Eid-Ul-Fitr 2022: ਭਾਰਤ ’ਚ ਭਲਕੇ ਮਨਾਈ ਜਾਵੇਗੀ ਈਦ-ਉਲ-ਫ਼ਿਤਰ, ਜਾਣੋ ਈਦ ਦੀ ਮਹੱਤਤਾ ਤੇ ਇਤਿਹਾਸ
ਰਮਜਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। 29ਵੇਂ ਦਿਨ ਯਾਨੀ ਐਤਵਾਰ ਨੂੰ ਚੰਨ ਨਾ ਹੋਣ ਕਾਰਨ ਅੱਜ ਈਦ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ। ਇਸ ਹਿਸਾਬ ਨਾਲ ਅੱਜ ਮਹੀਨੇ ਦਾ 30ਵਾਂ ਰੋਜ਼ਾ ਹੈ। ਇਸ ਦੇ ਨਾਲ ਹੀ 3 ਮਈ ਮੰਗਲਵਾਰ ਨੂੰ ਦੇਸ਼ ਭਰ ’ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।
Publish Date: Mon, 02 May 2022 10:57 AM (IST)
Updated Date: Mon, 02 May 2022 10:59 AM (IST)
ਨਵੀਂ ਦਿੱਲੀ: ਰਮਜਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। 29ਵੇਂ ਦਿਨ ਯਾਨੀ ਐਤਵਾਰ ਨੂੰ ਚੰਨ ਨਾ ਹੋਣ ਕਾਰਨ ਅੱਜ ਈਦ ਦਾ ਤਿਉਹਾਰ ਨਹੀਂ ਮਨਾਇਆ ਜਾ ਰਿਹਾ। ਇਸ ਹਿਸਾਬ ਨਾਲ ਅੱਜ ਮਹੀਨੇ ਦਾ 30ਵਾਂ ਰੋਜ਼ਾ ਹੈ। ਇਸ ਦੇ ਨਾਲ ਹੀ 3 ਮਈ ਮੰਗਲਵਾਰ ਨੂੰ ਦੇਸ਼ ਭਰ ’ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਵੱਡਾ ਤਿਉਹਾਰ ਹੈ। ਰਮਜਾਨ ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਣ ਤੋਂ ਬਾਅਦ ਈਦ-ਉਲ-ਫ਼ਿਤਰ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੀ ਹੈ। ਸਾਊਦੀ ਅਰਬ ’ਚ ਐਤਵਾਰ ਨੂੰ ਚੰਦ ਨਜ਼ਰ ਆਉਣ ਕਾਰਨ ਅੱਜ ਈਦ ਮਨਾਈ ਜਾ ਰਹੀ ਹੈ। ਇਸ ਲਈ ਈਦ ਕਿਸ ਦਿਨ ਮਨਾਈ ਜਾਵੇਗੀ, ਇਹ ਪੂਰੀ ਤਰ੍ਹਾਂ ਚੰਦਰਮਾ ’ਤੇ ਨਿਰਭਰ ਹੈ। ਜਾਣੋ ਈਦ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।
ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਲਈ ਬਹੁਤ ਖ਼ਾਸ ਹੈ। ਇਸਲਾਮੀ ਕੈਲੰਡਰ ਅਨੁਸਾਰ ਰਮਜਾਨ ਨੌਵਾਂ ਮਹੀਨਾ ਹੈ, ਜਿਸ ’ਚ ਰੋਜ਼ੇ ਰੱਖੇ ਜਾਂਦੇ ਹਨ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਸਵੇਰੇ ਨਮਾਜ਼ ਅਦਾ ਕਰਦੇ ਹਨ, ਜਿਸ ਤੋਂ ਬਾਅਦ ਉਹ ਖਜ਼ੂਰ ਖਾਂਦੇ ਹਨ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੰਦੇ ਹਨ। ਇਸ ਦੇ ਨਾਲ ਹੀ ਮਿੱਠੀਆਂ ਸੇਵੀਆਂ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਜਕਾਤ ਯਾਨੀ ਦਾਨ ਕਰਨਾ ਸ਼ੁ੍ੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਨਾਲ ਤੁਹਾਨੂੰ ਕਈ ਗੁਣਾ ਜ਼ਿਆਦਾ ਫਲ ਮਿਲਦਾ ਹੈ।
ਕਦੋਂ ਤੇ ਕਿਵੇਂ ਸ਼ੁਰੂ ਹੋਈ ਈਦ-ਉਲ-ਫ਼ਿਤਰ
ਮਾਨਤਾ ਹੈ ਕਿ ਈਦ ਉਦੋਂ ਸ਼ੁਰੂ ਹੋਈ ਜਦੋਂ ਪੈਗੰਬਰ ਮੁਹੰਮਦ ਮੱਕਾ ਤੋਂ ਮਦੀਨਾ ਆਏ ਸਨ। ਮੁਹੰਮਦ ਸਾਹਿਬ ਨੇ ਕੁਰਾਨ ਵਿਚ ਦੋ ਪਵਿੱਤਰ ਦਿਨਾਂ ਵਿਚ ਈਦ-ਉਲ-ਫ਼ਿਤਰ ਦੀ ਤਜਵੀਜ਼ ਕੀਤੀ। ਇਸੇ ਕਾਰਨ ਈਦ ਦਾ ਤਿਉਹਾਰ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ। ਜਿਸ ਵਿਚ ਪਹਿਲੀ ਈਦ-ਉਲ-ਫ਼ਿਤਰ (ਮਿੱਠੀ ਈਦ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਦੂਸਰੀ ਨੂੰ ਈਦ-ਉਲ-ਅਜਹਾ (ਬਕਰੀਦ) ਵਜੋਂ ਜਾਣਿਆ ਜਾਂਦਾ ਹੈ। ਇਸ ਵਾਰ ਬਕਰੀਦ ਦਾ ਤਿਉਹਾਰ 9 ਜੁਲਾਈ ਨੂੰ ਹੈ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਜਿੱਤ ਦੀ ਖ਼ੁਸ਼ੀ ਵਿਚ ਹਰ ਸਾਲ ਈਦ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਈਦ ਉਲ ਫ਼ਿਤਰ ਦਾ ਤਿਉਹਾਰ ਪਹਿਲੀ ਵਾਰ 624 ਈਸਵੀ ਵਿਚ ਮਨਾਇਆ ਗਿਆ ਸੀ।