Chandrayaan-3 ਦੇ ਲੈਂਡਰ 'ਚ 4 ਪੇਲੋਡ ਦੇ ਨਾਲ 6 ਪਹੀਆ ਰੋਵਰ 'ਚ ਵੀ 2 ਪੇਲੋਡ ਹਨ। ਇਸ ਤੋਂ ਇਲਾਵਾ ਚੰਦਰਯਾਨ-3 ਦੇ ਨਾਲ Spectro-polarimetry of HAbitable Planet Earth (SHAPE) ਵੀ ਭੇਜਿਆ ਜਾ ਰਹੀ ਹੈ, ਜੋ ਚੰਦਰਮਾ 'ਤੇ ਧਰਤੀ ਵਾਲੇ ਪਾਸੇ ਤੋਂ ਭੇਜੇ ਗਏ ਸੰਕੇਤਾਂ ਦਾ ਅਧਿਐਨ ਕਰੇਗਾ। ਇਹ ਐਕਸੋ-ਪਲੈਨੇਟ ਤੋਂ ਆਉਣ ਵਾਲੇ ਰਿਫਲੈਕਟਿਡ ਰੋਸ਼ਨੀ ਰਾਹੀਂ ਛੋਟੇ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਕੰਮ ਕਰੇਗਾ।

Chandrayaan-3 Mission : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਮਿਸ਼ਨ ਚੰਦਰਯਾਨ-3 ਲਾਂਚ ਕਰ ਦਿੱਤਾ ਹੈ। ਚੰਦਰਯਾਨ-2 ਮਿਸ਼ਨ ਦੇ ਆਖਰੀ ਸਮੇਂ 'ਤੇ ਅੰਸ਼ਕ ਤੌਰ 'ਤੇ ਅਸਫਲ ਹੋਣ ਤੋਂ ਬਾਅਦ ਇਸਰੋ ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਬਹੁਤ ਚੌਕਸ ਹੈ ਤੇ ਚੰਦਰਮਾ 'ਤੇ ਸਾਫਟ ਲੈਂਡਿੰਗ ਲਈ ਚੰਦਰਯਾਨ-3 ਵਿਚ ਬਹੁਤ ਸਾਰੇ ਅਤਿ-ਆਧੁਨਿਕ ਉਪਕਰਨ ਲਗਾਏ ਹਨ।
SHAPE ਕਰੇਗਾ ਧਰਤੀ ਤੋਂ ਭੇਜੇ ਗਏ ਸਿਗਨਲ ਦਾ ਅਧਿਐਨ
ਚੰਦਰਯਾਨ-3 ਦੇ ਲੈਂਡਰ 'ਚ 4 ਪੇਲੋਡ ਦੇ ਨਾਲ 6 ਪਹੀਆ ਰੋਵਰ 'ਚ ਵੀ 2 ਪੇਲੋਡ ਹਨ। ਇਸ ਤੋਂ ਇਲਾਵਾ ਚੰਦਰਯਾਨ-3 ਦੇ ਨਾਲ Spectro-polarimetry of HAbitable Planet Earth (SHAPE) ਵੀ ਭੇਜਿਆ ਜਾ ਰਹੀ ਹੈ, ਜੋ ਚੰਦਰਮਾ 'ਤੇ ਧਰਤੀ ਵਾਲੇ ਪਾਸੇ ਤੋਂ ਭੇਜੇ ਗਏ ਸੰਕੇਤਾਂ ਦਾ ਅਧਿਐਨ ਕਰੇਗਾ। ਇਹ ਐਕਸੋ-ਪਲੈਨੇਟ ਤੋਂ ਆਉਣ ਵਾਲੇ ਰਿਫਲੈਕਟਿਡ ਰੋਸ਼ਨੀ ਰਾਹੀਂ ਛੋਟੇ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਕੰਮ ਕਰੇਗਾ।

