ਫੇਮਾ ਕੇਸ ’ਚ Anil Ambani ਨੇ ਈਡੀ ਨੂੰ ਦਿੱਤੀ ਵਰਚੂਅਲ ਪੇਸ਼ੀ ਦੀ ਪੇਸ਼ਕਸ਼, ਜਾਣੋ ਕੀ ਹੈ ਪੂਰਾ ਮਾਮਲਾ
ਅੰਬਾਨੀ ਦੇ ਬੁਲਾਰੇ ਨੇ ਬਿਆਨ ’ਚ ਕਿਹਾ ਕਿ ਇਹ ਮਾਮਲਾ 15 ਸਾਲ ਪੁਰਾਣਾ ਹੈ ਤੇ ਇਕ ਸੜਕ ਠੇਕੇਦਾਰ ਨਾਲ ਜੁੜਿਆ ਹੋਇਆ ਹੈ। 2010 ’ਚ ਰਿਲਾਇੰਸ ਇਨਫ੍ਰਾਸਟਰੱਕਚਰ ਨੂੰ ਜੇਆਰ ਟੋਲ ਰੋਡ (ਜੈਪੁਰ-ਰਿੰਗੁਸ ਹਾਈਵੇਅ) ਨਿਰਮਾਣ ਦਾ ਈਪੀਸੀ ਠੇਕਾ ਮਿਲਿਆ ਸੀ। 2021 ’ਚ ਇਹ ਹਾਈਵੇਅ ਬਣ ਕੇ ਤਿਆਰ ਹੋਇਆ ਤੇ ਬੀਤੇ ਚਾਰ ਸਾਲਾਂ ’ਚ ਐੱਨਐੱਚਏਆਈ ਦੇ ਅਧੀਨ ਸਰਗਰਮ ਹੈ। ਅੰਬਾਨੀ ਆਰ-ਇਨਫ੍ਰਾ ਦੇ ਬੋਰਡ ਮੈਂਬਰ ਨਹੀਂ ਹਨ।
Publish Date: Fri, 14 Nov 2025 06:05 PM (IST)
Updated Date: Fri, 14 Nov 2025 06:07 PM (IST)
ਨਵੀਂ ਦਿੱਲੀ (ਪੀਟੀਆਈ) : ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਨੂੰ ਫੇਮਾ ਕੇਸ ਦੇ ਤਹਿਤ ਜਾਰੀ ਸੰਮਨ ਤੋਂ ਬਾਅਦ ਈਡੀ ਅੱਗੇ ਵਰਚੂਅਲ ਮਾਧਿਅਮ ਨਾਲ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਹੈ। 66 ਸਾਲ ਦੇ ਕਾਰੋਬਾਰੀ ਦੇ ਬੁਲਾਰੇ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸੰਘੀ ਏਜੰਸੀ ਵੱਲੋਂ ਵਿਦੇਸ਼ੀ ਮੁਦਰਾ ਮੈਨੇਜਮੈਂਟ ਐਕਟ (ਫੇਮਾ) ਦੇ ਤਹਿਤ ਕੀਤੀ ਜਾ ਰਹੀ ਜਾਂਚ ’ਚ ਉਹ ਪੂਰਾ ਸਹਿਯੋਗ ਕਰ ਰਹੇ ਹਨ। ਇਹ ਮਾਮਲਾ 15 ਸਾਲ ਪੁਰਾਏ ਜੈਪੁਰ-ਰੀਂਗੁਸ ਹਾਈਵੇਅ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ।
