ਦੇਸ਼ ਭਰ ਵਿਚ ਫਿਲਮ ਸੰਸਕ੍ਰਿਤੀ ਦੇ ਵਿਕਾਸ ਲਈ ਹਰ ਸਾਲ ਕਰਵਾਏ ਜਾਣ ਵਾਲੇ ਜਾਗਰਣ ਫਿਲਮ ਫੈਸਟੀਵਲ ਨੂੰ ਦੱਖਣੀ ਏਸ਼ੀਆ ਵਿਚ ਸਰਬੋਤਮ ਅਭਿਆਨ ਦੇ ਤੌਰ ’ਤੇ ਚੁਣਿਆ ਗਿਆ। ਇਸ ਸ਼੍ਰੇਣੀ ’ਚ ਸਰਬੋਤਮ ਸਨਮਾਨ ਦਿੰਦੇ ਹੋਏ ਦੱਖਣੀ ਏਸ਼ੀਆ ਖੇਤਰ ਵਿਚ ਮੀਡੀਆ ਇਨੋਵੇਸ਼ਨ ਤੇ ਸਮਾਜਿਕ ਪ੍ਰਭਾਵ ਲਈ ਜਾਗਰਣ ਦੀ ਪ੍ਰਸ਼ੰਸਾ ਕੀਤੀ ਗਈ। ਮੁਰਾਦਾਬਾਦ ਵਿਚ 'ਲਾਈਨ ਪਾਰ' ਨੂੰ ਵੀ ਪੁਰਸਕਾਰ ਮਿਲਿਆ।

ਜੇਐੱਨਐੱਨ, ਬਰਲਿਨ : ਇੰਟਰਨੈਸ਼ਨਲ ਨਿਊਜ਼ ਮੀਡੀਆ ਐਸੋਸੀਏਸ਼ਨ (ਇਨਮਾ) ਗਲੋਬਲ ਮੀਡੀਆ ਐਵਾਰਡਸ 2026 ਵਿਚ ਭਾਰਤ ਦੇ ਸਿਖਰਲੇ ਮੀਡੀਆ ਅਦਾਰੇ ਦੈਨਿਕ ਜਾਗਰਣ ਨੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਬਰਲਿਨ (ਜਰਮਨੀ) ਵਿਚ ਹੋਏ ਵਿਸ਼ਾਲ ਸਮਾਗਮ ’ਚ ਦੈਨਿਕ ਜਾਗਰਣ ਨੂੰ ਕੁੱਲ ਅੱਠ ਸਨਮਾਨ ਪ੍ਰਾਪਤ ਹੋਏ, ਜਿਸ ਵਿਚ ਦੋ ਪਹਿਲੇ ਪੁਰਸਕਾਰਾਂ ਨਾਲ ਦੈਨਿਕ ਜਾਗਰਣ ਇਸ ਸਾਲ ਦੁਨੀਆ ਵਿਚ ਸਭ ਤੋਂ ਜ਼ਿਆਦਾ ਪੁਰਸਕਾਰ ਜਿੱਤਣ ਵਾਲਾ ਮੀਡੀਆ ਅਦਾਰਾ ਬਣਿਆ।
ਦੇਸ਼ ਭਰ ਵਿਚ ਫਿਲਮ ਸੰਸਕ੍ਰਿਤੀ ਦੇ ਵਿਕਾਸ ਲਈ ਹਰ ਸਾਲ ਕਰਵਾਏ ਜਾਣ ਵਾਲੇ ਜਾਗਰਣ ਫਿਲਮ ਫੈਸਟੀਵਲ ਨੂੰ ਦੱਖਣੀ ਏਸ਼ੀਆ ਵਿਚ ਸਰਬੋਤਮ ਅਭਿਆਨ ਦੇ ਤੌਰ ’ਤੇ ਚੁਣਿਆ ਗਿਆ। ਇਸ ਸ਼੍ਰੇਣੀ ’ਚ ਸਰਬੋਤਮ ਸਨਮਾਨ ਦਿੰਦੇ ਹੋਏ ਦੱਖਣੀ ਏਸ਼ੀਆ ਖੇਤਰ ਵਿਚ ਮੀਡੀਆ ਇਨੋਵੇਸ਼ਨ ਤੇ ਸਮਾਜਿਕ ਪ੍ਰਭਾਵ ਲਈ ਜਾਗਰਣ ਦੀ ਪ੍ਰਸ਼ੰਸਾ ਕੀਤੀ ਗਈ। ਮੁਰਾਦਾਬਾਦ ਵਿਚ 'ਲਾਈਨ ਪਾਰ' ਨੂੰ ਵੀ ਪੁਰਸਕਾਰ ਮਿਲਿਆ। ਆਪਣੀ ਭਾਸ਼ਾ ਹਿੰਦੀ ਨੂੰ ਖ਼ੁਸ਼ਹਾਲ ਬਣਾਉਣ ਦੇ ਦੈਨਿਕ ਜਾਗਰਣ ਦੇ ਅਭਿਆਨ 'ਹਿੰਦੀ ਹੈਂ ਹਮ' ਨੂੰ ਵੀ ਵਿਸ਼ਵ ਮੰਚ ’ਤੇ ਪ੍ਰਸੰਸਾ ਮਿਲੀ ਹੈ।
