Delhi Oxygen Crisis : ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪਾਉਣ ਵਾਲਿਆਂ ਨੂੰ ਫਾਂਸੀ 'ਤੇ ਲਟਕਾ ਦੇਵਾਂਗੇ : ਦਿੱਲੀ ਹਾਈ ਕੋਰਟ
ਦਿੱਲੀ ਦੇ ਹਸਪਤਾਲਾਂ 'ਚ ਆਕਸੀਜਨ ਦੀ ਘਾਟ 'ਤੇ ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਸੁਣਵਾਈ ਦੌਰਾਨ ਡੂੰਘੀ ਨਾਰਾਜ਼ਗੀ ਜਤਾਈ ਹੈ। ਸੁਣਵਾਈ ਦੌਰਾਨ ਮੌਜੂਦਾ ਜਸਟਿਸ ਵਿਪਨ ਸਾਂਘੀ ਨੇ ਕਿਹਾ - ਅਸੀਂ ਕਈ ਦਿਨਾਂ ਤੋਂ ਸੁਣਵਾਈ ਕਰ ਰਹੇ ਹਾਂ।
Publish Date: Sat, 24 Apr 2021 05:07 PM (IST)
Updated Date: Sun, 25 Apr 2021 12:30 AM (IST)
ਨਵੀਂ ਦਿੱਲੀ, ਜੇਐਨਐਨ : ਦਿੱਲੀ ਦੇ ਕਈ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਨੂੰ ਲੈ ਕੇ ਦਿੱਲੀ ਹਾਈ ਕੋਰਟ 'ਚ ਅਹਿਮ ਸੁਣਵਾਈ ਜਾਰੀ ਹੈ। ਸ਼ਨੀਵਾਰ ਨੂੰ ਦਿੱਲੀ ਹਾਈ ਕੋਰਟ ਨੇ ਹਸਪਤਾਲਾਂ 'ਚ ਆਕਸੀਜਨ ਸੰਕਟ ਨੂੰ ਲੈ ਕੇ ਸੁਣਵਾਈ ਦੌਰਾਨ ਅਦਾਲਤ ਨੇ ਹਸਪਤਾਲਾਂ 'ਚ ਆਕਸੀਜਨ ਦੀ ਘਾਟ 'ਤੇ ਨਾਰਾਜ਼ਗੀ ਜਤਾਈ ਹੈ। ਇਸ ਨਾਲ ਹੀ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਦਿੱਲੀ ਦੇ ਲੋਕਾਂ ਨੂੰ ਸਮੇਂ 'ਤੇ ਆਕਸੀਜਨ ਕਦੋਂ ਮਿਲੇਗੀ? ਇਸ ਲਈ ਸਰਕਾਰ ਆਪਣਾ ਪਲਾਂਟ ਕਿਉਂ ਨਹੀਂ ਲਾਉਂਦੀ ਹੈ? ਅਦਾਲਤ ਨੇ ਕੇਂਦਰ ਤੋਂ ਸਾਰੀ ਜਾਣਕਾਰੀ ਮੰਗੀ ਹੈ ਕਿ ਦਿੱਲੀ ਨੂੰ ਕਿੰਨੀ ਆਕਸੀਜਨ ਮਿਲੇਗੀ ਤੇ ਕਿਵੇਂ ਆਵੇਗੀ? ਇਸ ਬਾਰੇ ਦੱਸੋ। ਦੂਜੇ ਪਾਸੇ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਕਿ ਕੇਂਦਰ ਸੂਬੇ, ਸਥਾਨਕ ਪ੍ਰਸ਼ਾਸਨ ਨਾਲ ਜੁੜੇ ਕੋਈ ਵੀ ਅਧਿਕਾਰੀ ਜੋ ਆਕਸੀਜਨ ਦੀ ਸਪਲਾਈ 'ਚ ਮੁਸ਼ਕਿਲ ਪੈਦਾ ਕਰਨਗੇ ਅਸੀਂ ਉਸ ਨੂੰ ਨਹੀਂ ਛੱਡਾਂਗੇ।
ਕੋਰਟ ਨੇ ਆਕਸੀਜਨ ਦੀ ਘਾਟ 'ਤੇ ਜਤਾਈ ਨਾਰਾਜ਼ਗੀ
ਦਿੱਲੀ ਦੇ ਹਸਪਤਾਲਾਂ 'ਚ ਆਕਸੀਜਨ ਦੀ ਘਾਟ 'ਤੇ ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਸੁਣਵਾਈ ਦੌਰਾਨ ਡੂੰਘੀ ਨਾਰਾਜ਼ਗੀ ਜਤਾਈ ਹੈ। ਸੁਣਵਾਈ ਦੌਰਾਨ ਮੌਜੂਦਾ ਜਸਟਿਸ ਵਿਪਨ ਸਾਂਘੀ ਨੇ ਕਿਹਾ - ਅਸੀਂ ਕਈ ਦਿਨਾਂ ਤੋਂ ਸੁਣਵਾਈ ਕਰ ਰਹੇ ਹਾਂ। ਰੋਜ਼ਾਨਾ ਇਕੋ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ। ਅਖ਼ਬਾਰਾਂ ਤੇ ਚੈਨਲਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਗੰਭੀਰ ਹਨ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਗਿਆ ਹੈ ਉਹ ਦੱਸਣ ਕਿ ਦਿੱਲੀ ਨੂੰ ਕਿੰਨੀ ਆਕਸੀਜਨ ਮਿਲੇਗੀ ਤੇ ਕਿਵੇਂ ਆਵੇਗੀ। ਦੂਜੇ ਪਾਸੇ ਦਿੱਲੀ ਸਰਕਾਰ ਵੱਲੋਂ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਦਿੱਲੀ ਨੂੰ ਸ਼ੁੱਕਰਵਾਰ ਨੂੰ ਸਿਰਫ਼ 296 ਟਨ ਆਕਸੀਜਨ ਮਿਲੀ, ਜੋ 480 ਟਨ ਦੀ ਮੰਗ ਤੋਂ ਬੇਹੱਦ ਘੱਟ ਸੀ। ਦਿੱਲੀ ਸਰਕਾਰ ਨੇ ਕਿਹਾ ਕਿ ਸਾਡੇ ਕੋਟੇ ਦੀ 480 ਟਨ ਆਕਸੀਜਨ ਦਿਵਾਈ ਜਾਵੇ। ਇਸ ਪਤਾ ਅਗਲੇ 24 ਘੰਟਿਆਂ 'ਚ ਸਿਸਟਮ ਕੋਲੇਸਪ ਹੋ ਜਾਵੇਗਾ। ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ ਹੈ। ਹਰ ਮਿੰਟ ਜਾਨ ਜਾ ਰਹੀ ਹੈ।