ਦਿੱਲੀ 'ਚ ਮੁੜ ਨਿਰਭਯਾ ਵਰਗਾ ਕੇਸ: ਬੱਸ 'ਚ ਮਹਿਲਾ ਨਾਲ ਸਮੂਹਿਕ ਜਬਰ-ਜਨਾਹ, ਨਾਂਗਲੋਈ ਤੋਂ ਮੁਲਜ਼ਮ ਡਰਾਈਵਰ ਤੇ ਕੰਡਕਟਰ ਗ੍ਰਿਫ਼ਤਾਰ
ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਬੱਸ ਨੂੰ ਵੀ ਜ਼ਬਤ ਕਰ ਲਿਆ ਹੈ। ਫਿਲਹਾਲ ਦਿੱਲੀ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Publish Date: Thu, 14 May 2026 09:37 AM (IST)
Updated Date: Thu, 14 May 2026 10:41 AM (IST)
ਜਾਗਰਣ ਸੰਵਾਦਦਾਤਾ, ਪੱਛਮੀ ਦਿੱਲੀ: ਪੱਛਮੀ ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਬੱਸ ਵਿੱਚ ਸਮੂਹਿਕ ਜਬਰ-ਜਨਾਹ (ਗੈਂਗਰੇਪ) ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪ੍ਰਾਈਵੇਟ ਬੱਸ ਵਿੱਚ ਮਹਿਲਾ ਨਾਲ ਡਰਾਈਵਰ ਅਤੇ ਕੰਡਕਟਰ ਨੇ ਸਮੂਹਿਕ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਬੱਸ ਨੂੰ ਵੀ ਜ਼ਬਤ ਕਰ ਲਿਆ ਹੈ। ਫਿਲਹਾਲ ਦਿੱਲੀ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਮਹਿਲਾ ਨੂੰ ਬੱਸ ਵਿੱਚ ਖਿੱਚ ਲਿਆ ਸੀ
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪੀੜਤ ਮਹਿਲਾ ਨਾਂਗਲੋਈ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਪੀੜਤ ਮਹਿਲਾ ਰਾਤ ਨੂੰ ਫੈਕਟਰੀ ਤੋਂ ਘਰ ਪੈਦਲ ਪਰਤ ਰਹੀ ਸੀ ਅਤੇ ਰਸਤੇ ਵਿੱਚ ਸਲੀਪਰ ਬੱਸ ਦੇ ਡਰਾਈਵਰ-ਕੰਡਕਟਰ ਨੇ ਉਸਨੂੰ ਅੰਦਰ ਖਿੱਚ ਲਿਆ।
ਇਸ ਤੋਂ ਬਾਅਦ ਉਹ ਕਰੀਬ ਸੱਤ ਕਿਲੋਮੀਟਰ ਤੱਕ ਬੱਸ ਨੂੰ ਚਲਾਉਂਦੇ ਰਹੇ ਅਤੇ ਇਸੇ ਦੌਰਾਨ ਮਹਿਲਾ ਨਾਲ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਰਾਤ ਕਰੀਬ 2 ਵਜੇ ਮੁਲਜ਼ਮ ਉਸਨੂੰ ਸੜਕ 'ਤੇ ਉਤਾਰ ਕੇ ਫ਼ਰਾਰ ਹੋ ਗਏ।
ਦੋਵਾਂ ਮੁਲਜ਼ਮਾਂ ਦੀ ਹੋਈ ਪਛਾਣ
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸੁਦੇਸ਼ (30) ਅਤੇ ਅਮਨ (26) ਵਜੋਂ ਹੋਈ ਹੈ। ਸੁਦੇਸ਼ ਬੱਸ ਦਾ ਡਰਾਈਵਰ ਹੈ ਅਤੇ ਅਮਨ ਬੱਸ ਦਾ ਹੈਲਪਰ ਹੈ।
ਦੂਜੇ ਪਾਸੇ, ਮਹਿਲਾ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਮਹਿਲਾ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਸਦੇ ਨਾਲ ਦੋ ਦਿਨ ਪਹਿਲਾਂ ਇਹ ਘਟਨਾ ਵਾਪਰੀ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਰਾਜਧਾਨੀ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਦਿੱਲੀ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਰਦਾਤ ਕਿਵੇਂ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਹੋਈ। ਇਸ ਘਟਨਾ ਨੇ ਇੱਕ ਵਾਰ ਫਿਰ ਰਾਜਧਾਨੀ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।