ਰਾਘਵ ਚੱਢਾ ਨੂੰ ਦਿੱਲੀ HC ਦੀ ਦੋ-ਟੁੱਕ, ਕਿਹਾ ‘ਸਿਆਸੀ ਆਲੋਚਨਾ ਪਰਸਨੈਲਿਟੀ ਰਾਈਟਸ ਦੀ ਉਲੰਘਣਾ ਨਹੀਂ, ਮਾਣਹਾਨੀ ਦਾ ਆਪਸ਼ਨ ਖੁੱਲ੍ਹਾ’
ਰਾਘਵ ਚੱਢਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਏ ਜਾ ਰਹੇ 'ਡੀਪਫੇਕ' ਕੰਟੈਂਟ ਅਤੇ ਆਨਲਾਈਨ ਪਲੇਟਫਾਰਮਾਂ 'ਤੇ ਹੋ ਰਹੀ ਕਥਿਤ ਦੁਰਵਰਤੋਂ ਵਿਰੁੱਧ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ
Publish Date: Thu, 21 May 2026 01:16 PM (IST)
Updated Date: Thu, 21 May 2026 01:18 PM (IST)
ਜਾਗਰਣ ਪੱਤਰਕਾਰ, ਨਵੀਂ ਦਿੱਲੀ। ਦਿੱਲੀ ਹਾਈ ਕੋਰਟ (Delhi High Court) ਨੇ ਅੱਜ ਫੈਸਲਾ ਸੁਣਾਇਆ ਕਿ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਦੇ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਨੂੰ ਉਨ੍ਹਾਂ ਦੇ ਪਰਸਨੈਲਿਟੀ ਰਾਈਟਸ ਦੀ ਉਲੰਘਣਾ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਟਿੱਪਣੀ ਕੀਤੀ ਕਿ ਚੱਢਾ ਅਜਿਹੀ ਆਲੋਚਨਾ ਦੇ ਮਾਮਲਿਆਂ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਸਕਦੇ ਹਨ।
ਡੀਪਫੇਕ ਸਮੱਗਰੀ ਸੰਬੰਧੀ ਪਾਈ ਗਈ ਪਟੀਸ਼ਨ
ਰਾਘਵ ਚੱਢਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਏ ਜਾ ਰਹੇ 'ਡੀਪਫੇਕ' ਕੰਟੈਂਟ ਤੇ ਆਨਲਾਈਨ ਪਲੇਟਫਾਰਮਾਂ 'ਤੇ ਹੋ ਰਹੀ ਕਥਿਤ ਦੁਰਵਰਤੋਂ ਵਿਰੁੱਧ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਰਾਘਵ ਚੱਢਾ ਨੇ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਮੰਚਾਂ 'ਤੇ ਉਨ੍ਹਾਂ ਦੀ ਤਸਵੀਰ, ਆਵਾਜ਼ ਅਤੇ ਪਛਾਣ ਦਾ ਬਿਨਾਂ ਇਜਾਜ਼ਤ ਇਸਤੇਮਾਲ ਕੀਤਾ ਜਾ ਰਿਹਾ ਹੈ। ਪਟੀਸ਼ਨ ਵਿੱਚ ਏਆਈ ਟੂਲਜ਼ ਰਾਹੀਂ ਤਿਆਰ ਕੀਤੀਆਂ ਗਈਆਂ ਡੀਪਫੇਕ ਵੀਡੀਓਜ਼, ਮੋਰਫਡ ਤਸਵੀਰਾਂ ਤੇ ਗੁੰਮਰਾਹਕੁੰਨ ਸਮੱਗਰੀ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਛਾਣ ਤੇ ਸ਼ਖਸੀਅਤ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ।