ਅਸ਼ਲੀਲ ਵੀਡੀਓ ਵਾਇਰਲ ਹੋਣ ’ਤੇ ਆਯੁਰਵੈਦਿਕ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਨੇ 9 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਨੇ 14 ਮਈ ਦੀ ਰਾਤ ਡਾਕਟਰ ਤੇ ਇਕ ਲੜਕੀ ਦੀ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾਈ ਸੀ। ਵੀਡੀਓ ਨੂੰ ਬਾਅਦ ’ਚ ਪ੍ਰਸਾਰਿਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਡਾਕਟਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਉਸ ਨੂੰ ਲਗਾਤਾਰ ਫੋਨ ’ਤੇ ਪਰੇਸ਼ਾਨ ਵੀ ਕੀਤਾ ਗਿਆ।
Publish Date: Wed, 28 May 2025 08:26 AM (IST)
Updated Date: Wed, 28 May 2025 08:28 AM (IST)
ਜਾਗਰਣ ਸੰਵਾਦਦਾਤਾ, ਭਿਲਾਈ : ਛੱਤੀਸਗੜ੍ਹ ਦੀ ਭਿਲਾਈ ’ਚ ਇਕ ਆਯੁਰਵੈਦਿਕ ਡਾਕਟਰ ਦੀ ਆਤਮ ਹੱਤਿਆ ਦੇ ਮਾਮਲੇ ’ਚ ਪੁਲਿਸ ਨੇ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਕੇਰ ਜ਼ਿਲ੍ਹੇ ਦੇ ਪੁਰੀ ਪਿੰਡ ’ਚ ਆਯੁਰਵੈਦਿਕ ਡਾਕਟਰ ਬੀਕੇ ਰਾਠੌੜ ਨੇ 18 ਮਈ ਨੂੰ ਆਪਣੇ ਭਤੀਜੇ ਦੇ ਭਿਲਾਈ ਸਥਿਤ ਘਰ ’ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਜਾਂਚ ਦੌਰਾਨ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਅਸ਼ਲੀਲ ਵੀਡੀਓ ਬਣਾਉਣ ਤੇ ਉਸ ਨੂੰ ਪ੍ਰਸਾਰਿਤ ਕਰਨ ਵਾਲਿਆਂ ਦੇ ਨਾਂ ਲਿਖੇ ਸਨ। ਮੁਲਜ਼ਮਾਂ ਨੇ 14 ਮਈ ਦੀ ਰਾਤ ਡਾਕਟਰ ਤੇ ਇਕ ਲੜਕੀ ਦੀ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾਈ ਸੀ। ਵੀਡੀਓ ਨੂੰ ਬਾਅਦ ’ਚ ਪ੍ਰਸਾਰਿਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਡਾਕਟਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਉਸ ਨੂੰ ਲਗਾਤਾਰ ਫੋਨ ’ਤੇ ਪਰੇਸ਼ਾਨ ਵੀ ਕੀਤਾ ਗਿਆ।