ਨਹੀਂ ਰਹੇ ਸ਼੍ਰੀ ਕ੍ਰਿਸ਼ਣ ਨੂੰ ਸਭ ਤੋਂ ਪਹਿਲਾ ਕੌਂਸਲਰ ਦੱਸਣ ਵਾਲੇ ਡਾ. ਕੇਕੇ ਅਗਰਵਾਲ, ਲਿਖੀ ਸੀ ‘ਐਲੋਵੇਦਾ’ ਕਿਤਾਬ
ਕੋਰੋਨਾ ਕਾਲ ’ਚ ਉਹ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਆਪਣੀ ਵੀਡੀਓਜ਼ ਦੇ ਮਾਧਿਅਮ ਨਾਲ ਤਰ੍ਹਾਂ-ਤਰ੍ਹਾਂ ਦੀਆਂ ਜਾਣਕਾਰੀਆਂ ਦੇ ਰਹੇ ਸਨ। ਇਸਦੇ ਮਾਧਿਅਮ ਨਾਲ ਉਹ ਕਰੋੜਾਂ ਲੋਕਾਂ ਤਕ ਆਪਣਾ ਸੰਦੇਸ਼ ਪਹੁੰਚਾ ਰਹੇ ਸਨ। ਸੁਭਾਅ ਤੋਂ ਨਿਮਰ ਡਾਕਟਰ ਅਗਰਵਾਲ ਨੇ ਕੋਰੋਨਾ ਕਾਲ ’ਚ ਕਈ ਵਾਰ ਦੈਨਿਕ ਜਾਗਰਣ ਨਾਲ ਗੱਲ ਕੀਤੀ
Publish Date: Tue, 18 May 2021 12:49 PM (IST)
Updated Date: Tue, 18 May 2021 12:53 PM (IST)
ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ਦੇ ਮੰਨੇ-ਪ੍ਰਮੰਨੇ ਦਿਲ ਰੋਗ ਮਾਹਰ ਡਾਕਟਰ ਕੇਕੇ ਅਗਰਵਾਲ ਦਾ ਦੇਹਾਂਤ ਸੋਮਵਾਰ ਦੇਰ ਰਾਤ ਦਿੱਲੀ ਸਥਿਤ ਏਮਸ ’ਚ ਹੋ ਗਿਆ। ਉਹ ਕਈ ਦਿਨਾਂ ਤੋਂ ਕੋਰੋਨਾ ਸੰਕ੍ਰਮਿਤ ਸਨ। ਅੰਤਿਮ ਸਮੇਂ ’ਚ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਵੈਂਟੀਲੇਟਰ ਦੀ ਸਪੋਰਟ ’ਤੇ ਰੱਖਿਆ ਗਿਆ ਸੀ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਡਾਕਟਰੀ ਖੇਤਰ ’ਚ ਯੋਗਦਾਨ ਲਈ ਡਾਕਟਰ ਅਗਰਵਾਲ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਕੋਰੋਨਾ ਕਾਲ ’ਚ ਉਹ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਆਪਣੀ ਵੀਡੀਓਜ਼ ਦੇ ਮਾਧਿਅਮ ਨਾਲ ਤਰ੍ਹਾਂ-ਤਰ੍ਹਾਂ ਦੀਆਂ ਜਾਣਕਾਰੀਆਂ ਦੇ ਰਹੇ ਸਨ। ਇਸਦੇ ਮਾਧਿਅਮ ਨਾਲ ਉਹ ਕਰੋੜਾਂ ਲੋਕਾਂ ਤਕ ਆਪਣਾ ਸੰਦੇਸ਼ ਪਹੁੰਚਾ ਰਹੇ ਸਨ। ਸੁਭਾਅ ਤੋਂ ਨਿਮਰ ਡਾਕਟਰ ਅਗਰਵਾਲ ਨੇ ਕੋਰੋਨਾ ਕਾਲ ’ਚ ਕਈ ਵਾਰ ਦੈਨਿਕ ਜਾਗਰਣ ਨਾਲ ਗੱਲ ਕੀਤੀ ਅਤੇ ਪਾਠਕਾਂ ਨੂੰ ਇਸ ਮਹਾਮਾਰੀ ਤੋਂ ਬਚਣ ਦੀਆਂ ਕਈ ਗੱਲਾਂ ਦੱਸੀਆਂ ਸਨ।
