤੀ ਗਈ ਲਾਈਸੈਂਸੀ ਰਾਈਫਲ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਅਬੂਬਕਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਫਰਵਰੀ ਮਹੀਨੇ ਵਿੱਚ ਹੀ ਅਬੂਬਕਰ ਅਤੇ ਉਸ ਦੇ ਭਰਾ ਦਾ ਵਿਆਹ (ਨਿਕਾਹ) ਹੋਣਾ ਤੈਅ ਹੋਇਆ ਸੀ ਪਰ ਇਸ ਇੱਕ ਖ਼ੌਫ਼ਨਾਕ ਕਦਮ ਨੇ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ।