ਅਮਰੀਕੀ ਸੰਸਦ 'ਚ ਨਵਾਂ ਵਿਵਾਦ: 'ਸਿਰਫ਼ ਅਮਰੀਕਾ 'ਚ ਜਨਮੇ ਲੋਕ ਹੀ ਸੰਭਾਲਣ ਸੱਤਾ', ਨੈਂਸੀ ਮੈਸ ਵੱਲੋਂ ਸੰਵਿਧਾਨਕ ਸੋਧ ਦੀ ਮੰਗ
ਉਨ੍ਹਾਂ ਕਿਹਾ ਕਿ ਇਹ ਉਹੀ ਨਿਯਮ ਹੈ ਜਿਸਨੂੰ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਨੂੰ ਪਹਿਲਾਂ ਤੋਂ ਹੀ ਪੂਰਾ ਕਰਨਾ ਜ਼ਰੂਰੀ ਹੈ। ਮੈਸ ਨੇ ਆਪਣੀ ਪੋਸਟ ਦੇ ਨਾਲ ਡੈਮੋਕ੍ਰੇਟਿਵ ਸੰਸਦ ਮੈਂਬਰ ਇਲਹਾਨ ਉਮਰ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਣੇਦਾਰ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ। ਜਿੱਥੇ ਉਮਰ ਇਕ ਸੋਮਾਲੀ ਅਮਰੀਕੀ ਹੈ, ਉੱਥੇ ਜੈਪਾਲ ਤੇ ਥਾਣੇਦਾਰ ਦੋਵੇਂ ਭਾਰਤੀ ਮੂਲ ਦੇ ਹਨ।
Publish Date: Fri, 22 May 2026 11:43 AM (IST)
Updated Date: Fri, 22 May 2026 11:46 AM (IST)
ਵਾਸ਼ਿੰਗਟਨ (ਏਜੰਸੀ) : ਦੱਖਣੀ ਕੈਰੋਲਿਨਾ ਤੋਂ ਕਾਂਗਰਸਨਲ ਪ੍ਰਤੀਨਿਧ ਨੈਂਸੀ ਮੈਸ ਵੱਲੋਂ ਲਿਆਂਦੇ ਗਏ ਇਕ ਪ੍ਰਸਤਾਵ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਡੈਮੋਕ੍ਰੇਟਸ ਨੇ ਇਸਨੂੰ ਨਫ਼ਰਤੀ ਤੇ ਨਸਲਵਾਦ ਤੋਂ ਪ੍ਰੇਰਿਤ ਕਰਾਰ ਦਿੱਤਾ। ਅਸਲ ’ਚ, ਪ੍ਰਸਤਾਵ ’ਚ ਨੈਂਸੀ ਨੇ ਮੰਗ ਕੀਤੀ ਹੈ ਕਿ ਅਮਰੀਕਾ ’ਚ ਜਨਮੇ ਲੋਕ ਹੀ ਸੱਤਾ ਸੰਭਾਲਣ। ਇੰਟਰਨੈੱਟ ਮੀਡੀਆ ’ਤੇ ਬੁੱਧਵਾਰ ਨੂੰ ਇਕ ਪੋਸਟ ’ਚ ਨੈਂਸੀ ਨੇ ਕਿਹਾ ਕਿ ਉਨ੍ਹਾਂ ਨੇ ਸੰਵਿਧਾਨਕ ਸੋਧ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਮਗਰੋਂ ਸਾਂਝਾ ਮਤਾ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਇਹ ਉਹੀ ਨਿਯਮ ਹੈ ਜਿਸਨੂੰ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਨੂੰ ਪਹਿਲਾਂ ਤੋਂ ਹੀ ਪੂਰਾ ਕਰਨਾ ਜ਼ਰੂਰੀ ਹੈ। ਮੈਸ ਨੇ ਆਪਣੀ ਪੋਸਟ ਦੇ ਨਾਲ ਡੈਮੋਕ੍ਰੇਟਿਵ ਸੰਸਦ ਮੈਂਬਰ ਇਲਹਾਨ ਉਮਰ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਣੇਦਾਰ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ। ਜਿੱਥੇ ਉਮਰ ਇਕ ਸੋਮਾਲੀ ਅਮਰੀਕੀ ਹੈ, ਉੱਥੇ ਜੈਪਾਲ ਤੇ ਥਾਣੇਦਾਰ ਦੋਵੇਂ ਭਾਰਤੀ ਮੂਲ ਦੇ ਹਨ।
ਮੈਸ ਦਾ ਇਹ ਕਦਮ, ਹਾਲਾਂਕਿ ਡੈਮੋਕ੍ਰੇਟਿਵ ਸੰਸਦ ਮੈਂਬਰਾਂ ’ਤੇ ਨਿਸ਼ਾਨਾ ਬੰਨ੍ਹਿਆ ਹੈ, ਪਰ ਇਹ ਕੁਝ ਰਿਪਬਲਿਕਨ ਸਮੇਤ ਕਾਂਗਰਸ ਦੇ ਇਕ ਦਰਜਨ ਤੋਂ ਜ਼ਿਆਦਾ ਮੈਂਬਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੈਸ ਨੇ ਮਿਨੇਸੋਟਾ ਦੇ ਡੈਮੋਕ੍ਰੇਟ ਉਮਰ ਦੇ ਸੰਦਰਭ ’ਚ ਕਿਹਾ ਕਿ ਇਹ ਮੁਸ਼ਕਲ ਨਹੀਂ ਹੈ। ਅਮਰੀਕਾ ਦੇ ਕਾਨੂੰਨ ਲਿਖਣ ਵਾਲੇ, ਅਮਰੀਕਾ ਦੇ ਜੱਜਾਂ ਦੀ ਪੁਸ਼ਟੀ ਕਰਨ ਵਾਲੇ ਤੇ ਵਿਸ਼ਵ ਮੰਚ ’ਤੇ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੀ ਇਕ ਹੀ ਨਿਸ਼ਠਾ ਹੋਣੀ ਚਾਹੀਦੀ ਹੈ।