Chandrayaan-3 ਮਿਸ਼ਨ ਦੀ ਇਹ ਖਤਰਨਾਕ ਲੈਂਡਿੰਗ ਸਾਈਟ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਥਿਤ ਹੈ। ਖਾਸ ਗੱਲ ਇਹ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ ਦੀ ਟੈਕਟੋਨਿਕ ਪਲੇਟ ਕਾਫੀ ਐਕਟਿਵ ਹੈ ਤੇ ਇੱਥੇ ਭਾਰੀ ਭੂਚਾਲ ਆਉਂਦੇ ਰਹਿੰਦੇ ਹਨ। ਅਜਿਹੇ 'ਚ ਮਨ 'ਚ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇਸਰੋ ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੀ ਲੈਂਡਿੰਗ ਸਾਈਟ ਵਰਗੀ ਖਤਰਨਾਕ ਜਗ੍ਹਾ ਕਿਉਂ ਚੁਣੀ?

Chandrayaan-3 Mission : ਚੰਦਰਯਾਨ-3 ਮਿਸ਼ਨ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਦਾ ਚਿਰੋਕਣਾ ਮਿਸ਼ਨ ਚੰਦਰਯਾਨ-3 ਲਾਂਚ ਕਰ ਦਿੱਤਾ ਗਿਆ ਹੈ। ISRO ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਇਸ ਵਾਰ ਅਸੀਂ ਚੰਦ 'ਤੇ ਸਾਫਟ ਲੈਂਡਿੰਗ ਕਰ ਸਕਾਂਗੇ ਤੇ ਭਾਰਤ ਨੂੰ ਵੱਡੀ ਸਫਲਤਾ ਮਿਲੇਗੀ।
ਚੰਦਰਯਾਨ-3 ਦੇ ਲੈਂਡਰ 'ਚ 4, ਰੋਵਰ 'ਚ ਲੱਗੇ ਹਨ 2 ਪੇਲੋਡ
ਚੰਦਰਯਾਨ-3 ਦੇ ਲੈਂਡਰ 'ਚ 4 ਪੇਲੋਡ ਹਨ, ਜਦੋਂਕਿ 6 ਪਹੀਆ ਰੋਵਰ 'ਚ 2 ਪੇਲੋਡ ਹਨ। ਇਹ ਸਾਰੇ ਅਤਿ-ਆਧੁਨਿਕ ਯੰਤਰ ਚੰਦਰਮਾ ਦੇ ਚੱਕਰ ਤੋਂ ਧਰਤੀ ਦੇ ਸਪੈਕਟ੍ਰਲ ਤੇ ਧਰੁਵੀ ਮਾਪਾਂ ਦਾ ਅਧਿਐਨ ਕਰਨਗੇ। ਇਸਰੋ ਅਨੁਸਾਰ, ਚੰਦਰਯਾਨ-3 ਦੇ ਲੈਂਡਰ ਤੇ ਰੋਵਰ ਨੂੰ ਉਹੀ ਨਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਚੰਦਰਯਾਨ-2 ਦੇ ਲੈਂਡਰ ਤੇ ਰੋਵਰ ਦੇ ਨਾਂ ਸਨ। ਚੰਦਰਯਾਨ-3 ਦੇ ਲੈਂਡਰ ਦਾ ਨਾਂ ਵਿਕਰਮ ਹੋਵੇਗਾ, ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਦੇ ਨਾਂ 'ਤੇ ਰੱਖਿਆ ਜਾਵੇਗਾ ਤੇ ਰੋਵਰ ਦਾ ਨਾਂ ਪ੍ਰਗਿਆਨ ਹੋਵੇਗਾ।
ਚੰਦਰਮਾ 'ਤੇ ਕਿੱਥੇ ਉਤਰੇਗਾ ਚੰਦਰਯਾਨ-3?
ਦੁਨੀਆ ਦੇ ਸਾਰੇ ਦੇਸ਼ ਜਿਨ੍ਹਾਂ ਨੇ ਚੰਦ 'ਤੇ ਆਪਣੀਆਂ ਪੁਲਾੜ ਗੱਡੀਆਂ ਭੇਜੀਆਂ ਹਨ, ਉਹ ਚੰਦਰਮਾ ਦੇ ਉੱਤਰੀ ਧਰੁਵ 'ਤੇ ਉਤਰੀਆਂ ਹਨ, ਪਰ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ। ਦੱਸ ਦੇਈਏ ਕਿ ਚੰਦਰਯਾਨ-2 ਨੂੰ ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਵੀ ਉਤਾਰਿਆ ਸੀ, ਪਰ ਆਖਰੀ ਕੁਝ ਮਿੰਟਾਂ 'ਚ ਸੰਪਰਕ ਟੁੱਟਣ ਕਾਰਨ ਇਹ ਮਿਸ਼ਨ ਅਸਫਲ ਹੋ ਗਿਆ। ਇਸ ਵਾਰ ਚੰਦਰਯਾਨ-3 ਮਿਸ਼ਨ ਦੀ ਸਫਲਤਾ ਲਈ ਨਵੇਂ ਉਪਕਰਨ ਬਣਾਏ ਗਏ ਹਨ, ਐਲਗੋਰਿਦਮ 'ਚ ਸੁਧਾਰ ਕੀਤਾ ਗਿਆ ਹੈ। ਚੰਦਰਯਾਨ-3 ਮਿਸ਼ਨ ਦੀ ਲੈਂਡਿੰਗ ਸਾਈਟ ਨੂੰ 'ਡਾਰਕ ਸਾਈਡ ਆਫ ਮੂਨ' ਕਿਹਾ ਜਾਂਦਾ ਹੈ ਕਿਉਂਕਿ ਇਹ ਹਿੱਸਾ ਧਰਤੀ ਦੇ ਸਾਹਮਣੇ ਨਹੀਂ ਆਉਂਦਾ।
ਦੱਖਣੀ ਧਰੁਵ ਵਿੱਚ ਹੈ ਇਹ ਪ੍ਰਾਇਮਰੀ ਲੈਂਡਿੰਗ ਸਾਈਟ
ਚੰਦਰਯਾਨ-3 ਮਿਸ਼ਨ ਦੀ ਇਹ ਖਤਰਨਾਕ ਲੈਂਡਿੰਗ ਸਾਈਟ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਥਿਤ ਹੈ। ਖਾਸ ਗੱਲ ਇਹ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ ਦੀ ਟੈਕਟੋਨਿਕ ਪਲੇਟ ਕਾਫੀ ਐਕਟਿਵ ਹੈ ਤੇ ਇੱਥੇ ਭਾਰੀ ਭੂਚਾਲ ਆਉਂਦੇ ਰਹਿੰਦੇ ਹਨ। ਅਜਿਹੇ 'ਚ ਮਨ 'ਚ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇਸਰੋ ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੀ ਲੈਂਡਿੰਗ ਸਾਈਟ ਵਰਗੀ ਖਤਰਨਾਕ ਜਗ੍ਹਾ ਕਿਉਂ ਚੁਣੀ?