ਇਨਮਾ ਵੱਲੋਂ ਕਰਵਾਏ ਇਸ ਮਿਆਰੀ ਮੁਕਾਬਲੇ ’ਚ ਦੁਨੀਆ ਭਰ ਦੇ ਮੀਡੀਆ ਅਦਾਰਿਆਂ ਦੇ ਇਨੋਵੇਸ਼ਨ, ਪਾਠਕ ਭਾਈਵਾਲੀ, ਬਰਾਂਡ ਨਿਰਮਾਣ, ਸਮਾਜਿਕ ਕਸਰੋਕਾਰਾਂ ਤੇ ਨਿਊਜ਼ ਰੂਮ ਵਿਚ ਵਿਆਪਕ ਤੇ ਸਕਾਰਾਤਮਕ ਬਦਲਾਅ ਦੇ ਸ਼ਾਨਦਾਰ ਕੰਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਾਲ 1937 ਤੋਂ ਕਰਵਾਏ ਜਾ ਰਹੇ ਇਨਮਾ ਐਵਾਰਡਾਂ ਨੂੰ ਵਿਸ਼ਵ ਮੀਡੀਆ ਉਦਯੋਗ ’ਚ ਸ੍ਰੇਸ਼ਠਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਾਲ ਮੁਕਾਬਲੇ ’ਚ 46 ਦੇਸ਼ਾਂ ਦੇ 274 ਪ੍ਰਮੁੱਖ ਮੀਡੀਆ ਬਰਾਂਡਸ ਤੋਂ 960 ਐਂਟਰੀਆਂ ਵਿਚਾਲੇ ਮੁਕਾਬਲਾ ਸੀ। ਦੈਨਿਕ ਜਾਗਰਣ ਦੀ ਇਹ ਉਪਲਬਧੀ ਭਾਰਤੀ ਮੀਡੀਆ ਲਈ ਮਾਣ ਦਾ ਪਲ ਹੈ। ਜਾਗਰਣ ਦੇ ਪਾਠਕਾਂ ਦਾ ਭਰੋਸਾ ਹੀ ਉਸ ਨੂੰ ਸੱਤ ਸਰੋਕਾਰਾਂ ਤਹਿਤ ਨਿਰੰਤਰ ਬਿਹਤਰ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਾਗਰਣ ਦੀ ਇਹ ਉਪਲਬਧੀ ਇਸ ਗੱਲ ਦਾ ਸੂਚਕ ਹੈ ਕਿ ਭਾਰਤੀ ਸਮਾਚਾਰ ਅਦਾਰੇ ਆਲਮੀ ਮੰਚ ’ਤੇ ਇਨੋਵੇਸ਼ਨ, ਸਮਾਜਿਕ ਸਰੋਕਾਰ ਤੇ ਪਾਠਕ ਭਾਈਵਾਲੇ ਦੀ ਖੇਤਰ ’ਚ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਨ।
ਮਿਲੇ ਅੱਠ ਗਲੋਬਲ ਪੁਰਸਕਾਰ
ਸ਼੍ਰੇਣੀ ਅਭਿਆਨ ਪੁਰਸਕਾਰ
ਦੱਖਣੀ ਏਸ਼ੀਆ ਅਭਿਆਨ ਜੇਤੂ ਜਾਗਰਣ ਫਿਲਮ ਫੈਸਟੀਵਲ ਸਰਬੋਤਮ
ਨਿਊਜ਼ ਬਰਾਂਡ ਨਿਰਮਾਣ ਜਾਗਰਣ ਫਿਲਮ ਫੈਸਟੀਵਲ ਪਹਿਲਾ
ਪਾਠਕਾਂ ਦੀ ਭਾਈਵਾਲੀ ਨੂੰ ਹੁਲਾਰਾ ਜਾਗਰਣ ਫਿਲਮ ਫੈਸਟੀਵਲ ਪਹਿਲਾ
ਸਰਬੋਤਮ ਮਾਲੀਆ ਵਰਗੀਕਰਣ ਦੀ ਰਣਨੀਤੀ ਜਾਗਰਣ ਫਿਲਮ ਫੈਸਟੀਵਲ ਦੂਜਾ
ਸਰਬੋਤਮ ਲੋਕ ਸੰਪਰਕ/ ਕਮਿਊਨਿਟੀ ਸੇਵਾ ਜਨਹਿੱਤ ਜਾਗਰਣ ਦੂਜਾ
ਪਾਠਕਾਂ ਦੀ ਭਾਈਵਾਲੀ ਨੂੰ ਹੁਲਾਰਾ ਲਾਈਨ ਪਾਰ (ਮੁਰਾਦਾਬਾਦ) ਦੂਜਾ
ਪ੍ਰਿੰਟ ਦਾ ਸਰਬੋਤਮ ਇਸਤੇਮਾਲ ਲਾਈਨ ਪਾਰ (ਮੁਰਾਦਾਬਾਦ) ਦੂਜਾ
ਸਰਬੋਤਮ ਬਰਾਂਡ ਜਾਗਰੂਕਤਾ ਹਿੰਦੀ ਹੈਂ ਹਮ ਵਿਸ਼ੇਸ਼ ਸਨਮਾਨ