ਸਾਵਧਾਨ ! ਕੀ ਤੁਸੀਂ ਵੀ ਰੋਡਵੇਜ਼ ਸਮਝ ਕੇ ਚੜ੍ਹੇ ਹੋ ਇਸ ਬੱਸ 'ਚ? 114 ਚਲਾਨਾਂ ਦੇ ਬਾਵਜੂਦ ਸੜਕ 'ਤੇ ਦੌੜ ਰਹੀ ਸੀ 'ਨਕਲੀ' ਸਰਕਾਰੀ ਬੱਸ
ਬੱਸ ਮਾਲਕ ਨੇ ਨਿੱਜੀ ਬੱਸ ਨੂੰ ਬਿਲਕੁਲ ਯੂਪੀ ਰੋਡਵੇਜ਼ (UP Roadways) ਦੀ ਬੱਸ ਵਰਗਾ ਰੰਗ ਕਰਵਾਇਆ ਹੋਇਆ ਸੀ। ਬੱਸ 'ਤੇ 'ਉੱਤਰ ਪ੍ਰਦੇਸ਼ ਪਰਿਵਨ ਨਿਗਮ' ਵੀ ਲਿਖਿਆ ਹੋਇਆ ਸੀ ਤਾਂ ਜੋ ਸਵਾਰੀਆਂ ਨੂੰ ਭੁਲੇਖਾ ਪਾਇਆ ਜਾ ਸਕੇ। ਸੀਓ ਕੈਂਟ ਨਵੀਨਾ ਸ਼ੁਕਲਾ ਦੀ ਅਗਵਾਈ ਹੇਠ ਪੁਲਿਸ ਨੇ ਬੱਸ ਨੂੰ ਘੇਰ ਕੇ ਫੜ ਲਿਆ
Publish Date: Sun, 25 Jan 2026 12:53 PM (IST)
Updated Date: Sun, 25 Jan 2026 01:01 PM (IST)
ਜਾਸ, ਮੇਰਠ : ਮੇਰਠ ਦੇ ਭੈਂਸਾਲੀ ਬੱਸ ਅੱਡੇ ਤੋਂ ਸਵਾਰੀਆਂ ਭਰ ਕੇ ਦਿੱਲੀ ਬਾਰਡਰ ਤੱਕ ਲਿਜਾਣ ਵਾਲੀ ਇੱਕ ਨਕਲੀ ਰੋਡਵੇਜ਼ ਬੱਸ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਸ ਦੇ ਪਹਿਲਾਂ ਹੀ 114 ਚਲਾਨ ਕੱਟੇ ਜਾ ਚੁੱਕੇ ਸਨ ਫਿਰ ਵੀ ਇਹ ਬਿਨਾਂ ਕਿਸੇ ਡਰ ਦੇ ਹਾਈਵੇਅ 'ਤੇ ਦੌੜ ਰਹੀ ਸੀ।
ਕਿਵੇਂ ਚੱਲ ਰਿਹਾ ਸੀ ਨਕਲੀ ਬੱਸ ਦਾ ਧੰਦਾ
ਬੱਸ ਮਾਲਕ ਨੇ ਨਿੱਜੀ ਬੱਸ ਨੂੰ ਬਿਲਕੁਲ ਯੂਪੀ ਰੋਡਵੇਜ਼ (UP Roadways) ਦੀ ਬੱਸ ਵਰਗਾ ਰੰਗ ਕਰਵਾਇਆ ਹੋਇਆ ਸੀ। ਬੱਸ 'ਤੇ 'ਉੱਤਰ ਪ੍ਰਦੇਸ਼ ਪਰਿਵਨ ਨਿਗਮ' ਵੀ ਲਿਖਿਆ ਹੋਇਆ ਸੀ ਤਾਂ ਜੋ ਸਵਾਰੀਆਂ ਨੂੰ ਭੁਲੇਖਾ ਪਾਇਆ ਜਾ ਸਕੇ। ਸੀਓ ਕੈਂਟ ਨਵੀਨਾ ਸ਼ੁਕਲਾ ਦੀ ਅਗਵਾਈ ਹੇਠ ਪੁਲਿਸ ਨੇ ਬੱਸ ਨੂੰ ਘੇਰ ਕੇ ਫੜ ਲਿਆ। ਪੁਲਿਸ ਨੇ ਬੱਸ ਨੂੰ ਜ਼ਬਤ ਕਰ ਲਿਆ ਹੈ ਅਤੇ ਚਾਲਕ (ਡਰਾਈਵਰ) ਕਾਲੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬੱਸ ਦਾ ਮਾਲਕ ਗਾਜ਼ੀਆਬਾਦ ਦਾ ਰਹਿਣ ਵਾਲਾ ਅਨੂਪ ਸਿੰਘ ਉਰਫ ਭੂਰਾ ਹੈ। ਉਸ ਦੇ ਖਿਲਾਫ਼ 2022 ਵਿੱਚ ਵੀ ਅਪਰਾਧਿਕ ਮਾਮਲਾ ਦਰਜ ਹੋਇਆ ਸੀ।
ਜਾਂਚ 'ਚ ਹੋਏ ਖੁਲਾਸੇ
ਜਾਂਚ ਦੌਰਾਨ ਪਤਾ ਲੱਗਾ ਕਿ ਇਸ ਬੱਸ ਦੇ ਮੇਰਠ ਅਤੇ ਗਾਜ਼ੀਆਬਾਦ ਵਿੱਚ ਕੁੱਲ 114 ਚਲਾਨ ਪੈਂਡਿੰਗ ਹਨ। ਪੁਲਿਸ ਮੁਤਾਬਕ ਤਿੰਨ ਮਹੀਨੇ ਪਹਿਲਾਂ ਵੀ ਅਜਿਹੀਆਂ 7 ਨਕਲੀ ਰੋਡਵੇਜ਼ ਬੱਸਾਂ ਫੜੀਆਂ ਗਈਆਂ ਸਨ, ਜਿਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਹਨ। ਇਹ ਬੱਸਾਂ ਸਵਾਰੀਆਂ ਨੂੰ ਰੋਡਵੇਜ਼ ਦਾ ਭਰੋਸਾ ਦੇ ਕੇ ਬੈਠਾਉਂਦੀਆਂ ਸਨ ਪਰ ਉਨ੍ਹਾਂ ਨੂੰ ਦਿੱਲੀ ਬਾਰਡਰ 'ਤੇ ਹੀ ਲਾਹ ਦਿੱਤਾ ਜਾਂਦਾ ਸੀ।