ਇਨਸਾਨੀਅਤ ਸ਼ਰਮਸਾਰ: ਪਤੀ ਨੇ ਗਰਭਵਤੀ ਪਤਨੀ ਦੇ ਗੁਪਤ ਅੰਗ 'ਚ ਪਾਈ ਲੋਹੇ ਦੀ ਰਾਡ, ਮਾਂ ਤੇ ਅਣਜੰਮੇ ਬੱਚੇ ਦੀ ਮੌਤ
ਮ੍ਰਿਤਕਾ ਨੇ ਮੁਲਜ਼ਮ ਨਾਲ ਪ੍ਰੇਮ ਵਿਆਹ ਕੀਤਾ ਸੀ। ਸ਼ਰਾਬ ਦੇ ਨਸ਼ੇ ’ਚ ਅਕਸਰ ਉਹ ਪਤਨੀ ਨਾਲ ਮਾਰਕੁੱਟ ਕਰਦਾ ਸੀ। ਦੋਵਾਂ ਦੇ ਚਾਰ ਬੱਚੇ ਹਨ। ਸੀਨੀਅਰ ਪੁਲਿਸ ਸੁਪਰਡੈਂਟ ਸਰਗੁਜਾ ਰਾਜੇਸ਼ ਅਗਰਵਾਲ ਨੇ ਦਸਿਆ ਕਿ ਪੁਲਿਸ ਦੀਆਂ ਦੋ ਟੀਮਾਂ ਮੁਲਜ਼ਮ ਦੀ ਤਲਾਸ਼ ’ਚ ਹਨ ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
Publish Date: Mon, 18 May 2026 09:01 AM (IST)
Updated Date: Mon, 18 May 2026 09:02 AM (IST)
ਨਈ ਦੁਨੀਆ ਪ੍ਰਤੀਨਿਧ ਅੰਬਿਕਾਪੁਰ : ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲ੍ਹੇ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਥੇ ਗਰਭਵਤੀ ਪਤਨੀ ਦੀ ਪਤੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੋਸਟਮਾਰਟਮ ਰਿਪੋਰਟ ਤੋਂ ਇਹ ਸਾਫ਼ ਹੋਇਆ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਦੇ ਗੁਪਤ ਅੰਗ ’ਚ ਲਗਪਗ 10 ਇੰਚ ਲੰਬੀ ਲੋਹੇ ਦੀ ਰਾਡ ਪਾਈ ਸੀ। ਇਸ ਨਾਲ ਮਹਿਲਾ ਦੀ ਬੱਚੇਦਾਨੀ ਫਟ ਗਈ ਤੇ ਗਰਭ ’ਚ ਬੱਚੇ ਸਮੇਤ ਉਸ ਦੀ ਮੌਤ ਹੋ ਗਈ। ਜਦ ਉਹ ਬੇਹੋਸ਼ ਹੋ ਗਈ ਤਾਂ ਉਸ ਨੂੰ ਬਾਈਕ ’ਤੇ ਕੱਪੜੇ ਨਾਲ ਬੰਨ੍ਹ ਕੇ ਅੰਬਿਕਾਪੁਰ ਦੇ ਮੈਡੀਕਲ ਕਾਲਜ ਹਸਪਤਾਲ ਲੈ ਗਿਆ, ਜਿਥੇ ਉਸ ਨੇ ਸੜਕ ਹਾਦਸੇ ਦਾ ਬਹਾਨਾ ਬਣਾਇਆ। ਡਾਕਟਰਾਂ ਨੇ ਜਦ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਤਾਂ ਮੁਲਜ਼ਮ ਉਥੋਂ ਭੱਜ ਗਿਆ। ਮੁਲਜ਼ਮ ਅਜੇ ਵੀ ਫਰਾਰ ਹੈ।
ਪੋਸਟ ਮਾਰਟਮ ਦੌਰਾਨ ਮ੍ਰਿਤਕਾ ਦੇ ਸਰੀਰ ’ਤੇ 18 ਗੰਭੀਰ ਸੱਟਾਂ ਦੇ ਨਿਸਾਨ ਮਿਲੇ ਹਨ। ਫੋਰੈਂਸਿਕ ਸਾਇੰਸ ਵਿਭਾਗ ਦੇ ਮੁਕੀ ਡਾ. ਸੰਟੂ ਬਾਗ ਨੇ ਪੁਸ਼ਟੀ ਕੀਤੀ ਕਿ ਮਹਿਲਾ ਦੇ ਗੁਪਤ ਅੰਗ ’ਚੋਂ 10 ਇੰਚ ਦੀ ਲੋਹੇ ਦੀ ਰਾਡ ਬਰਾਮਦ ਹੋਈ। ਜ਼ਿਆਦਾ ਖੂਨ ਵਹਿਣ ਨਾਲ ਮਹਿਲਾ ਤੇ ਉਸ ਦੇ ਬੱਚੇ ਦੀ ਮੌਤ ਹੋਈ। ਜੋੜੇ ਦੀ ਪੰਜ ਸਾਲਾ ਬੇਟੀ ਨੇ ਪੁਲਿਸ ਨੂੰ ਘਟਨਾ ਦੇ ਦਿਨ ਕੀ-ਕੀ ਹੋਇਆ ਸੀ, ਇਸ ਦੀ ਜਾਣਕਾਰੀ ਦਿੱਤੀ।
ਦੋਵਾਂ ਨੇ ਕੀਤਾ ਸੀ ਪ੍ਰੇਮ ਵਿਆਹ