ਭਾਰਤ ’ਚ ਜਨਮੀ ਚੀਤਾ ਨੇ ਪੰਜ ਸ਼ਾਵਕਾਂ ਨੂੰ ਦਿੱਤਾ ਜਨਮ, ਸੀਐੱਮ ਯਾਦਵ ਤੇ ਕੇਂਦਰੀ ਮੰਤਰੀ ਭੁਪੇਂਦਰ ਨੇ ਕੂਨੋ ਟੀਮ ਨੂੰ ਦਿੱਤੀ ਵਧਾਈ
ਮਾਦਾ ਚੀਤਾ ‘ਮੁਖੀ’ ਦੀ ਜੱਦੋਜਹਿਦ ਬੜੀ ਵੱਖਰੀ ਕਿਸਮ ਦੀ ਪਰ ਰੋਮਾਂਚ ਭਰਪੂਰ ਹੈ। ਕਰੀਬ 33 ਮਹੀਨੇ ਪਹਿਲਾਂ ਕੂਨੋ ਵਿਚ ਦੱਖਣੀ ਅਫਰੀਕਾ ਤੋਂ ਲਿਆਂਦੀ ਗਈ ਚੀਤਾ ਨੇ ਤਿੰਨ ਸ਼ਾਵਕ ਜੰਮੇ ਸਨ, ਜਿਨ੍ਹਾਂ ਵਿੱਚੋਂ ਦੋ ਤਾਂ ਜ਼ਿੰਦਗੀ ਦੇ ਬਿਖੜੇ ਪੈਂਡੇ ਦਾ ਸਾਹਮਣਾ ਨਹੀਂ ਕਰ ਸਕੇ, ਉਦੋਂ ਸਿਰਫ਼ ਮੁਖੀ ਹੀ ਬੱਚ ਸਕੀ ਸੀ ਪਰ ਬੜੀ ਕਮਜ਼ੋਰ ਸੀ।
Publish Date: Thu, 20 Nov 2025 09:39 PM (IST)
Updated Date: Thu, 20 Nov 2025 09:41 PM (IST)
ਨਈ ਦੁਨੀਆ ਪ੍ਰਤੀਨਿਧੀ, ਸ਼ਿਓਪੁਰ : ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿਚ ਸਥਿਤ ਕੂਨੋ ਨੈਸ਼ਨਲ ਪਾਰਕ ਵਿਚ ਭਾਰਤ ਵਿਚ ਜਨਮੀ ਚੀਤਾ ‘ਮੁਖੀ’ ਨੇ ਵੀਰਵਾਰ ਨੂੰ ਪੰਜ ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਇਹ ਦੇਸ਼ ਵਿਚ ਚੀਤੇ ਵਧਾਉਣ ਦੇ ਪ੍ਰਾਜੈਕਟ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਕਿਉੰਕਿ ਇਸ ਪ੍ਰਾਜੈਕਟ ਤੋਂ ਬਾਅਦ ਕਿਸੇ ਪਹਿਲੀ ਮਾਦਾ ਚੀਤਾ ਨੇ ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਹਾਲੇ ਤੱਕ ਨਾਮੀਬੀਆ ਤੇ ਦੱਖਣੀ ਅਫਰੀਕਾ ਤੋਂ ਇੱਥੇ ਲਿਆਂਦੀ ਗਈ ਮਾਦਾ ਚੀਤਾ ਨੇ ਹੀ ਸ਼ਾਵਕਾਂ ਨੂੰ ਜਨਮ ਦਿੱਤਾ ਸੀ। ਕੂਨੋ ਪ੍ਰਬੰਧਕਾਂ ਮੁਤਾਬਕ ਮੁਖੀ ਤੇ ਸਾਰੇ ਸ਼ਾਵਕ ਸਿਹਤਮੰਦ ਹਨ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਕੂਨੋ ਦੀ ਟੀਮ ਨੂੰ ਮੁਬਾਰਕਾਂ ਦਿੰਦੇ ਹੋਏ ਭਾਰਤ ਦੇ ਜੰਗਲੀ ਜੀਵ ਇਤਿਹਾਸ ਦਾ ਮੀਲ-ਪੱਥਰ ਦੱਸਿਆ ਹੈ। ਉਥੇ ਕੇਂਦਰੀ ਜੰਗਲਾਤ ਮੰਤਰੀ ਭੁਪੇਂਦਰ ਸਿੰਘ ਨੇ ਕਿਹਾ ਹੈ, ‘ਇਹ ਸਿਰਫ਼ ਇਕ ਘਟਨਾ ਨਹੀਂ ਸਗੋਂ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਦਾ ਆਤਮ-ਵਿਸ਼ਵਾਸ ਵਾਲਾ ਮੋੜ ਹੈ’।
ਮਾਦਾ ਚੀਤਾ ‘ਮੁਖੀ’ ਦੀ ਜੱਦੋਜਹਿਦ ਬੜੀ ਵੱਖਰੀ ਕਿਸਮ ਦੀ ਪਰ ਰੋਮਾਂਚ ਭਰਪੂਰ ਹੈ। ਕਰੀਬ 33 ਮਹੀਨੇ ਪਹਿਲਾਂ ਕੂਨੋ ਵਿਚ ਦੱਖਣੀ ਅਫਰੀਕਾ ਤੋਂ ਲਿਆਂਦੀ ਗਈ ਚੀਤਾ ਨੇ ਤਿੰਨ ਸ਼ਾਵਕ ਜੰਮੇ ਸਨ, ਜਿਨ੍ਹਾਂ ਵਿੱਚੋਂ ਦੋ ਤਾਂ ਜ਼ਿੰਦਗੀ ਦੇ ਬਿਖੜੇ ਪੈਂਡੇ ਦਾ ਸਾਹਮਣਾ ਨਹੀਂ ਕਰ ਸਕੇ, ਉਦੋਂ ਸਿਰਫ਼ ਮੁਖੀ ਹੀ ਬੱਚ ਸਕੀ ਸੀ ਪਰ ਬੜੀ ਕਮਜ਼ੋਰ ਸੀ।
ਉਸ ਨੂੰ ਮਾਂ ਨੇ ਨਹੀਂ ਅਪਨਾਇਆ ਸੀ, ਇਸ ਲਈ ਉਸ ਦਾ ਭਵਿੱਖ ਬੇਯਕੀਨੀ ਵਾਲਾ ਹੋ ਗਿਆ ਸੀ। ਕੂਨੋ ਦੇ ਜੰਗਲਾਤ ਕਾਮੇ ਦਿਨ ਰਾਤ ਉਸ ਦੀ ਨਿਗਰਾਨੀ ਕਰਦੇ ਸਨ ਪਰ ਇਕ ਸਮੇਂ ’ਤੇ ਸਭ ਕੁਝ ਕੁਦਰਤ ਦੇ ਨਿਰਭਰ ਹੋ ਗਿਆ ਸੀ, ਹੌਲੀ ਹੌਲੀ ‘ਮੁਖੀ’ ਨੇ ਆਪਣੀ ਜਿਊਣ-ਤਾਂਘ ਦਿਖਾਈ ਤੇ ਸ਼ਿਕਾਰ ਕਰਨਾ ਸਿੱਖ ਲਿਆ। ਮੌਸਮ ਤੇ ਕੂਨੋ ਦੇ ਭੁਗੋਲ ਪ੍ਰਤੀ ਸਮਰੱਥਾ ਦਿਖਾਈ ਤੇ ਹੁਣ ਇਹ ਜਣੇਪਾ ਕਰ ਕੇ ਇਤਿਹਾਸ ਰਚ ਗਈ ਹੈ। ਕੂਨੋ ਵਿਚ ਚੀਤਿਆਂ ਦਾ ਕੁਨਬਾ ਵੱਧ ਗਿਆ ਹੈ ਤੇ ਹੁਣ 32 ਚੀਤੇ ਹਨ।