Booster Dose : ਕੋਵਿਡ ਬੂਸਟਰ ਡੋਜ਼ ਲਈ ਫਟਾਫਟ ਬੁੱਕ ਕਰੋ ਸਲਾਟ, ਜਾਣੋ ਕਿਵੇਂ ਕਰਨੀ ਹੈ ਰਜਿਸਟ੍ਰੇਸ਼ਨ
ਸਰਕਾਰ ਹੁਣ ਲੋਕਾਂ ਨੂੰ ਵੈਕਸੀਨ ਲਗਵਾਉਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਕਹਿ ਰਹੀ ਹੈ। ਲੱਖਾਂ ਲੋਕਾਂ ਨੇ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਲੈ ਲਈ ਹੈ, ਪਰ ਬੂਸਟਰ ਡੋਜ਼ ਬਾਕੀ ਹੈ। ਜੇਕਰ ਤੁਸੀਂ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ਼ ਲਈ ਹੈ, ਪਰ ਬੂਸਟਰ ਡੋਜ਼ ਬਾਕੀ ਹੈ।
Publish Date: Wed, 28 Dec 2022 11:45 AM (IST)
Updated Date: Wed, 28 Dec 2022 11:52 AM (IST)
Covid Booster Dose Booking Process : ਕੋਰੋਨਾ ਵਾਇਰਸ ਨੇ ਮੁੜ ਦਸਤਕ ਦੇ ਦਿੱਤੀ ਹੈ। ਚੀਨ, ਜਾਪਾਨ ਤੇ ਬ੍ਰਿਟੇਨ 'ਚ ਲਗਾਤਾਰ ਕੇਸ ਵਧ ਰਹੇ ਹਨ। ਭਾਰਤ ਵਿਚ ਫਿਲਹਾਲ ਹਾਲਾਤ ਕਾਬੂ ਹੇਠ ਹਨ। ਹਾਲਾਂਕਿ ਕੇਂਦਰ ਸਰਕਾਰ ਚੌਕਸ ਮੋਡ 'ਤੇ ਆ ਗਈ ਹੈ। ਮੰਗਲਵਾਰ ਨੂੰ ਦੇਸ਼ ਭਰ ਵਿਚ ਮੌਕ ਡ੍ਰਿਲ ਕੀਤੀ ਗਈ। ਸਰਕਾਰ ਹੁਣ ਲੋਕਾਂ ਨੂੰ ਵੈਕਸੀਨ ਲਗਵਾਉਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਨੂੰ ਕਹਿ ਰਹੀ ਹੈ। ਲੱਖਾਂ ਲੋਕਾਂ ਨੇ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਲੈ ਲਈ ਹੈ, ਪਰ ਬੂਸਟਰ ਡੋਜ਼ ਬਾਕੀ ਹੈ। ਜੇਕਰ ਤੁਸੀਂ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ਼ ਲਈ ਹੈ, ਪਰ ਬੂਸਟਰ ਡੋਜ਼ ਬਾਕੀ ਹੈ। ਜੇਕਰ ਤੁਸੀਂ ਕੋਵਿਡ ਬੂਸਟਰ ਡੋਜ਼ ਨਹੀਂ ਲਈ ਹੈ, ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੂਸਟਰ ਡੋਜ਼ ਲਈ ਬੁਕਿੰਗ ਕਿਵੇਂ ਕਰ ਸਕਦੇ ਹੋ। ਆਓ ਜਾਣਦੇ ਹਾ ਇਸ ਬਾਰੇ...
ਬੂਸਟਰ ਖੁਰਾਕ ਲਈ ਕਿਵੇਂ ਕਰੀਏ ਬੁਕਿੰਗ ?
- ਬੂਸਟਰ ਡੋਜ਼ ਨੂੰ CoWin ਵੈੱਬਸਾਈਟ ਜਾਂ ਅਰੋਗਿਆ ਸੇਤੂ ਐਪ ਰਾਹੀਂ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ।
- ਸਭ ਤੋਂ ਪਹਿਲਾਂ CoWin ਵੈੱਬਸਾਈਟ 'ਤੇ ਜਾਓ।
- ਹੁਣ ਰਜਿਸਟਰਡ ਮੋਬਾਈਲ ਦੀ ਵਰਤੋਂ ਕਰ ਕੇ ਵੈੱਬਸਾਈਟ 'ਤੇ ਲੌਗਇਨ ਕਰੋ। ਧਿਆਨ ਰੱਖੋ ਕਿ ਉਹੀ ਨੰਬਰ ਦਰਜ ਕਰਨਾ ਹੋਵੇਗਾ, ਜੋ ਵੈਕਸੀਨ ਦੀ ਪਹਿਲੀ ਖੁਰਾਕ ਦੇ ਸਮੇਂ ਦਿੱਤਾ ਗਿਆ ਸੀ।
- ਤੁਸੀਂ CoWin ਵੈੱਬਸਾਈਟ 'ਤੇ ਆਪਣੀਆਂ ਦੋ ਡੋਜ਼ ਵੈਕਸੀਨ ਸਰਟੀਫਿਕੇਟ ਨੂੰ ਵੀ ਡਾਊਨਲੋਡ ਕਰ ਸਕਦੇ ਹੋ।
- ਹੁਣ ਬੂਸਟਰ ਖੁਰਾਕ ਬੁੱਕ ਕਰਨ ਲਈ ਜਾਂਚ ਲਓ ਕਿ ਤੁਸੀਂ ਯੋਗ ਹੋ ਜਾਂ ਨਹੀਂ।
- ਜੇਕਰ ਤੁਸੀਂ ਬੂਸਟਰ ਸ਼ਾਟ ਲਈ ਯੋਗ ਹੋ ਤਾਂ ਸ਼ਡਿਊਲ ਵਿਕਲਪ 'ਤੇ ਜਾਓ।
- ਇੱਥੇ ਉਪਲਬਧ ਵੈਕਸੀਨ ਕੇਂਦਰਾਂ ਨੂੰ ਲੱਭਣ ਲਈ ਜ਼ਿਲ੍ਹੇ ਦਾ ਨਾਮ ਜਾਂ ਪਿਨਕੋਡ ਦਰਜ ਕਰੋ।
- ਹੁਣ ਮਿਤੀ ਤੇ ਸਮਾਂ ਚੁਣ ਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ।
ਨੇਜ਼ਲ ਵੈਕਸੀਨ ਲਈ ਕਿਵੇਂ ਬੁੱਕ ਕਰੀਏ ਸਲਾਟ
- ਨੇਜ਼ਲ ਵੈਕਸੀਨ ਲਈ ਬੁਕਿੰਗ ਪ੍ਰਕਿਰਿਆ ਪਿਛਲੀਆਂ ਟੀਕਿਆਂ ਵਾਂਗ ਹੀ ਹੈ। ਤੁਹਾਨੂੰ ਕੋਵਿਨ ਪੋਰਟਲ 'ਤੇ ਜਾ ਕੇ ਸਲਾਟ ਬੁੱਕ ਕਰਨਾ ਹੋਵੇਗਾ।
- ਸਭ ਤੋਂ ਪਹਿਲਾਂ https://www.cowin.gov.in/ 'ਤੇ ਜਾਓ।
- ਹੁਣ ਤੁਹਾਨੂੰ ਆਪਣੇ ਮੋਬਾਈਲ ਨੰਬਰ ਨਾਲ ਲਾਗਇਨ ਕਰਨਾ ਹੋਵੇਗਾ।
- ਟੀਕਾਕਰਨ ਕੇਂਦਰ ਲੱਭਣ ਲਈ ਪਿੰਨ ਕੋਡ ਜਾਂ ਜ਼ਿਲ੍ਹੇ ਦਾ ਨਾਮ ਦਰਜ ਕਰੋ।
- ਹੁਣ ਨਜ਼ਦੀਕੀ ਕੇਂਦਰ, ਮਿਤੀ ਤੇ ਸਮਾਂ ਚੁਣ ਕੇ ਅਪੁਆਇੰਟਮੈਂਟ ਬੁੱਕ ਕਰੋ।