ਸਾਵਧਾਨ! ਜੋ ਦਵਾਈ ਤੁਸੀਂ ਖਾ ਰਹੇ ਹੋ, ਉਹ ਜ਼ਹਿਰ ਤਾਂ ਨਹੀਂ? ਕਫ ਸਿਰਪ ਤੇ ਦਿਲ ਦੇ ਰੋਗਾਂ ਦੀਆਂ ਦਵਾਈਆਂ ਸਮੇਤ ਇਹ ਸੈਂਪਲ ਟੈਸਟ 'ਚ ਫੇਲ੍ਹ
ਇਨ੍ਹਾਂ ’ਚ ਕਫ ਸਿਰਪ, ਇੰਜੈਕਸ਼ਨ, ਪਾਊਡਰ, ਆਰਿਲ ਤੇ ਵਿਟਾਮਿਨ ਦੀਆਂ ਗੋਲ਼ੀਆਂ ਸ਼ਾਮਲ ਹਨ। ਇਹ ਸਾਰੀਆਂ ਦਵਾਈਆਂ ਦਿਲ ਦੇ ਰੋਗਾਂ, ਮਿਰਗੀ, ਬਲੱਡ ਪ੍ਰੈਸ਼ਰ ਤੇ ਸ਼ੁਗਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਵਰਤੀ ਜਾਂਦੀਆਂ ਹਨ।
Publish Date: Wed, 22 Apr 2026 08:45 AM (IST)
Updated Date: Wed, 22 Apr 2026 08:51 AM (IST)
ਨਵੀਂ ਦਿੱਲੀ : ਕੇਂਦਰੀ ਦਵਾਅ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਵੱਲੋਂ ਮਾਰਚ ਲਈ ਜਾਰੀ ਡਰੱਗ ਅਲਰਟ ’ਚ ਦੇਸ਼ ਭਰ ’ਚ ਬਣੀਆਂ ਕਈ ਦਵਾਈਆਂ ਦੀ ਗੁਣਵੱਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਦੀਆਂ ਸੱਤ ਦਵਾਈਆਂ ਸਮੇਤ ਦੇਸ਼ ਭਰ ਦੀਆਂ 141 ਦਵਾਈਆਂ ਦੇ ਸੈਂਪਲ ਪੈਮਾਨਿਆਂ ’ਚ ਫੇਲ੍ਹ ਨਿਕਲੇ ਹਨ। ਇਨ੍ਹਾਂ ’ਚ ਕਫ ਸਿਰਪ, ਇੰਜੈਕਸ਼ਨ, ਪਾਊਡਰ, ਆਰਿਲ ਤੇ ਵਿਟਾਮਿਨ ਦੀਆਂ ਗੋਲ਼ੀਆਂ ਸ਼ਾਮਲ ਹਨ। ਇਹ ਸਾਰੀਆਂ ਦਵਾਈਆਂ ਦਿਲ ਦੇ ਰੋਗਾਂ, ਮਿਰਗੀ, ਬਲੱਡ ਪ੍ਰੈਸ਼ਰ ਤੇ ਸ਼ੁਗਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਵਰਤੀ ਜਾਂਦੀਆਂ ਹਨ। ਇਨ੍ਹਾਂ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਧ 47 ਤੇ ਗੁਜਰਾਤ ਦੇ 23 ਸੈਂਪਲ ਫੇਲ੍ਹ ਹੋਏ ਹਨ। 17 ਕਫ ਸਿਰਪ ਦੇ ਸੈਂਪਲ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਚਾਰ ਤਰ੍ਹਾਂ ਦੀ ਮਹਿੰਦੀ ਦੇ ਕੋਨ ਦੇ ਸੈਂਪਲ ਵੀ ਫੇਲ੍ਹ ਹੋਏ ਹਨ।