Ayodhya Case: ਕਾਨੂੰਨ ਦੀ ਨਜ਼ਰ 'ਚ ਰਾਮਲੱਲਾ ਹੈ ਨਾਬਾਲਿਗ਼, ਭਗਵਾਨ ਨੂੰ ਆਮ ਨਾਗਰਿਕ ਜਿਹੇ ਅਧਿਕਾਰ
ਅਯੋਧਿਆ ਰਾਮ ਜਨਮ ਭੂਮੀ 'ਤੇ ਮਾਲਕਾਨਾ ਹੱਕ ਦੇ ਮੁਕੱਦਮੇ ਦੀ ਸੁਣਵਾਈ ਅੰਤਿਮ ਦੌਰ 'ਚ ਹੈ। ਇਸ ਮੁਕੱਦਮੇ 'ਚ ਹੋਰ ਪੱਖਾਂ ਦੇ ਇਲਾਵਾ ਰਾਮਲੱਲਾ ਵਿਰਾਜਮਾਨ ਤੇ ਜਨਮ ਸਥਾਨ ਵੱਲੋਂ ਮਾਲਕਾਨਾ ਹੱਕ ਦਾ ਦਾਅਵਾ ਕੀਤਾ ਗਿਆ ਹੈ। ਮੁਕੱਦਮੇ 'ਚ ਦੋਵਾਂ ਨੂੰ ਵੱਖ-ਵੱਖ ਦੇਵਤਿਆਂ ਤੇ ਨਿਆਂਇਕ ਵਿਅਕਤੀ ਦੱਸਦੇ ਹੋਏ ਨਜ਼ਦੀਕੀ ਦੋਸਤ ਵੱਲੋਂ ਮੁਕੱਦਮਾ ਕੀਤਾ ਗਿਆ ਹੈ। ਹਿੰਦੂ ਪੱਖ ਦਾ ਪੂਰਾ ਜ਼ੋਰ ਦੋਵੇਂ ਦੇਵਤਿਆਂ ਤੇ ਨਿਆਂਇਕ ਵਿਅਕਤੀ ਸਾਬਿਤ ਕਰਨ
Publish Date: Sun, 06 Oct 2019 08:18 PM (IST)
Updated Date: Sun, 06 Oct 2019 10:35 PM (IST)
ਜੇਐੱਨਐੱਨ, ਨਵੀਂ ਦਿੱਲੀ : ਅਯੋਧਿਆ ਰਾਮ ਜਨਮ ਭੂਮੀ 'ਤੇ ਮਾਲਕਾਨਾ ਹੱਕ ਦੇ ਮੁਕੱਦਮੇ ਦੀ ਸੁਣਵਾਈ ਅੰਤਿਮ ਦੌਰ 'ਚ ਹੈ। ਇਸ ਮੁਕੱਦਮੇ 'ਚ ਹੋਰ ਪੱਖਾਂ ਦੇ ਇਲਾਵਾ ਰਾਮਲੱਲਾ ਵਿਰਾਜਮਾਨ ਤੇ ਜਨਮ ਸਥਾਨ ਵੱਲੋਂ ਮਾਲਕਾਨਾ ਹੱਕ ਦਾ ਦਾਅਵਾ ਕੀਤਾ ਗਿਆ ਹੈ। ਮੁਕੱਦਮੇ 'ਚ ਦੋਵਾਂ ਨੂੰ ਵੱਖ-ਵੱਖ ਦੇਵਤਿਆਂ ਤੇ ਨਿਆਂਇਕ ਵਿਅਕਤੀ ਦੱਸਦੇ ਹੋਏ ਨਜ਼ਦੀਕੀ ਦੋਸਤ ਵੱਲੋਂ ਮੁਕੱਦਮਾ ਕੀਤਾ ਗਿਆ ਹੈ। ਹਿੰਦੂ ਪੱਖ ਦਾ ਪੂਰਾ ਜ਼ੋਰ ਦੋਵੇਂ ਦੇਵਤਿਆਂ ਤੇ ਨਿਆਂਇਕ ਵਿਅਕਤੀ ਸਾਬਿਤ ਕਰਨ 'ਤੇ ਹੈ, ਜਦੋਂਕਿ ਮੁਸਲਮ ਪੱਖ ਜਨਮਭੂਮੀ ਨੂੰ ਦੇਵਤਾ ਤੇ ਵੱਖ ਤੋਂ ਨਿਆਂਇਕ ਵਿਅਕਤੀ ਮੰਨਾਂ ਦਾ ਵਿਰੋਧ ਕਰ ਰਿਹਾ ਹੈ। ਰਾਜਨੀਤਕ, ਧਾਰਮਿਕ ਤੇ ਸਮਾਜਿਕ ਰੂਪ ਤੋਂ ਸੰਵੇਦਨਸ਼ੀਲ ਇਸ ਮੁਕੱਦਮੇ 'ਚ ਦੋਵਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਦੇਖਦੇ ਹੋਏ ਦੇਵਤਿਆਂ ਬਾਰੇ ਵਿਚਾਰ ਕਰਨਾ ਅਹਿਮ ਹੋ ਜਾਂਦਾ ਹੈ।
ਕਾਨੂੰਨ ਦੀ ਜਗ੍ਹਾ 'ਚ ਮੂਰਤੀ ਯਾਨੀ ਹਿੰਦੂ ਦੇਵਤਾ ਨਿਆਂਇਕ ਵਿਅਕਤੀ ਮੰਨਿਆ ਜਾਂਦਾ ਹੈ ਤੇ ਉਸ ਨੂੰ ਉਥੇ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਹਨ, ਜੋ ਕਿ ਕਿਸੇ ਜਿਉਂਦੇ ਵਿਅਕਤੀ ਦੇ ਹੁੰਦੇ ਹਨ ਪਰ ਦੇਵਤਾ ਦੇ ਸਬੰਧ 'ਚ ਸੱਭ ਤੋਂ ਵੱਡੀ ਖਾਸੀਅਤ ਇਹ ਵੀ ਹੈ ਕਿ ਕਾਨੂੰਨ ਦੀ ਨਜ਼ਰ 'ਚ ਦੇਵਤਾ ਹਮੇਸ਼ਾ ਨਾਬਾਲਿਗ ਹੁੰਦੇ ਹਨ। ਦੇਵਤਾ ਦੇ ਨਾਬਾਲਿਗ ਹੋਣ ਕਾਰਨ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਨਾਬਾਲਿਗ ਵਿਅਕਤੀ ਦੀ ਜਾਇਦਾਦ 'ਤੇ ਲਾਗੂ ਨਿਯਮ ਤੋਂ ਵੱਖ ਨਿਯਮ ਲਾਗੂ ਹੁੰਦੇ ਹਨ।
ਸੁਪਰੀਮ ਕੋਰਟ ਦੇ ਬਹੁਤ ਫੈਸਲਿਆਂ ਦੇ ਬਾਅਦ ਕਾਨੂੰਨ ਦਾ ਇਹ ਤੈਅ ਸਿਧਾਂਤ ਹੈ ਕਿ ਦੇਵਤਾ ਨਾਬਾਲਿਗ ਹੀ ਮੰਨੇ ਜਾਂਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਜਿਸ ਤਰ੍ਹਾਂ ਬੱਚਾ ਆਪਣੇ ਬਾਰੇ ਖੁਦ ਫੈਸਲਾ ਨਹੀਂ ਕਰ ਸਕਦਾ ਉਸੇ ਤਰ੍ਹਾਂ ਦੇਵਤਾ ਵੀ ਖੁਦ ਆਪਣੇ ਹਿੱਤ ਨਹੀਂ ਦੇਖ ਸਕਦੇ, ਉਨ੍ਹਾਂ ਦੀ ਥਾਂ ਕੋਈ ਹੋਰ ਉਨ੍ਹਾਂ ਦੇ ਹਿੱਤ ਦੇਖਦਾ ਹੈ, ਜਿਵੇਂ ਨਜ਼ਦੀਕੀ ਦੋਸਤ। ਕਾਨੂੰਨ ਕਹਿੰਦਾ ਹੈ ਕਿ ਕਿਸੇ ਵੀ ਸਮਝੌਤੇ ਤਹਿਤ ਨਾਬਾਲਿਗ ਨੂੰ ਜਾਇਦਾਦ ਤੋਂ ਬੇਦਖਲ ਨਹੀਂ ਕੀਤਾ ਜਾ ਸਕਦਾ ਤੇ ਅਜਿਹਾ ਸਮਝੌਤਾ ਨਾਬਾਲਿਗ 'ਤੇ ਲਾਗੂ ਨਹੀਂ ਹੁੰਦਾ।