ਜੇਕਰ ਤੁਸੀਂਂ ਤਿੰਨ ਮਹੀਨਿਆਂ ਤਕ ਆਪਣੇ ਹੋਮ ਲੋਨ, ਕਾਰ ਲੋਨ ਤੇ ਹੋਰ ਕਿਸੇ ਰਿਟੇਲ ਲੋਨ ਦੇ EMI ਜਾਂ ਕ੍ਰੇਡਿਟ ਕਾਰਡ ਦੇ ਭੁਗਤਾਨ ਨੂੰ ਟਾਲਣ ਬਾਰੇ ਸੋਚ ਰਹੇ ਹੋ ਤਾਂ ਰੁਕੋ ਤੇ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਐਲਾਨ ਮਗਰੋਂ ਲਾਕਡਾਊਨ ਦੀ ਇਸ ਮੁਸ਼ਕਿਲ ਦੀ ਘੜੀ 'ਚ ਪੈਸੇ ਰਹਿਣ ਦੇ ਬਾਵਜੂਦ EMI ਦਾ ਭੁਗਤਾਨ ਟਾਲਣਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ

ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂਂ ਤਿੰਨ ਮਹੀਨਿਆਂ ਤਕ ਆਪਣੇ ਹੋਮ ਲੋਨ, ਕਾਰ ਲੋਨ ਤੇ ਹੋਰ ਕਿਸੇ ਰਿਟੇਲ ਲੋਨ ਦੇ EMI ਜਾਂ ਕ੍ਰੇਡਿਟ ਕਾਰਡ ਦੇ ਭੁਗਤਾਨ ਨੂੰ ਟਾਲਣ ਬਾਰੇ ਸੋਚ ਰਹੇ ਹੋ ਤਾਂ ਰੁਕੋ ਤੇ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਐਲਾਨ ਮਗਰੋਂ ਲਾਕਡਾਊਨ ਦੀ ਇਸ ਮੁਸ਼ਕਿਲ ਦੀ ਘੜੀ 'ਚ ਪੈਸੇ ਰਹਿਣ ਦੇ ਬਾਵਜੂਦ EMI ਦਾ ਭੁਗਤਾਨ ਟਾਲਣਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਨਿਵੇਸ਼ ਤੇ ਟੈਕਸ ਮਾਮਲਿਆਂ ਦੇ ਮਾਹਿਰ ਬਲਵੰਤ ਜੈਨ ਦੇ ਮੁਤਾਬਕ ਅਜਿਹਾ ਕਰਨ ਨਾਲ ਲੋਕਾਂ ਦੀ ਜੇਬ ਦਾ ਬੋਝ ਵੱਧ ਸਕਦਾ ਹੈ। ਹਾਲ 'ਚ ਰਿਜ਼ਰਵ ਬੈਂਕ ਨੇ ਰਿਟੇਲ ਲੋਨ ਦੀ EMI Credit Card ਦੇ ਬਿੱਲ ਦੇ ਭੁਗਤਾਨ 'ਤੇ ਤਿੰਨ ਮਹੀਨੇ ਦੇ ਮੋਰਾਟੋਰੀਅਮ ਦਾ ਐਲਾਨ ਕੀਤਾ।
ਵਿਆਜ ਦੀ ਜਾਲ 'ਚ ਫਸਣ ਦਾ ਡਰ
Optima Money Managers Pvt. Ltd ਸੰਸਥਾਪਕ ਸੀਈਓ ਪੰਕਜ ਮਠਪਾਲ ਨੇ ਕਿਹਾ ਕਿ ਆਰਬੀਆਈ ਨੇ ਇਹ ਸ਼ਮੂਲੀਅਤ ਅਜਿਹੇ ਲੋਕਾਂ ਨੂੰ ਦਿੱਤੀ ਹੈ। ਜਿਨ੍ਹਾਂ ਕੋਲ ਪੈਸਾ ਨਹੀਂ ਹੈ ਤੇ ਲਾਕਡਾਊਨ ਦੀ ਵਜ੍ਹਾ ਕਾਰਨ ਆਮਦਨੀ ਪ੍ਰਭਾਵਿਤ ਹੋਈ ਹੈ। ਮਠਪਾਲ ਮੁਤਾਬਕ ਲੋਕਾਂ ਨੂੰ ਬੇਸ਼ੱਕ ਕ੍ਰੇਡਿਟ ਕਾਰਡ ਦੇ ਬਿੱਲ ਜਾਂ EMI ਦਾ ਭੁਗਤਾਨ ਨਾ ਕਰਨ 'ਤੇ ਜੁਰਮਾਨਾ ਨਹੀਂ ਦੇਣਾ ਪਵੇਗਾ ਪਰ ਵਿਆਜ ਤਾਂ ਦੇਣਾ ਹੀ ਪਵੇਗਾ। ਮਠਪਾਲ ਨੇ ਉਦਾਹਰਨ ਦੇ ਕੇ ਸਮਝਾਇਆ ਕਿ ਜੇਕਰ ਕਿਸੇ ਵਿਅਕਤੀ ਦਾ ਹਰ ਮਹੀਨੇ ਲਗਪਗ 10 ਹਜ਼ਾਰ ਰੁਪਏ ਦਾ ਬਿੱਲ ਆਉਂਦਾ ਹੈ ਤਾਂ ਉਹ ਤਿੰਨ ਮਹੀਨੇ 'ਚ ਵਿਆਜ ਨਾਲ ਵੱਧ ਕੇ ਕਾਫ਼ੀ ਵੱਡਾ ਆਕਾਰ ਰੂਪ ਧਾਰ ਕਰ ਲਵੇਗਾ ਤੇ ਚੌਥੇ ਮਹੀਨੇ ਉਸ ਨੂੰ ਚੁਕਾਉਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਅਜਿਹੇ 'ਚ ਇਹ ਵਿਅਕਤੀ ਵਿਆਜ ਦੇ ਜਾਲ 'ਚ ਫਸ ਜਾਵੇਗਾ।
ਜੈਨ ਤੇ ਮਠਪਾਲ ਦੋਵਾਂ ਨੇ ਇਸ ਗੱਲ ਨਾਲ ਸਹਿਮਤੀ ਦਿੱਤੀ ਕਿ ਜਿਨ੍ਹਾਂ ਲੋਕਾਂ ਦੀ ਆਮਦਨੀ ਪ੍ਰਭਾਵਿਤ ਹੋਈ ਹੈ ਉਹ ਲੋਕ ਭੁਗਤਾਨ ਕਰ ਸਕਦੇ ਹਨ। ਉਨ੍ਹਾਂ ਨੂੰ ਨਿਸ਼ਚਿਤ ਰੂਪ ਨਾਲ ਭੁਗਤਾਨ ਕਰਨਾ ਚਾਹੀਦਾ ਹੈ। ਮਠਪਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੋਮ ਲੋਨ ਲਿਆ ਹੈ ਜਿਨ੍ਹਾਂ ਨੂੰ ਜ਼ਿਆਦਾ ਸਮ੍ਹਾਂ ਨਹੀਂ ਹੋਇਆ ਉਨ੍ਹਾਂ ਨੂੰ ਬਿਲਕੁੱਲ ਮਿਸ ਨਹੀਂ ਕਰਨਾ ਚਾਹੀਦਾ ਕਿਉਂਕਿ EMI ਦੇ ਸ਼ੁਰੂਆਤੀ ਕੰਪੋਨੈਂਟ 'ਚ ਵਿਆਜ ਜ਼ਿਆਦਾ ਹੁੰਦਾ ਹੈ ਤੇ ਮੂਲਧਨ ਘੱਟ ਹੁੰਦਾ ਹੈ। ਅਜਿਹੇ 'ਚ ਹੁਣ ਤਿੰਨ ਮਹੀਨੇ EMI ਦਾ ਭੁਗਤਾਨ ਨਹੀਂ ਕਰਨਾ ਉਨ੍ਹਾਂ ਲਈ ਜੇਬ ਦਾ ਬੋਝ ਬਹੁਤ ਹੀ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਕੋਰੋਨਾ ਵਾਇਰਸ ਨਾਲ ਉਪਜੀ ਸੰਕਟ ਦੀ ਸਥਿਤੀ 'ਚ ਆਮ ਲੋਕਾਂ ਦੀ ਰਾਹਤ ਲਈ ਕਈ ਤਰ੍ਹਾਂ ਦੇ ਉਪਾਆਂ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕੇਂਦਰੀ ਬੈਂਕ ਨੇ ਰੈਪੋ ਰੇਟ 'ਚ 0.75 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ।