- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨਾਂ ਨੇ ਮਿਲ ਕੇ ਲੋਹੇ ਦੇ ਔਜ਼ਾਰ ਨਾਲ ਚਾਰਾਂ ਦੀ ਗਲ਼ਾ ਵੱਢ ਕੇ ਹੱਤਿਆ ਕੀਤੀ ਸੀ। ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਲਈ ਸਕਾਰਪੀਓ ਵਿਚ ਅੱਗ ਲਗਾ ਦਿੱਤੀ ਸੀ। ਅਜਮੇਰ ਦੇ ਐੱਸਪੀ ਹਰਸ਼ਵਰਧਨ ਅਗਰਵਾਲ ਨੇ ਦੱਸਿਆ ਕਿ ਸਾਬਕਾ ਸਰਪੰਚ ਦੀ ਪਹਿਲੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਜਾਸ, ਜੈਪੁਰ : ਅਜਮੇਰ ਜ਼ਿਲ੍ਹੇ ਵਿਚ ਸਾਬਕਾ ਸਰਪੰਚ ਸਣੇ ਚਾਰ ਲੋਕਾਂ ਦੀਆਂ ਵੀਰਵਾਰ ਸਵੇਰੇ ਛੇ ਵਜੇ ਸਕਾਰਪੀਓ ਗੱਡੀ ਵਿਚ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ’ਚ ਸਾਬਕਾ ਸਰਪੰਚ, ਉਸ ਦੀ ਦੂਜੀ ਪਤਨੀ, ਮਾਂ ਤੇ ਭਾਣਜੀ ਸ਼ਾਮਲ ਸਨ। ਇਸ ਮਾਮਲੇ ਵਿਚ ਪੁਲਿਸ ਨੇ 12 ਘੰਟਿਆਂ ਅੰਦਰ ਵੱਡਾ ਰਾਜ਼ਫਾਸ਼ ਕੀਤਾ ਹੈ। ਪੁਲਿਸ ਅਨੁਸਾਰ, ਇਸ ਹੱਤਿਆ ਕਾਂਡ ਨੂੰ ਸਾਬਕਾ ਸਰਪੰਚ ਦੀ ਪਹਿਲੀ ਪਤਨੀ, ਉਸ ਦੀ ਧੀ ਤੇ ਨਾਬਾਲਿਗ ਪੁੱਤਰ ਨੇ ਅੰਜਾਮ ਦਿੱਤਾ ਹੈ। ਤਿੰਨਾਂ ਨੇ ਮਿਲ ਕੇ ਲੋਹੇ ਦੇ ਔਜ਼ਾਰ ਨਾਲ ਚਾਰਾਂ ਦੀ ਗਲ਼ਾ ਵੱਢ ਕੇ ਹੱਤਿਆ ਕੀਤੀ ਸੀ। ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਲਈ ਸਕਾਰਪੀਓ ਵਿਚ ਅੱਗ ਲਗਾ ਦਿੱਤੀ ਸੀ। ਅਜਮੇਰ ਦੇ ਐੱਸਪੀ ਹਰਸ਼ਵਰਧਨ ਅਗਰਵਾਲ ਨੇ ਦੱਸਿਆ ਕਿ ਸਾਬਕਾ ਸਰਪੰਚ ਦੀ ਪਹਿਲੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।