ਅਸ਼ੋਕ ਨੇ ਕਿਹਾ ਕਿ ਕਰਨਾਟਕ ’ਚ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਅਹੁਦੇ ਦੇ ਵਿਵਾਦ ਦੌਰਾਨ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਜਦੋਂ ਇਹ ਕਿਹਾ ਕਿ ਲੀਡਰਸ਼ਿਪ ਬਦਲਾਅ ਦਾ ਮੁੱਦਾ ਦਿੱਲੀ ਦੇ ਪੰਜ ਜਾਂ ਛੇ ਲੋਕਾਂ ਦੇ ਵਿਚ ਦਾ ਮਾਮਲਾ ਹੈ, ਤਾਂ ਸ਼ਾਇਦ ਉਹ ਇਸੇ ਮਸਲੇ (ਕੁਰਸੀ ਦੀ ਖਰੀਦ-ਫਰੋਖਤ) ਦਾ ਸੰਕੇਤ ਦੇ ਰਹੇ ਸਨ।

ਬੇਲਗਾਵੀ (ਕਰਨਾਟਕ), ਆਈਏਐੱਨਐੱਸ: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਅਧਾਰ ਬਣਾਉਂਦੇ ਹੋਏ ਭਾਜਪਾ ਨੇ ਕਰਨਾਟਕ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾਂ ਵਿੰਨ੍ਹਿਆ ਹੈ। ਨਵਜੋਤ ਕੌਰ ਨੇ ਕਾਂਗਰਸ ਪਾਰਟੀ ’ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਸਿਰਫ਼ 500 ਕਰੋੜ ਦੇਣ ਵਾਲੇ ਆਗੂ ਹੀ ਪੰਜਾਬ ਵਿਚ ਮੁੱਖ ਮੰਤਰੀ ਬਣ ਸਕਦੇ ਹਨ, ਕਰਨਾਟਕ ਭਾਜਪਾ ਨੇ ਕਿਹਾ ਕਿ ਜੇ ਪੰਜਾਬ ਦੀ ਦਰ 500 ਕਰੋੜ ਰੁਪਏ ਹੈ ਤਾਂ ਕਰਨਾਟਕ ਦੀ ਕੀ ਹੈ? ਵਿਰੋਧੀ ਧਿਰ ਦੇ ਆਗੂ ਆਰ ਅਸ਼ੋਕ ਨੇ ਸੋਮਵਾਰ ਨੂੰ ਕਿਹਾ ਕਿ ਜੇ ਪੰਜਾਬ ਵਰਗੇ ਛੋਟੇ ਸੂਬੇ ਦੀ ਦਰ 500 ਕਰੋੜ ਰੁਪਏ ਹੈ ਤਾਂ ਕੋਈ ਕਲਪਨਾ ਕਰ ਸਕਦਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਕਰਨਾਟਕ ਵਰਗੇ ਵਸੀਲਿਆਂ ਨਾਲ ਭਰਪੂਰ ਸੂਬੇ ’ਚ ਮੁੱਖ ਮੰਤਰੀ ਦੀ ਕੁਰਸੀ ਲਈ ਕਿੰਨੀ ਰਕਮ ਤੈਅ ਕੀਤੀ ਹੋਵੇਗੀ।
ਅਸ਼ੋਕ ਨੇ ਕਿਹਾ ਕਿ ਕਰਨਾਟਕ ’ਚ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਅਹੁਦੇ ਦੇ ਵਿਵਾਦ ਦੌਰਾਨ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਜਦੋਂ ਇਹ ਕਿਹਾ ਕਿ ਲੀਡਰਸ਼ਿਪ ਬਦਲਾਅ ਦਾ ਮੁੱਦਾ ਦਿੱਲੀ ਦੇ ਪੰਜ ਜਾਂ ਛੇ ਲੋਕਾਂ ਦੇ ਵਿਚ ਦਾ ਮਾਮਲਾ ਹੈ, ਤਾਂ ਸ਼ਾਇਦ ਉਹ ਇਸੇ ਮਸਲੇ (ਕੁਰਸੀ ਦੀ ਖਰੀਦ-ਫਰੋਖਤ) ਦਾ ਸੰਕੇਤ ਦੇ ਰਹੇ ਸਨ। ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਂਗਰਸ ਹਾਈ ਕਮਾਨ ਨੇ ਕਰਨਾਟਕ ਨੂੰ ਏਟੀਐੱਮ ਸਰਕਾਰ ਵਿਚ ਤਬਦੀਲ ਕਰ ਦਿੱਤਾ ਹੈ ਤੇ ਕਰਨਾਟਕ ਦੇ ਲੋਕਾਂ ਤੋਂ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਲੁੱਟਮਾਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਨੂੰ ਮੌਕਾ ਮਿਲਦਾ ਤਾਂ ਉਹ ਪੰਜਾਬ ਦੀ ਦਿਸ਼ਾ ਬਦਲ ਸਕਦੇ ਸਨ ਪਰ ਅਫਸੋਸ ਕਿ ਪਾਰਟੀ ਫੰਡ ’ਚ ਦਾਨ ਕਰਨ ਲਈ ਸਾਡੇ ਕੋਲ ਏਨਾ ਪੈਸਾ ਨਹੀਂ ਸੀ। ਹਾਲਾਂਕਿ, ਬਿਆਨ ’ਤੇ ਤਿੱਖੀ ਪ੍ਰਤੀਕ੍ਰਿਆ ਤੋਂ ਬਾਅਦ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਕਰਨਾਟਕ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦੇ ਆਗੂ ਚਲਵੜੀ ਨਾਰਾਇਣਸਵਾਮੀ ਨੇ ਕਿਹਾ ਕਿ ਕਰਨਾਟਕ ’ਚ ਲੁਟੇਰੀ ਸਰਕਾਰ ਬੈਠੀ ਹੈ। ਅਸੀਂ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
-------
ਡਾਕਟਰ ਨਵਜੋਤ ਨੂੰ ਮਾਨਸਿਕ ਹਸਪਤਾਲ ਭੇਜਿਆ ਜਾਏ : ਡੀਕੇ
ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ’ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵ ਕੁਮਾਰ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਡਾ. ਨਵਜੋਤ ਕੌਰ ਨੂੰ ਕਿਸੇ ਚੰਗੇ ਮਾਨਸਿਕ ਹਸਪਤਾਲ ’ਚ ਇਲਾਜ ਲਈ ਭੇਜਿਆ ਜਾਣਾ ਚਾਹੀਦਾ ਹੈ।