- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NIT ਵੱਲੋਂ ਕੰਕਰੀਟ ਮਿਕਸਚਰ ਵਾਲਾ ਵੱਡਾ ਟਰੱਕ ਓਲਡ ਫਰੀਦਾਬਾਦ ਰੇਲਵੇ ਅੰਡਰਪਾਸ 'ਚ ਫਸ ਗਿਆ। ਉਚਾਈ ਜ਼ਿਆਦਾ ਹੋਣ ਕਰਕੇ ਟਰੱਕ ਦਾ ਉਪਰਲਾ ਹਿੱਸਾ ਅੰਡਰਪਾਸ ਦੇ ਲੈਂਟਰ ਨਾਲ ਰਗੜ ਖਾ ਰਿਹਾ ਸੀ। ਕਾਫ਼ੀ ਦੇਰ ਤਕ ਕੋਸ਼ਿਸ਼ ਕਰਨ ਦੇ ਬਾਵਜੂਦ ਟਰੱਕ ਟੱਸ ਤੋਂ ਮੱਸ ਨਾ ਹੋਇਆ।

ਪ੍ਰਵੀਨ ਕੌਸ਼ਿਕ, ਫਰੀਦਾਬਾਦ : ਕਈ ਵਾਰ ਗੂਗਲ ਮੈਪ ਦੀ ਵਜ੍ਹਾ ਕਰਕੇ ਲੋਕ ਪਰੇਸ਼ਾਨੀ 'ਚ ਆ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਫਰੀਦਾਬਾਦ 'ਚ ਐਤਵਾਰ ਦੇਰ ਰਾਤ ਸਾਹਮਣੇ ਆਇਆ। ਐੱਨਆਈਟੀ (NIT) ਵੱਲੋਂ ਕੰਕਰੀਟ ਮਿਕਸਚਰ ਵਾਲਾ ਵੱਡਾ ਟਰੱਕ ਓਲਡ ਫਰੀਦਾਬਾਦ ਰੇਲਵੇ ਅੰਡਰਪਾਸ 'ਚ ਫਸ ਗਿਆ। ਉਚਾਈ ਜ਼ਿਆਦਾ ਹੋਣ ਕਰਕੇ ਟਰੱਕ ਦਾ ਉਪਰਲਾ ਹਿੱਸਾ ਅੰਡਰਪਾਸ ਦੇ ਲੈਂਟਰ ਨਾਲ ਰਗੜ ਖਾ ਰਿਹਾ ਸੀ। ਕਾਫ਼ੀ ਦੇਰ ਤਕ ਕੋਸ਼ਿਸ਼ ਕਰਨ ਦੇ ਬਾਵਜੂਦ ਟਰੱਕ ਟੱਸ ਤੋਂ ਮੱਸ ਨਾ ਹੋਇਆ।
ਉੱਥੇ ਹੀ, ਇਸ ਵਜ੍ਹਾ ਕਰਕੇ ਅੰਡਰਪਾਸ ਦੀ ਇਕ ਲੇਨ ਬੰਦ ਹੋ ਗਈ ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਬਾਅਦ 'ਚ ਐੱਨਆਈਟੀ ਥਾਣਾ ਪੁਲਿਸ ਆਈ। ਟਰੱਕ ਦੇ ਟਾਇਰਾਂ ਦੀ ਹਵਾ ਕੱਢੀ ਗਈ, ਤਦ ਜਾ ਕੇ ਟਰੱਕ ਬਾਹਰ ਨਿਕਲ ਸਕਿਆ।
ਟਰੱਕ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲੀ ਵਾਰ ਇਸ ਰਸਤੇ ਤੋਂ ਆਇਆ ਹੈ। ਉਸਨੂੰ ਜਾਣਕਾਰੀ ਨਹੀਂ ਸੀ। ਇਸ ਲਈ ਉਸਨੇ ਗੂਗਲ ਮੈਪ ਦੀ ਮਦਦ ਲਈ। ਗੂਗਲ ਮੈਪ ਨੇ ਅੰਡਰਪਾਸ ਰਾਹੀਂ ਦਿੱਲੀ ਜਾਣ ਦਾ ਰਸਤਾ ਦਿਖਾਇਆ ਤਾਂ ਉਹ ਇੱਥੋਂ ਜਾਣ ਲੱਗਾ। ਪੁਲਿਸ ਮੁਲਾਜ਼ਮ ਸੰਜੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਵੱਡੇ ਵਾਹਨ ਅੰਡਰਪਾਸ 'ਚ ਫਸ ਚੁੱਕੇ ਹਨ। ਇਸ ਲਈ ਗੂਗਲ ਮੈਪ ਦੇ ਨਾਲ-ਨਾਲ ਰਸਤਿਆਂ ਬਾਰੇ ਖ਼ੁਦ ਵੀ ਪਤਾ ਕਰ ਲੈਣਾ ਚਾਹੀਦਾ ਹੈ।