ਸੂਤਰਾਂ ਅਨੁਸਾਰ, ਈਡੀ ਨੇ ਅਮਿਲ ਅੰਬਾਨੀ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਤੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਹਾਲ ਹੀ ਵਿਚ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਅੰਬਾਨੀ ਤੇ ਉਨ੍ਹਾਂ ਦੀਆਂ ਕੰਪਨੀਆਂ ਦੀ 7500 ਕਰੋੜ ਦੀ ਜਾਇਦਾਦ ਕੁਰਕ ਕਰਨ ਤੋਂ ਬਾਅਦ ਈਡੀ ਨੇ ਕਿਹਾ ਸੀ ਕਿ ਰਿਲਾਇੰਸ ਇਨਫ੍ਰਾ ਦੇ ਖ਼ਿਲਾਫ਼ ਫੇਮਾ ਦੇ ਤਹਿਤ ਕੀਤੀ ਗਈ ਤਲਾਸ਼ੀ ਕਾਰਵਾਈ ’ਚ ਪਾਇਆ ਗਿਆ ਕਿ ਹਾਈਵੇਅ ਪ੍ਰੋਜੈਕਟ ਨਾਲ ਕਥਿਤ ਤੌਰ ’ਤੇ 40 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਸੀ।
ਮਾਮਲੇ ’ਤੇ ਅੰਬਾਨੀ ਦਾ ਬਿਆਨ
ਅੰਬਾਨੀ ਦੇ ਬੁਲਾਰੇ ਨੇ ਬਿਆਨ ’ਚ ਕਿਹਾ ਕਿ ਇਹ ਮਾਮਲਾ 15 ਸਾਲ ਪੁਰਾਣਾ ਹੈ ਤੇ ਇਕ ਸੜਕ ਠੇਕੇਦਾਰ ਨਾਲ ਜੁੜਿਆ ਹੋਇਆ ਹੈ। 2010 ’ਚ ਰਿਲਾਇੰਸ ਇਨਫ੍ਰਾਸਟਰੱਕਚਰ ਨੂੰ ਜੇਆਰ ਟੋਲ ਰੋਡ (ਜੈਪੁਰ-ਰਿੰਗੁਸ ਹਾਈਵੇਅ) ਨਿਰਮਾਣ ਦਾ ਈਪੀਸੀ ਠੇਕਾ ਮਿਲਿਆ ਸੀ। 2021 ’ਚ ਇਹ ਹਾਈਵੇਅ ਬਣ ਕੇ ਤਿਆਰ ਹੋਇਆ ਤੇ ਬੀਤੇ ਚਾਰ ਸਾਲਾਂ ’ਚ ਐੱਨਐੱਚਏਆਈ ਦੇ ਅਧੀਨ ਸਰਗਰਮ ਹੈ। ਅੰਬਾਨੀ ਆਰ-ਇਨਫ੍ਰਾ ਦੇ ਬੋਰਡ ਮੈਂਬਰ ਨਹੀਂ ਹਨ।
ਉਹ ਅਪ੍ਰੈਲ 2007 ਤਕੋਂ ਮਾਰਚ 2022 ਤੱਕ ਲਗਪਗ 15 ਸਾਲ ਕੰਪਨੀ ’ਚ ਬਤੌਰ ਗ਼ੈਰ-ਕਾਰਜਕਾਰੀ ਡਾਇਰੈਕਟਰ ਵਜੋਂ ਰਹੇ ਤੇ ਕੰਪਨੀ ਦੇ ਰੋਜ਼ਾਨਾ ਦੇ ਮੈਨੇਜਮੈਂਟ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਅੰਬਾਨੀ ਤੋਂ ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਵੀ ਈਡੀ ਪੁੱਛਗਿੱਛ ਕਰ ਚੁੱਕੀ ਹੈ, ਜੋ ਉਨ੍ਹਾਂ ਦੇ ਸਮੂਹ ਦੀਆਂ ਕੰਪਨੀਆਂ ਦੇ ਖ਼ਿਲਾਫ਼ ਕਥਿਤ ਤੌਰ ’ਤੇ 17 ਹਜ਼ਾਰ ਕਰੋੜ ਦੀ ਬੈਂਕ ਧੋਖਾਧੜੀ ਨਾਲ ਜੁੜਿਆ ਹੈ।