ਰੂਹ ਕੰਬਾਊ ਘਟਨਾ: ਸੱਸ ਦੇ ਸਸਕਾਰ 'ਚ ਆਏ ਨੌਜਵਾਨ ਨੂੰ ਸਰਯੂ ਨਦੀ 'ਚ ਨਹਾਉਣ ਦੌਰਾਨ ਖਿੱਚ ਕੇ ਲੈ ਗਿਆ ਮਗਰਮੱਛ, ਮਚ ਗਈ ਤਰਥੱਲੀ
ਪਿੰਡ ਵਾਸੀਆਂ ਨੇ ਨੌਜਵਾਨ ਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲਤਾ ਨਹੀਂ ਮਿਲ ਸਕੀ। ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰਵਾਈ ਗਈ। ਇੰਚਾਰਜ ਨਿਗਰਾਨ ਉਮਰੀ ਬੇਗਮਗੰਜ ਚੰਦਨ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੀ ਤਲਾਸ਼ ਲਈ ਗੋਤਾਖੋਰਾਂ ਦੀ ਟੀਮ ਲਗਾਈ ਗਈ ਹੈ।
Publish Date: Thu, 21 May 2026 01:13 PM (IST)
Updated Date: Thu, 21 May 2026 01:58 PM (IST)
ਸੰਵਾਦਸੂਤਰ, ਬੇਲਸਰ (ਗੋਂਡਾ) : ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗ੍ਰੇਟਰ ਨੋਇਡਾ ਤੋਂ ਗੋਂਡਾ ਦੇ ਉਮਰੀ ਆਏ ਨੌਜਵਾਨ ਨੂੰ ਸਰਯੂ ਨਦੀ 'ਚ ਇਸ਼ਨਾਨ ਦੌਰਾਨ ਮਗਰਮੱਛ ਖਿੱਚ ਕੇ ਲੈ ਗਿਆ। ਪੁਲਿਸ ਗੋਤਾਖੋਰਾਂ ਜ਼ਰੀਏ ਨੌਜਵਾਨ ਦੀ ਤਲਾਸ਼ ਕਰਵਾ ਰਹੀ ਹੈ।
ਉਮਰੀ ਪਿੰਡ ਨਿਵਾਸੀ ਬਾਬੂਲਾਲ ਸ਼ਰਮਾ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਉਨ੍ਹਾਂ ਦੀ ਪੋਤਰੀ ਦਾ ਪਤੀ ਦੀਪਕ ਗ੍ਰੇਟਰ ਨੋਇਡਾ ਤੋਂ ਆਇਆ ਸੀ। ਸਸਕਾਰ ਤੋਂ ਬਾਅਦ ਉਹ ਸਨੌਲੀ ਮੁਹੰਮਦਪੁਰ ਸਥਿਤ ਉਦੈਭਾਣ ਪਾਹੀ ਨੇੜੇ ਸਰਯੂ ਨਦੀ 'ਚ ਇਸ਼ਨਾਨ ਕਰਨ ਗਿਆ ਸੀ। ਇਸ ਦੌਰਾਨ ਮਗਰਮੱਛ ਉਸ ਨੂੰਪਾਣੀ ਅੰਦਰ ਖਿੱਚ ਕੇ ਲੈ ਗਿਆ।