ਦੈਨਿਕ ਜਾਗਰਣ ਨੂੰ ਏਬੀ ਐਵਾਰਡਸ ’ਚ ‘ਪਬਲਿਸ਼ਰ ਆਫ ਦਿ ਯੀਅਰ' ਦਾ ਸਨਮਾਨ, ਜਿੱਤੇ ਸੋਨੇ ਦੇ ਤਿੰਨ, ਚਾਂਦੀ ਦੇ ਦੋ ਤੇ ਕਾਂਸੀ ਦੇ ਦੋ ਮੈਡਲ
‘ਪ੍ਰਕਾਸ਼ਿਤ ਅਖ਼ਬਾਰਾਂ ਦੀ ਸਰਬੋਤਮ ਸਰਕੂਲੇਸ਼ਨ’ ਵਰਗ ਵਿਚ ਦੈਨਿਕ ਜਾਗਰਣ ਨੂੰ ਉਸ ਦੀ ਮੁਹਿੰਮ ‘ਨਯਾ ਨਾਮ, ਨਈ ਪਹਿਚਾਨ’, ਲਈ ਸੋਨੇ ਦੇ ਮੈਡਲ, ‘ਹਿੰਦੀ ਹੈਂ ਹਮ’ ਅਤੇ ‘ਸੰਸਕਾਰਸ਼ਾਲਾ’ ਮੁਹਿੰਮਾਂ ਲਈ ਚਾਂਦੀ ਦੇ ਮੈਡਲ ਅਤੇ ‘ਕਿਤਨੇ ਸੁਰਕਸ਼ਿਤ ਹੈਂ ਸਕੂਲ’ ਮੁਹਿੰਮ ਲਈ ਕਾਂਸੀ ਦੇ ਮੈਡਲ ਨਾਲ ਸਨਮਾਨਤ ਕੀਤ ਗਿਆ।
Publish Date: Fri, 22 May 2026 11:04 AM (IST)
Updated Date: Fri, 22 May 2026 11:09 AM (IST)
ਜਾਗਰਣ ਸੰਵਾਦਦਾਤਾ, ਗੋਆ : ਇਨਮਾ ਗਲੋਬਲ ਮੀਡੀਆ ਐਵਾਰਡਸ ਵਿਚ ਸਭ ਤੋਂ ਵੱਧ ਇਨਾਮ ਜਿੱਤਣ ਤੋਂ ਬਾਅਦ, ਮੀਡੀਆ ਅਤੇ ਇਸ਼ਤਿਹਾਰ ਜਗਤ ਦੇ ਉੱਘੇ ‘ਏਬੀ ਕ੍ਰੀਏਟਿਵ ਐਵਾਰਡਸ 2026’ ਵਿਚ ਦੈਨਿਕ ਜਾਗਰਣ ਨੂੰ ‘ਪਬਲਿਸ਼ਰ ਆਫ ਦਿ ਯੀਅਰ’ ਨਾਲ ਸਨਮਾਨਤ ਕੀਤਾ ਗਿਆ ਹੈ। ਸੋਨੇ ਦੇ 3, ਚਾਂਦੀ ਦੇ 2 ਅਤੇ ਕਾਂਸੀ ਦੇ 2 ਮੈਡਲ ਅਤੇ ਇਕ ਮੈਰਿਟ ਸਨਮਾਨ ਨਾਲ ਕੁੱਲ ਅੱਠ ਐਵਾਰਡ ਜਿੱਤ ਕੇ, ਦੈਨਿਕ ਜਾਗਰਣ ਸਿਖਰ ’ਤੇ ਰਿਹਾ ਹੈ।
‘ਪ੍ਰਕਾਸ਼ਿਤ ਅਖ਼ਬਾਰਾਂ ਦੀ ਸਰਬੋਤਮ ਸਰਕੂਲੇਸ਼ਨ’ ਵਰਗ ਵਿਚ ਦੈਨਿਕ ਜਾਗਰਣ ਨੂੰ ਉਸ ਦੀ ਮੁਹਿੰਮ ‘ਨਯਾ ਨਾਮ, ਨਈ ਪਹਿਚਾਨ’, ਲਈ ਸੋਨੇ ਦੇ ਮੈਡਲ, ‘ਹਿੰਦੀ ਹੈਂ ਹਮ’ ਅਤੇ ‘ਸੰਸਕਾਰਸ਼ਾਲਾ’ ਮੁਹਿੰਮਾਂ ਲਈ ਚਾਂਦੀ ਦੇ ਮੈਡਲ ਅਤੇ ‘ਕਿਤਨੇ ਸੁਰਕਸ਼ਿਤ ਹੈਂ ਸਕੂਲ’ ਮੁਹਿੰਮ ਲਈ ਕਾਂਸੀ ਦੇ ਮੈਡਲ ਨਾਲ ਸਨਮਾਨਤ ਕੀਤਾ ਗਿਆ।
