ਹਾਈ ਕੋਰਟ ਤੋਂ ਝਟਕੇ ਮਗਰੋਂ ਆਸਾਰਾਮ ਨੇ ਜੋਧਪੁਰ ਜੇਲ੍ਹ 'ਚ ਕੀਤਾ ਸਰੰਡਰ; ਏਅਰਪੋਰਟ 'ਤੇ ਜੁੜੀ ਸਮਰਥਕਾਂ ਦੀ ਭੀੜ
ਉਹ ਏਅਰਪੋਰਟ ਤੋਂ ਸਿੱਧਾ ਪਾਲ ਪਿੰਡ ਸਥਿਤ ਆਪਣੇ ਆਸ਼ਰਮ ਗਿਆ। ਉੱਥੋਂ ਉਹ ਏਮਜ਼ ਗਿਆ ਤੇ ਜਾਂਚ ਕਰਵਾਉਣ ਤੋਂ ਬਾਅਦ ਸ਼ਾਮ ਕਰੀਬ 5 ਵਜੇ ਸੈਂਟਰਲ ਜੇਲ੍ਹ ਵਿਚ ਸਰੰਡਰ ਕਰ ਦਿੱਤਾ। ਦਰਅਸਲ ਬੁੱਧਵਾਰ ਨੂੰ ਹਾਈ ਕੋਰਟ ਦੇ ਜੋਧਪੁਰ ਬੈਂਚ ਨੇ ਨਾਬਾਲਿਗਾ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਆਸਾਰਾਮ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਅੰਤ੍ਰਿਮ ਜ਼ਮਾਨਤ ਰੱਦ ਕਰ ਦਿੱਤੀ ਸੀ।
Publish Date: Fri, 29 May 2026 12:01 PM (IST)
Updated Date: Fri, 29 May 2026 12:02 PM (IST)
ਜਾਸ, ਜੋਧਪੁਰ : ਆਸਾਰਾਮ ਨੇ ਜੋਧਪੁਰ ਸੈਂਟਰਲ ਜੇਲ੍ਹ ਵਿਚ ਸਰੰਡਰ ਕਰ ਦਿੱਤਾ। ਰਾਜਸਥਾਨ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਉਹ ਵੀਰਵਾਰ ਨੂੰ ਜੋਧਪੁਰ ਪੁੱਜਾ। ਆਸਾਰਾਮ ਦੇ ਆਉਣ ਦੀ ਜਾਣਕਾਰੀ ਮਿਲਣ ਪਿੱਛੋਂ ਏਅਰਪੋਰਟ ’ਤੇ ਉਸ ਦੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉਸ ਨੇ ਗੱਡੀ ’ਚੋਂ ਸਮਰਥਕਾਂ ਨੂੰ ਅਸ਼ੀਰਵਾਦ ਵੀ ਦਿੱਤਾ।
ਉਹ ਏਅਰਪੋਰਟ ਤੋਂ ਸਿੱਧਾ ਪਾਲ ਪਿੰਡ ਸਥਿਤ ਆਪਣੇ ਆਸ਼ਰਮ ਗਿਆ। ਉੱਥੋਂ ਉਹ ਏਮਜ਼ ਗਿਆ ਤੇ ਜਾਂਚ ਕਰਵਾਉਣ ਤੋਂ ਬਾਅਦ ਸ਼ਾਮ ਕਰੀਬ 5 ਵਜੇ ਸੈਂਟਰਲ ਜੇਲ੍ਹ ਵਿਚ ਸਰੰਡਰ ਕਰ ਦਿੱਤਾ। ਦਰਅਸਲ ਬੁੱਧਵਾਰ ਨੂੰ ਹਾਈ ਕੋਰਟ ਦੇ ਜੋਧਪੁਰ ਬੈਂਚ ਨੇ ਨਾਬਾਲਿਗਾ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਆਸਾਰਾਮ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਅੰਤ੍ਰਿਮ ਜ਼ਮਾਨਤ ਰੱਦ ਕਰ ਦਿੱਤੀ ਸੀ।
ਕੋਰਟ ਦਾ ਫ਼ੈਸਲਾ ਆਉਣ ਅਤੇ ਤੁਰੰਤ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੀ ਜਾਣਕਾਰੀ ਮਿਲਣ ’ਤੇ ਆਸਾਰਾਮ ਸੜਕ ਰਾਹੀਂ ਹਰਿਦੁਆਰ ਤੋਂ ਦਿੱਲੀ ਲਈ ਰਵਾਨਾ ਹੋ ਗਿਆ ਸੀ। ਆਸਾਰਾਮ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਸੜਕ ਰਾਹੀਂ ਯਾਤਰਾ ਕਰਨ ਕਾਰਨ ਉਸ ਦੀ ਤਬੀਅਤ ਵਿਗੜ ਗਈ ਸੀ। ਇਸੇ ਕਾਰਨ ਉਹ ਦਿੱਲੀ ਦੇ ਏਮਜ਼ ਵਿਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਹ ਦੁਪਹਿਰੇ ਹਵਾਈ ਮਾਰਗ ਰਾਹੀਂ ਜੋਧਪੁਰ ਪੁੱਜਾ।