62 ਸਾਲ ਦੇ ਡਾਕਟਰ ਅਗਰਵਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਸਨ। ਇਸਤੋਂ ਇਲਾਵਾ ਉਹ ਹਾਰਟ ਕੇਅਰ ਫਾਊਂਡੇਸ਼ਨ ਦੇ ਵੀ ਮੁਖੀ ਰਹੇ ਸਨ। ਉਨ੍ਹਾਂ ਦਾ ਪੂਰਾ ਜੀਵਨ ਮਾਨਵਤਾ ਪ੍ਰਤੀ ਸਮਰਪਿਤ ਰਿਹਾ। ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਟਵਿੱਟਰ ਹੈਂਡਲ ’ਤੇ ਡਾਕਟਰ ਅਗਰਵਾਲ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਡਾਕਟਰੀ ਖੇਤਰ ’ਚ ਦਿੱਤੇ ਗਏ ਯੋਗਦਾਨ ਕਾਰਨ ਉਨ੍ਹਾਂ ਨੂੰ ਸਾਲ 2005 ’ਚ ਬੀਸੀ ਰਾਏ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਭਾਰਤੀ ਡਾਕਟਰੀ ਦੇ ਖੇਤਰ ’ਚ ਦਿੱਤਾ ਜਾਣ ਵਾਲਾ ਸਭ ਤੋਂ ਅਨੋਖਾ ਪੁਰਸਕਾਰ ਹੈ। ਸਾਲ 2005 ’ਚ ਉਨ੍ਹਾਂ ਨੂੰ ਵਿਸ਼ਵ ਹਿੰਦੀ ਸਨਮਾਨ, ਨੈਸ਼ਨਲ, ਸਾਇੰਸ ਕਮਿਊਨੀਕੇਸ਼ਨ ਐਵਾਰਡ, ਫਿੱਕੀ ਹੈਲਥਕੇਅਰ ਪਰਸਨੈਲਿਟੀ ਆਫ ਦਿ ਈਅਰ ਐਵਾਰਡ, ਡਾਕਟਰ ਡੀਐੱਸ ਮੁੰਗੇਕਰ ਨੈਸ਼ਨਲ ਆਈਐੱਮਏ ਐਵਾਰਡ ਤੇ ਰਾਜੀਵ ਗਾਂਧੀ ਐਕਸੀਲੈਂਸ ਐਵਾਰਡ ਨਾਲ ਨਿਵਾਜਿਆ ਗਿਆ। ਭਾਰਤ ਸਰਕਾਰ ਨੇ ਸਾਲ 2010 ’ਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਉਹ ਲਿੰਬਾ ਬੁੱਕ ਆਫ ਰਿਕਾਰਡ ’ਚ ਵੀ ਸ਼ਾਮਿਲ ਸਨ।
ਡਾਕਟਰ ਅਗਰਵਾਲ ਦੀ ਸਕੂਲੀ ਸਿੱਖਿਆ ਦਿੱਲੀ ਤੋਂ ਹੋਈ ਸੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਉਨ੍ਹਾਂ ਨੇ 1979 ’ਚ ਐੱਮਬੀਬੀਐੱਸ ਦੀ ਡਿਗਰੀ ਹਾਸਿਲ ਕੀਤੀ ਸੀ। ਇਸਤੋਂ ਬਾਅਦ ਇਥੋਂ ਹੀ ਸਾਲ 1983 ’ਚ ਉਨ੍ਹਾਂ ਨੇ ਐੱਮਡੀ ਵੀ ਕੀਤੀ ਸੀ। ਉਨ੍ਹਾਂ ਨੇ ਆਪਣੇ ਜੀਵਨ ’ਚ ਵੈਸੇ ਤਾਂ ਕਈ ਕਿਤਾਬਾਂ ਲਿਖੀਆਂ ਪਰ ਇਸ ਕਿਤਾਬ ਜਿਸਦੀ ਚਰਚਾ ਕਰਨੀ ਤਾਂ ਜ਼ਰੂਰੀ ਹੈ, ਉਹ ਸੀ ਐਲੋਵੇਦਾ। ਇਸ ’ਚ ਭਾਰਤ ਦਾ ਸਭ ਤੋਂ ਪਹਿਲਾਂ ਡਾਕਟਰੀ ਅਭਿਆਸ ਆਯੁਰਵੈਦ ਅਤੇ ਆਧੁਨਿਕ ਦਵਾਈਆਂ ਦਾ ਸੁਮੇਲ ਕੀਤਾ ਗਿਆ ਸੀ। ਉਨ੍ਹਾਂ ਨੇ ਕਲਰ ਡਾਪਲਰ ਇਕੋਕਾਰਡਿਓਗ੍ਰਾਫੀ ਤਕਨੀਕ ਨੂੰ ਭਾਰਤ ’ਚ ਪਹਿਲੀ ਵਾਰ ਸ਼ਾਮਿਲ ਕੀਤਾ।