ਇੰਝ ਸਮਝੋ SHAPE ਦਾ ਮਹੱਤਵ
ਦੁਨੀਆ ਭਰ ਦੇ ਖਗੋਲ ਵਿਗਿਆਨੀ ਧਰਤੀ ਦੇ ਸਮਾਨ ਜੀਵਨ ਦੀਆਂ ਸੰਭਾਵਨਾਵਾਂ ਵਾਲੇ ਗ੍ਰਹਿ ਦੀ ਖੋਜ ਵਿਚ ਲੱਗੇ ਹੋਏ ਹਨ। ਖਗੋਲ-ਵਿਗਿਆਨੀ ਹਰੇਕ ਗ੍ਰਹਿ ਦੀਆਂ ਆਉਣ ਵਾਲੀਆਂ ਕਿਰਨਾਂ ਰਾਹੀਂ ਸਬੰਧਤ ਗ੍ਰਹਿ ਬਾਰੇ ਅਧਿਐਨ ਕਰਦੇ ਹਨ ਤੇ ਇਹ ਪਤਾ ਲਗਾਉਂਦੇ ਹਨ ਕਿ ਇਸ ਦੇ ਗੁਣ ਧਰਮ ਕਿਵੇਂ ਹਨ ਤੇ ਕੀ ਉੱਥੇ ਜੀਵਨ ਸੰਭਵ ਹੈ ਜਾਂ ਨਹੀਂ। ਕਿਉਂਕਿ ਧਰਤੀ ਉੱਤੇ ਜੀਵਨ ਪਹਿਲਾਂ ਹੀ ਮੌਜੂਦ ਹੈ ਤੇ ਇਹ ਅਜੇ ਵੀ ਬ੍ਰਹਿਮੰਡ ਵਿਚ ਆਪਣੀ ਰੇਡੀਏਸ਼ਨ ਨੂੰ ਛੱਡਦਾ ਹੈ। ਅਜਿਹੀ ਸਥਿਤੀ ਵਿਚ ਵਿਗਿਆਨੀ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਚੰਦਰਮਾ ਦੀ ਸਤ੍ਹਾ 'ਤੇ 'ਜੀਵਤ' ਧਰਤੀ ਤੱਕ ਕਿਸ ਤਰ੍ਹਾਂ ਦੇ ਸੰਕੇਤ ਪਹੁੰਚਦੇ ਹਨ।
ਸਪੈਕਟਰੋ ਪੋਲੈਰੀਮੈਟਰੀ ਜ਼ਰੀਏ ਇਨ੍ਹਾਂ ਬੱਦਲਾਂ ਦਾ ਅਧਿਐਨ
ਹਰੇਕ ਗ੍ਰਹਿ ਦੇ ਵਾਯੂਮੰਡਲ ਦੀਆਂ ਵਿਸ਼ੇਸ਼ਤਾਵਾਂ ਇਸਦੀ ਗੈਸੀ ਰਚਨਾ ਤੇ ਉੱਥੇ ਬਣੇ ਐਰੋਸੋਲ (ਬੱਦਲਾਂ) ਜ਼ਰੀਏ ਨਿਰਧਾਰਤ ਕਰਦੇ ਹਨ। ਕਿਸੇ ਗ੍ਰਹਿ ਦੀ ਗੈਸੀ ਰਚਨਾ ਦਾ ਅਧਿਐਨ ਸਪੈਕਟਰੋ ਪੋਲੀਮੀਟਰੀ ਰਾਹੀਂ ਕੀਤਾ ਜਾਂਦਾ ਹੈ। ਮੰਗਲ ਦੇ ਵਾਯੂਮੰਡਲ 'ਚ ਬਹੁਤ ਘੱਟ ਮਾਤਰਾ 'ਚ ਪਾਣੀ ਵਾਸ਼ਪ ਹੁੰਦਾ ਹੈ, ਜੋ ਮੰਗਲ ਦੀ ਧੂੜ ਨਾਲ ਮਿਲ ਕੇ 30 ਤੋਂ 50 ਕਿਲੋਮੀਟਰ ਦੀ ਵੱਧ ਤੋਂ ਵੱਧ ਉਚਾਈ ਵਾਲੇ ਬੱਦਲ ਬਣਾਉਂਦਾ ਹੈ। ਇਸੇ ਤਰ੍ਹਾਂ ਬੱਦਲ ਧਰਤੀ 'ਤੇ ਸੰਘਣੀ ਮਾਤਰਾ 'ਚ ਬਣਦੇ ਹਨ ਅਤੇ ਇਸ ਦੇ ਸੰਕੇਤ ਚੰਦਰਮਾ ਦੀ ਸਤ੍ਹਾ 'ਤੇ ਵੱਖਰੇ ਤੌਰ 'ਤੇ ਪਹੁੰਚਦੇ ਹਨ। ਇਹ ਸੰਕੇਤ ਬ੍ਰਹਿਮੰਡ ਵਿੱਚ ਹੋਰ ਰਹਿਣ ਯੋਗ ਗ੍ਰਹਿਆਂ ਨੂੰ ਲੱਭਣ ਵਿੱਚ ਮਦਦ ਕਰ ਸਕਦੇ ਹਨ।