ਲਵ ਮੈਰਿਜ ਤੋਂ ਨਾਰਾਜ਼ ਲੜਕੀ ਵਾਲਿਆਂ ਨੇ ਨੌਜਵਾਨ ਦਾ ਵੱਢਿਆ ਨੱਕ, ਗੁੱਸੇ ’ਚ ਲੜਕੇ ਵਾਲਿਆਂ ਨੇ ਲੜਕੀ ਦੇ ਚਾਚੇ ਦਾ ਕੱਟ ਦਿੱਤਾ ਪੈਰ
ਹਮਲੇ ਵਿਚ ਜ਼ਖਮੀ ਲੜਕੀ ਦੇ ਚਾਚਾ ਧਰਮ ਸਿੰਘ ਨੂੰ ਇਲਾਜ ਲਈ ਜੋਧਪੁਰ ਭੇਜਿਆ ਗਿਆ ਹੈ। ਹਮਲਾ ਕਰਨ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਲਵ ਮੈਰਿਜ ਕਰਨ ਵਾਲਾ ਸ਼੍ਰਵਣ ਸਿੰਘ ਪਤਨੀ ਨਾਲ ਗੁਜਰਾਤ ਰਹਿੰਦਾ ਹੈ।
Publish Date: Thu, 18 Dec 2025 09:56 PM (IST)
Updated Date: Thu, 18 Dec 2025 09:57 PM (IST)
ਜਾਸ, ਬਾੜਮੇਰ : ਰਾਜਸਥਾਨ ਦੇ ਬਾੜਮੇਰ ’ਚ ਲਵ ਮੈਰਿਦ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਨੇ ਲੜਕੇ ਦੇ ਵੱਡੇ ਭਰਾ ਦਾ ਨੱਕ ਵੱਢ ਦਿੱਤਾ। ਇਸ ਦੇ ਜਵਾਬ ਵਿਚ ਲੜਕੇ ਵਾਲਿਆਂ ਨੇ ਵੀ ਲੜਕੀ ਦੇ ਘਰ ਪਹੁੰਚ ਕੇ ਚਾਚੇ ਦਾ ਪੈਰ ਵੱਢ ਦਿੱਤਾ। ਮਾਮਲਾ ਬਾੜਮੇਰ ਦੇ ਗੁੜਾਮਾਲਾਨੀ ਥਾਣਾ ਖੇਤਰ ਦਾ ਹੈ।
ਹਮਲੇ ਵਿਚ ਜ਼ਖਮੀ ਲੜਕੀ ਦੇ ਚਾਚਾ ਧਰਮ ਸਿੰਘ ਨੂੰ ਇਲਾਜ ਲਈ ਜੋਧਪੁਰ ਭੇਜਿਆ ਗਿਆ ਹੈ। ਹਮਲਾ ਕਰਨ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਲਵ ਮੈਰਿਜ ਕਰਨ ਵਾਲਾ ਸ਼੍ਰਵਣ ਸਿੰਘ ਪਤਨੀ ਨਾਲ ਗੁਜਰਾਤ ਰਹਿੰਦਾ ਹੈ। ਦੋਵਾਂ ਧਿਰਾਂ ਵੱਲੋਂ ਮਾਮਲੇ ਦਰਜ ਕਰਵਾਏ ਗਏ ਹਨ। ਜਾਣਕਾਰੀ ਮੁਤਾਬਕ ਬਾੜਮੇਰ ਨਿਵਾਸੀ ਸ਼੍ਰਵਣ ਸਿੰਘ ਨੇ ਢਾਈ ਸਾਲ ਪਹਿਲਾਂ ਗਵਾਂਢ ’ਚ ਰਹਿੰਦੀ ਲੜਕੀ ਨਾਲ ਲਵ ਮੈਰਿਜ਼ ਕਰਵਾ ਲਈ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਲੜਾਈ ਚੱਲ ਰਹੀ ਸੀ।• ਨਾਰਾਜ਼ ਲੜਕੀ ਦੇ ਘਰਵਾਲੇ ਲਵ ਮੈਰਿਜ ਦਾ ਬਦਲਾ ਲੈਣ ਦੀ ਕੋਸ਼ਿਸ਼ ਵਿਚ ਸਨ।