ਕਾਂਗਰਸ ਦੇ ਸੰਸਦ ਮੈਂਬਰ Rahul Gandhi ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੱਡਾ ਦੋਸ਼ ਲਗਾਇਆ। ਕਾਂਗਰਸ ਵੱਲੋਂ ਇਸ ਖੁਲਾਸੇ ਨੂੰ H-Files ਦਾ ਨਾਂ ਦਿੱਤਾ ਗਿਆ ਹੈ। ਹਾਲਾਂਕਿ, ਕਾਂਗਰਸ ਦੇ ਇਸ ਦੋਸ਼ 'ਤੇ ਚੋਣ ਕਮਿਸ਼ਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਮਿਸ਼ਨ ਨੇ ਹਰਿਆਣਾ ਚੋਣਾਂ 'ਚ ਵੋਟਾਂ 'ਚ ਹੇਰਾਫੇਰੀ ਦੇ ਦਾਅਵੇ ਨੂੰ ਬੇਬੁਨਿਆਦ ਦੱਸਿਆ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਰਿਆਣਾ ਚੋਣਾਂ ਦੇ ਸੰਦਰਭ 'ਚ ਚੋਣ ਕਮਿਸ਼ਨ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਹਰਿਆਣਾ ਚੋਣਾਂ 'ਚ ਵੋਟਾਂ 'ਚ ਹੇਰਾਫੇਰੀ ਕਰਵਾਈ ਹੈ।
ਕਾਂਗਰਸ ਦੇ ਸੰਸਦ ਮੈਂਬਰ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੱਡਾ ਦੋਸ਼ ਲਗਾਇਆ। ਕਾਂਗਰਸ ਵੱਲੋਂ ਇਸ ਖੁਲਾਸੇ ਨੂੰ H-Files ਦਾ ਨਾਂ ਦਿੱਤਾ ਗਿਆ ਹੈ। ਹਾਲਾਂਕਿ, ਕਾਂਗਰਸ ਦੇ ਇਸ ਦੋਸ਼ 'ਤੇ ਚੋਣ ਕਮਿਸ਼ਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਮਿਸ਼ਨ ਨੇ ਹਰਿਆਣਾ ਚੋਣਾਂ 'ਚ ਵੋਟਾਂ 'ਚ ਹੇਰਾਫੇਰੀ ਦੇ ਦਾਅਵੇ ਨੂੰ ਬੇਬੁਨਿਆਦ ਦੱਸਿਆ ਹੈ।
ਖਬਰ ਏਜੰਸੀ PTI ਅਨੁਸਾਰ, ਚੋਣ ਕਮਿਸ਼ਨ ਦੇ ਇਕ ਸਰੋਤ ਨੇ ਬੁੱਧਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਦਾ ਵੋਟਾਂ 'ਚ ਹੇਰਾਫੇਰੀ ਦਾ ਦੋਸ਼ ਬੇਬੁਨਿਆਦ ਹੈ ਅਤੇ ਹਰਿਆਣਾ 'ਚ ਵੋਟਰ ਸੂਚੀ ਖ਼ਿਲਾਫ਼ ਕੋਈ ਅਪੀਲ ਦਾਇਰ ਨਹੀਂ ਕੀਤੀ ਗਈ।
ਇਹ ਵੀ ਦੱਸਿਆ ਗਿਆ ਕਿ ਇਕ ਤੋਂ ਵੱਧ ਨਾਵਾਂ ਤੋਂ ਬਚਣ ਲਈ ਸੋਧ ਦੌਰਾਨ ਕਾਂਗਰਸ ਦੇ ਬੀਐਲਏ ਵੱਲੋਂ ਕੋਈ ਦਾਅਵਾ ਜਾਂ ਇਤਰਾਜ਼ ਕਿਉਂ ਨਹੀਂ ਉਠਾਇਆ ਗਿਆ ? ਇਹ ਵੀ ਕਿਹਾ ਗਿਆ ਕਿ ਬੂਥ-ਪੱਧਰੀ ਏਜੰਟ, ਜਾਂ ਬੀਐਲਏ, ਸਿਆਸੀ ਪਾਰਟੀਆਂ ਵੱਲੋਂ ਮਤਦਾਨ ਦੀ ਨਿਗਰਾਨੀ ਤੇ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਚਿੰਨ੍ਹਿਤ ਕਰਨ ਲਈ ਨਿਯੁਕਤ ਕੀਤੇ ਜਾਂਦੇ ਹਨ।
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਦੋਸ਼ ਲਗਾਇਆ ਕਿ ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਹੱਕ 'ਚ ਧਾਂਦਲੀ ਹੋਈ ਸੀ।
ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਹਰਿਆਣਾ 'ਚ 5.21 ਲੱਖ ਨਕਲੀ ਮਤਦਾਤਾ, 93,174 ਨਾਜਾਇਜ਼ ਵੋਟਰ ਤੇ 19.26 ਲੱਖ ਥੋਕ ਵੋਟਰਾਂ ਰਾਹੀਂ 25 ਲੱਖ ਵੋਟ ਚੋਰੀ ਕੀਤੇ ਗਏ।
ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਇਕ ਪ੍ਰੈਜ਼ੇਂਟੇਸ਼ਨ ਦਿਖਾਈ। ਇਸ ਰਾਹੀਂ ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੀ ਇਕ ਮਾਡਲ ਨੇ ਹਰਿਆਣਾ ਚੋਣਾਂ ਦੌਰਾਨ 10 ਬੂਥਾਂ 'ਤੇ 22 ਵਾਰੀ ਵੋਟ ਪਾਈ। ਉਸ ਮਾਡਲ ਦੀ ਤਸਵੀਰ ਨੂੰ ਵੀ ਰਾਹੁਲ ਗਾਂਧੀ ਨੇ ਸਾਰਿਆਂ ਸਾਹਮਣੇ ਰੱਖਿਆ। ਰਾਹੁਲ ਗਾਂਧੀ ਨੇ ਆਪਣੀ ਇਸ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣ 2024 'ਚ 25 ਲੱਖ ਵੋਟਾਂ ਦੀ ਚੋਰੀ ਹੋਈ।
ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਇਕ ਵੀਡੀਓ ਦਿਖਾਈ, ਜਿਸ ਵਿਚ ਹਰਿਆਣਾ ਦੇ ਸੀਐਮ ਨਾਇਬ ਸੈਣੀ ਨਜ਼ਰ ਆ ਰਹੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਦੋ ਦਿਨ ਬਾਅਦ ਹੀ ਸੀਐਮ ਨੇ ਇਕ ਬਾਈਟ ਦਿੱਤੀ, ਜਿਸ ਵਿਚ ਉਨ੍ਹਾਂ ਨੇ ਵਿਵਸਥਾ ਦਾ ਜ਼ਿਕਰ ਕੀਤਾ। ਹੁਣ ਇਹ ਵਿਵਸਥਾ ਕੀ ਹੈ, ਇਸ ਤੋਂ ਬਾਅਦ ਜੋ ਨਤੀਜਾ ਆਇਆ ਉਸ ਵਿਚ ਹਰਿਆਣਾ 'ਚ ਕਾਂਗਰਸ ਦੀ ਹਾਰ ਹੋ ਗਈ।
(ਨਿਊਜ਼ ਏਜੰਸੀ PTI ਦੇ ਇਨਪੁਟ ਦੇ ਨਾਲ)