ਸਰਬ ਭਾਰਤੀ ਮਹਿਲਾ ਕਾਂਗਰਸ ਵੱਲੋਂ ਸੂਬਾ ਕਾਰਜਕਾਰਨੀ ਤੇ ਐਡਵਾਇਜ਼ਰੀ ਕਮੇਟੀ ਦਾ ਗਠਨ, ਦੇਖੋ ਲਿਸਟ
ਕੌਮੀ ਪ੍ਰਧਾਨ ਅਲਕਾ ਲਾਂਬਾ ਵੱਲੋਂ ਪੰਜਾਬ ਮਹਿਲਾ ਕਾਂਗਰਸ ਦੇ ਨਵੇਂ ਜਥੇਬੰਦਕ ਢਾਂਚੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਵੀਂ ਸੂਚੀ 'ਚ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਨੌਜਵਾਨ ਚਿਹਰਿਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
Publish Date: Mon, 11 May 2026 02:55 PM (IST)
Updated Date: Mon, 11 May 2026 03:01 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ/ਨਵੀਂ ਦਿੱਲੀ: ਆਲ ਇੰਡੀਆ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਵੱਲੋਂ ਪੰਜਾਬ ਮਹਿਲਾ ਕਾਂਗਰਸ ਦੇ ਨਵੇਂ ਜਥੇਬੰਦਕ ਢਾਂਚੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਨਵੀਂ ਸੂਚੀ 'ਚ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਨੌਜਵਾਨ ਚਿਹਰਿਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਮੁੱਖ ਨਿਯੁਕਤੀਆਂ ਅਤੇ ਕਮੇਟੀ ਦਾ ਵੇਰਵਾ:
ਐਕਟਿੰਗ ਪ੍ਰਧਾਨ: ਬਲਜੀਤ ਕੌਰ (ਮੋਹਾਲੀ)
ਐਡਵਾਇਜ਼ਰੀ ਕਮੇਟੀ: ਇਸ ਕਮੇਟੀ 'ਚ ਸੂਬੇ ਦੇ ਸੀਨੀਅਰ ਮਹਿਲਾ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਾਰਟੀ ਦੀਆਂ ਨੀਤੀਆਂ ਅਤੇ ਆਗਾਮੀ ਚੋਣ ਰਣਨੀਤੀਆਂ ਬਾਰੇ ਸਲਾਹ-ਮਸ਼ਵਰਾ ਦੇਣਗੇ।
ਸੂਬਾ ਕਾਰਜਕਾਰਨੀ: ਇਸ ਵਿੱਚ ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹਾ ਪੱਧਰ 'ਤੇ ਮਹਿਲਾ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ।