ਵੈਬ ਸੀਰੀਜ਼ ਦੇ ਨਾਂ ’ਤੇ ਪੋਰਨ ਬਣਾਉਣ ਵਾਲੇ ਰੈਕਟ ਦਾ ਪਰਦਾਫ਼ਾਸ਼
ਮੁੰਬਈ ’ਚ ਚਾਰਕੋਪ ਪੁਲਿਸ ਨੇ ਵੈਬ ਸੀਰੀਜ਼ ਦੇ ਨਾਂ ’ਤੇ ਪੋਰਨ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਵੱਖ-ਵੱਖ ਸਾਈਟਾਂ ’ਤੇ ਅਪਲੋਡ ਕਰਨ ਵਾਲੇ ਇਕ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਿਲਸਿਲੇ ’ਚ ਪੁਲਿਸ ਨੇ ਨਿਰਮਾਤਾ-ਨਿਰਦੇਸ਼ਕ ਯਾਸਮੀਨ ਖਾਨ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇਕ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
Publish Date: Mon, 05 Dec 2022 08:24 AM (IST)
Updated Date: Mon, 05 Dec 2022 09:50 AM (IST)
ਮਿਡ ਡੇ, ਮੁੰਬਈ : ਮੁੰਬਈ ’ਚ ਚਾਰਕੋਪ ਪੁਲਿਸ ਨੇ ਵੈਬ ਸੀਰੀਜ਼ ਦੇ ਨਾਂ ’ਤੇ ਪੋਰਨ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਵੱਖ-ਵੱਖ ਸਾਈਟਾਂ ’ਤੇ ਅਪਲੋਡ ਕਰਨ ਵਾਲੇ ਇਕ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਿਲਸਿਲੇ ’ਚ ਪੁਲਿਸ ਨੇ ਨਿਰਮਾਤਾ-ਨਿਰਦੇਸ਼ਕ ਯਾਸਮੀਨ ਖਾਨ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਇਕ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਯਾਸਮੀਨ ਨੂੰ ਡੇਢ ਸਾਲ ਪਹਿਲਾਂ ਮੁੰਬਈ ਸੀਆਈਯੂ ਨੇ ਇਸੇ ਤਰ੍ਹਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਹ ਕਾਰਵਾਈ 29 ਸਾਲਾ ਮਾਡਲ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਯਾਸਮੀਨ, ਅਨਿਰੁੱਧ ਪ੍ਰਸਾਦ ਜੰਗਡ਼ੇ, ਅਮਿਤ ਪਾਸਵਾਨ ਤੇ ਆਦਿੱਤਿਆ ਖ਼ਿਲਾਫ਼ ਆਈਪੀਸੀ ਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਮਾਮਲੇ ’ਚ ਜਬਰ ਜਨਾਹ ਦੀਆਂ ਧਾਰਾਵਾਂ ਵੀ ਜੋਡ਼ਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੇ ਜੰਗਡ਼ੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਬਾਕੀ ਮੁਲਜ਼ਮ ਫ਼ਰਾਰ ਹਨ।