‘ਸਰੋਕਾਰ ਸਬੰਧੀ ਪਹਿਲ’ ਸ਼੍ਰੇਣੀ ਵਿਚ, ਦੈਨਿਕ ਜਾਗਰਣ ਨੂੰ ‘ਕਿਤਨੇ ਸੁਰਕਸ਼ਿਤ ਹੈਂ ਸਕੂਲ’ ਅਤੇ ‘ਨਯਾ ਨਾਮ, ਨਈ ਪਹਿਚਾਨ’, ਮੁਹਿੰਮਾਂ ਲਈ ਸੋਨੇ ਦਾ ਮੈਡਲ ਅਤੇ ‘ਭਾਰਤ ਰਕਸ਼ਾ ਪਰਵ’ ਲਈ ਕਾਂਸੀ ਦਾ ਮੈਡਲ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ‘ਮਿਸ਼ਨ 1000 ਟਨ’ ਮੁਹਿੰਮ ਨੂੰ ‘ਸਾਂਤਵਨਾ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।
ਇਸ ਤਰ੍ਹਾਂ ਜਾਗਰਣ ਪ੍ਰਕਾਸ਼ਨ ਨੇ ਇਕ ਵਾਰੀ ਮੁੜ ਸਾਬਤ ਕੀਤਾ ਹੈ ਕਿ ਸਮਾਜਿਕ ਸਰੋਕਾਰ, ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਮੁਹਿੰਮਾਂ ਦੇ ਜ਼ਰੀਏ ਉਹ ਮੀਡੀਆ ਸਨਅਤ ਵਿਚ ਨਵੇਂ ਮਿਆਰ ਸਥਾਪਤ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ਼ਤਿਹਾਰ, ਮੀਡੀਆ ਅਤੇ ਸਰਕੂਲੇਸ਼ਨ ਦੇ ਖੇਤਰ ਵਿਚ ਰਚਨਾਤਮਕਤਾ ਲਈ ਦਿੱਤਾ ਜਾਣ ਵਾਲਾ ਦੇਸ਼ ਦਾ ਇਹ ਸਭ ਤੋਂ ਵੱਡਾ ਐਵਾਰਡ ਹੈ। ਐਡਵਰਟਾਈਜ਼ਿੰਗ ਕਲੱਬ ਅਤੇ ਐਡਵਰਟਾਈਜ਼ਿੰਗ ਏਜੰਸੀਜ਼ ਐਸੋਸੀਏਸ਼ਨ ਆਫ ਇੰਡੀਆ ਅਤੇ ਵਨ ਕਲੱਬ ਫਾਰ ਕ੍ਰੀਏਟੀਵਿਟੀ ਸੰਸਥਾ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਗੋਵਾਫੈਸਟ ਵਿਚ ਏਬੀ ਐਵਾਰਡਸ ਦਿੱਤੇ ਜਾਂਦੇ ਹਨ।