Indigo ਦੇ CEO ਤੇ COO ਨੂੰ DGCA ਜਾਂਚ ਟੀਮ ਕਰ ਸਕਦੀ ਹੈ ਤਲਬ, ਜਵਾਬ ਤੋਂ ਨਹੀਂ ਮਿਲੀ ਸੰਤੁਸ਼ਟੀ, ਇੰਡੀਗੋ ’ਤੇ ਸਖਤ ਕਾਰਵਾਈ ਸੰਭਵ
ਕੰਪਨੀ ਨੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਤੋਂ ਹੋਰ ਸਮਾਂ ਮੰਗਿਆ ਹੈ, ਕਿਉਂਕਿ ਉਸ ਦੇ ਹਿਸਾਬ ਨਾਲ ਸ਼ੋਅ ਕਾਜ਼ ਨੋਟਿਸ ਦੇ ਨਿਯਮ ਤਹਿਤ 15 ਦਿਨਾਂ ਦਾ ਸਮਾਂ ਮਿਲਦਾ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਿਰਫ਼ ਮੁੱਢਲੀਆਂ ਗੱਲਾਂ ਦੱਸੀਆਂ ਗਈਆਂ ਹਗਨ, ਪੂਰਾ ਰੂਟ ਕਾਜ਼ ਐਨਾਲਿਸਿਸ ਬਾਅਦ ਵਿਚ ਆਵੇਗਾ।
Publish Date: Tue, 09 Dec 2025 08:32 AM (IST)
Updated Date: Tue, 09 Dec 2025 08:36 AM (IST)
ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਇੰਡੀਗੋ ਮਾਮਲੇ ਦੀ ਜਾਂਚ ਕਰ ਰਿਹਾ ਡੀਜੀਸੀਏ ਜਾਂਚ ਦਲ ਕੰਪਨੀ ਦੇ ਸੀਈਓ ਤੇ ਸੀਓਓ ਨੂੰ ਵੀਰਵਾਰ ਨੂੰ ਤਲਬ ਕਰ ਸਕਦਾ ਹੈ। ਦੂਜੇ ਪਾਸੇ ਦੇਸ਼ ਭਰ ਵਿਚ ਹਜ਼ਾਰਾਂ ਉਡਾਣਾਂ ਰੱਦ ਕਰਨ ਤੇ ਲੱਖਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਵਿਚ ਪਾਉਣ ਤੋਂ ਬਾਅਦ ਇੰਡੀਗੋ ਨੇ ਆਖਰਕਾਰ ਸੋਮਵਾਰ ਸ਼ਾਮ ਨੂੰ ਡੀਜੀਸੀਏ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕੰਪਨੀ ਦੇ ਸੀਈਓ ਤੇ ਸੀਓਓ ਦੇ ਦਸਤਖਤ ਵਾਲਾ ਜਵਾਬ ਸ਼ਾਮ 6.01 ਵਜੇ ਜਮ੍ਹਾ ਕਰ ਦਿੱਤਾ ਗਿਆ। ਇਸ ਵਿਚ ਯਾਤਰੀਆਂ ਤੋਂ ਡੂੰਘਾ ਅਫਸੋਸ ਦੇ ਦਿਲੀ ਮਾਫ਼ੀ ਮੰਗੀ ਗਈ ਹੈ ਪਰ ਸਭ ਤੋਂ ਵੱਡੇ ਸਵਾਲ ਕਿ ਏਨਾ ਵੱਡਾ ਸੰਕਟ ਕਿਵੇਂ ਪੈਦਾ ਹੋਇਆ, ਇਸ ਦਾ ਸਾਫ਼ ਜਵਾਬ ਨਹੀਂ ਦਿੱਤਾ ਗਿਆ। ਇੰਡੀਗੋ ਨੇ ਲਿਖਿਆ ਕਿ ਸਮੱਸਿਆ ਕਈ ਕਾਰਕਾਂ ਦੇ ਮੰਦਭਾਗੇ ਤੇ ਮਾੜੇ ਸੰਜੋਗ ਕਾਰਨ ਹੋਈ, ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਪਛਾਣਨਾ ਸੰਭਵ ਨਹੀਂ ਹੈ। ਡੀਜੀਸੀਏ ਜਵਾਬ ਦਾ ਅਧਿਐਨ ਕਰ ਰਿਹਾ ਹੈ ਪਰ ਸੰਕੇਤ ਹੈ ਕਿ ਇੰਡੀਗੋ ਦੇ ਜਵਾਬ ਨੂੰ ਤਸੱਲੀਬਖਸ਼ ਨਹੀਂ ਮੰਨਿਆ ਗਿਆ। ਬਹੁਤ ਸੰਭਵ ਹੈ ਕਿ ਕੰਪਨੀ ਦੇ ਖਿਲਾਫ਼ ਸਖਤ ਕਾਰਵਾਈ ਹੋਵੇ।
ਕੰਪਨੀ ਨੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਤੋਂ ਹੋਰ ਸਮਾਂ ਮੰਗਿਆ ਹੈ, ਕਿਉਂਕਿ ਉਸ ਦੇ ਹਿਸਾਬ ਨਾਲ ਸ਼ੋਅ ਕਾਜ਼ ਨੋਟਿਸ ਦੇ ਨਿਯਮ ਤਹਿਤ 15 ਦਿਨਾਂ ਦਾ ਸਮਾਂ ਮਿਲਦਾ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਿਰਫ਼ ਮੁੱਢਲੀਆਂ ਗੱਲਾਂ ਦੱਸੀਆਂ ਗਈਆਂ ਹਗਨ, ਪੂਰਾ ਰੂਟ ਕਾਜ਼ ਐਨਾਲਿਸਿਸ ਬਾਅਦ ਵਿਚ ਆਵੇਗਾ। ਜਵਾਬ ਵਿਚ ਦੱਸੇ ਗਏ ਮੁੱਢਲੇ ਯੋਗਦਾਨ ਦੇਣ ਵਾਲੇ ਕਾਰਕ ਵਿਚ ਛੋਟੀਆਂ ਮੋਟੀਆਂ ਤਕਨੀਕੀ ਖਰਾਬੀਆਂ, ਸਰਦੀ ਵਿਚ ਉਡਾਣਾਂ ਲਈ ਟਾਈਮ ਟੇਬਲ ਵਿਚ ਬਦਲਾਅ, ਖਰਾਬ ਸੌਸਮ, ਹਵਾਈ ਅੱਡਿਆਂ ’ਤੇ ਵਧਦੀ ਭੀੜ ਦੇ ਨਾਲ ਨਵੀਆਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਫੇਜ਼-2 ਨਿਯਮ ਲਾਗੂ ਹੋਣ ਦੀ ਗਿਣਤੀ ਕਰਾਈ ਗਈ ਹੈ। ਕੰਪਨੀ ਦੇ ਜਵਾਬ ਬਾਰੇ ਡੀਜੀਸੀਏ ਵਲੋਂ ਜਾਣਕਾਰੀ ਮੁਹੱਈਆ ਕਰਾਈ ਗਈ ਹੈ।