ਸਹੁਰੇ ਪਰਿਵਾਰ ਨੂੰ ਬਦਨਾਮ ਕਰਨ ਲਈ ਨਹੁੰ ਨੇ ਖੇਡੀ ਸ਼ਾਤਰਾਨਾ ਚਾਲ; ਫਰਜ਼ੀ Insta ID ਬਣਾ ਕੇ ਸੱਸ-ਨਨਾਣ ਦੀਆਂ ਅਸ਼ਲੀਲ ਤਸਵੀਰਾਂ ਕੀਤੀਆਂ ਵਾਇਰਲ
ਡੀਗ ਗੇਟ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਿਸ਼ਾ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਹੈ। ਇਸੇ ਰੰਜਿਸ਼ ਦੇ ਚਲਦਿਆਂ ਦੋ ਮਈ ਨੂੰ ਪਤਨੀ ਨੇ ਕਈ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਉਸ ਦੀਆਂ ਭੈਣਾਂ ਤੇ ਮਾਂ ਦੀਆਂ ਤਸਵੀਰਾਂ ਦੇ ਨਾਲ ਅਸ਼ਲੀਲ ਪੋਸਟਾਂ ਅਤੇ ਭੱਦੇ ਕਮੈਂਟ ਵਾਇਰਲ ਕਰ ਦਿੱਤੇ।
Publish Date: Mon, 18 May 2026 01:41 PM (IST)
Updated Date: Mon, 18 May 2026 01:46 PM (IST)
ਜਾਗਰਣ ਸੰਵਾਦਦਾਤਾ, ਮਥੁਰਾ : ਗੋਵਿੰਦ ਨਗਰ ਥਾਣਾ ਖੇਤਰ 'ਚ ਇਕ ਵਿਆਹੁਤਾ 'ਤੇ ਆਪਣੇ ਹੀ ਸਹੁਰੇ ਪਰਿਵਾਰ ਨੂੰ ਬਦਨਾਮ ਕਰਨ ਲਈ ਫਰਜ਼ੀ ਇੰਸਟਾਗ੍ਰਾਮ ਆਈਡੀ (Instagram ID) ਬਣਾ ਕੇ ਅਸ਼ਲੀਲ ਤਸਵੀਰਾਂ ਤੇ ਇਤਰਾਜ਼ਯੋਗ ਟਿੱਪਣੀਆਂ (ਕਮੈਂਟ) ਵਾਇਰਲ ਕਰਨ ਦਾ ਦੋਸ਼ ਲੱਗਾ ਹੈ। ਪਤੀ ਨੇ ਪਤਨੀ ਦੇ ਖਿਲਾਫ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਹੈ।
ਡੀਗ ਗੇਟ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਿਸ਼ਾ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਹੈ। ਇਸੇ ਰੰਜਿਸ਼ ਦੇ ਚਲਦਿਆਂ ਦੋ ਮਈ ਨੂੰ ਪਤਨੀ ਨੇ ਕਈ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਉਸ ਦੀਆਂ ਭੈਣਾਂ ਤੇ ਮਾਂ ਦੀਆਂ ਤਸਵੀਰਾਂ ਦੇ ਨਾਲ ਅਸ਼ਲੀਲ ਪੋਸਟਾਂ ਅਤੇ ਭੱਦੇ ਕਮੈਂਟ ਵਾਇਰਲ ਕਰ ਦਿੱਤੇ।
ਦੋਸ਼ ਹੈ ਕਿ ਇਨ੍ਹਾਂ ਫਰਜ਼ੀ ਆਈਡੀਜ਼ ਤੋਂ ਮੋਬਾਈਲ ਨੰਬਰ ਵੀ ਸ਼ੇਅਰ ਕੀਤੇ ਗਏ। ਇਸ ਤੋਂ ਬਾਅਦ ਅਣਪਛਾਤੇ ਲੋਕਾਂ ਦੇ ਅਸ਼ਲੀਲ ਫੋਨ ਤੇ ਮੈਸੇਜ ਲਗਾਤਾਰ ਆਉਣੇ ਸ਼ੁਰੂ ਹੋ ਗਏ। ਪੀੜਤ ਦਾ ਕਹਿਣਾ ਹੈ ਕਿ ਇਸ ਹਰਕਤ ਨਾਲ ਉਨ੍ਹਾਂ ਦੀ ਸਮਾਜਿਕ ਸਾਖ ਨੂੰ ਗਹਿਰੀ ਸੱਟ ਵੱਜੀ ਹੈ। ਪੀੜਤ ਦੀ ਇਕ ਭੈਣ ਨਾਬਾਲਗ ਦੱਸੀ ਜਾ ਰਹੀ ਹੈ, ਉਸ ਦੀ ਫੋਟੋ 'ਤੇ ਵੀ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਘਟਨਾ ਤੋਂ ਬਾਅਦ ਪਰਿਵਾਰ ਮਾਨਸਿਕ ਤਣਾਅ 'ਚ ਹੈ। ਸ਼ਿਕਾਇਤ ਪੱਤਰ 'ਚ ਕਈ ਫਰਜ਼ੀ ਇੰਸਟਾਗ੍ਰਾਮ ਆਈਡੀਜ਼ ਦਾ ਜ਼ਿਕਰ ਕੀਤਾ ਗਿਆ ਹੈ। ਗੋਵਿੰਦ ਨਗਰ ਥਾਣਾ ਇੰਚਾਰਜ ਰਵੀ ਤਿਆਗੀ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।