ਮਾਂ ਦੇ ਪਿਆਰ ਦੀ ਅਨੋਖੀ ਮਿਸਾਲ: ਪੁੱਤ ਨੇ ਬਣਵਾ ਦਿੱਤਾ 'ਤਾਜਮਹਿਲ', ਰਾਜਸਥਾਨ ਤੋਂ ਮੰਗਵਾਇਆ ਚਿੱਟਾ ਸੰਗਮਰਮਰ
ਅਸਲ ’ਚ ਉਨ੍ਹਾਂ ਨੇ ਆਪਣੀ ਇਸ ਯਾਦਗਾਰ ਦੀ ਪ੍ਰੇਰਣਾ ਤਾਜਮਹਿਲ ਤੋਂ ਲਈ, ਜਿਸਨੂੰ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੀ ਯਾਦ ’ਚ ਬਣਵਾਇਆ ਸੀ। ਗਰਮੀਆਂ ਦੀਆਂ ਛੁੱਟੀਆਂ ’ਚ ਇੱਥੇ ਸੈਲਾਨੀਆਂ ਦੀ ਗਿਣਤੀ ਹੋਰ ਤੇਜ਼ੀ ਨਾਲ ਵੱਧ ਗਈ ਹੈ। ਜਿਹੜੇ ਲੋਕ ਆਗਰਾ ਜਾ ਕੇ ਅਸਲੀ ਤਾਜਮਹਿਲ ਨਹੀਂ ਦੇਖ ਸਕਦੇ, ਉਹ ਇੱਥੇ ਆ ਕੇ ਉਸੇ ਤਰ੍ਹਾਂ ਦਾ ਤਜਰਬਾ ਲੈ ਰਹੇ ਹਨ।
Publish Date: Tue, 28 Apr 2026 09:38 AM (IST)
Updated Date: Tue, 28 Apr 2026 09:39 AM (IST)
ਤਿਰੂਵਾਰੂਰ, ਆਈਏਐੱਨਐੱਸ। ਤਾਮਿਲਨਾਡੂ ਦੇ ਤਿਰੂਵਾਰੂਰ ਜ਼ਿਲ੍ਹੇ ’ਚ ਇਕ ਬੇਟੇ ਨੇ ਆਪਣੀ ਮਾਂ ਦੇ ਪ੍ਰਤੀ ਪਿਆਰ ਨੂੰ ਅਜਿਹਾ ਰੂਪ ਦਿੱਤਾ, ਜਿਹੜਾ ਹੁਣ ਪੂਰੇ ਦੇਸ਼ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚੇਨਈ ਦੇ ਕਾਰੋਬਾਰੀ ਅਮੂਰਦੀਨ ਨੇ ਆਪਣੀ ਮਰਹੂਮ ਮਾਂ ਜੇਲਾਨੀ ਬੀਵੀ ਦੀਯਾਦ ’ਚ ਤਾਜਮਹਿਲ ਤਿਆਰ ਕਰਾਇਆ ਹੈ।
ਅਸਲ ’ਚ ਉਨ੍ਹਾਂ ਨੇ ਆਪਣੀ ਇਸ ਯਾਦਗਾਰ ਦੀ ਪ੍ਰੇਰਣਾ ਤਾਜਮਹਿਲ ਤੋਂ ਲਈ, ਜਿਸਨੂੰ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੀ ਯਾਦ ’ਚ ਬਣਵਾਇਆ ਸੀ। ਗਰਮੀਆਂ ਦੀਆਂ ਛੁੱਟੀਆਂ ’ਚ ਇੱਥੇ ਸੈਲਾਨੀਆਂ ਦੀ ਗਿਣਤੀ ਹੋਰ ਤੇਜ਼ੀ ਨਾਲ ਵੱਧ ਗਈ ਹੈ। ਜਿਹੜੇ ਲੋਕ ਆਗਰਾ ਜਾ ਕੇ ਅਸਲੀ ਤਾਜਮਹਿਲ ਨਹੀਂ ਦੇਖ ਸਕਦੇ, ਉਹ ਇੱਥੇ ਆ ਕੇ ਉਸੇ ਤਰ੍ਹਾਂ ਦਾ ਤਜਰਬਾ ਲੈ ਰਹੇ ਹਨ।
ਅਮੂਰਦੀਨ ਦੇ ਪਿਤਾ ਦੇ ਦੇਹਾਂਤ ਦੇ ਬਾਅਦ 2020 ’ਚ ਉਨ੍ਹਾਂ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ। ਮਾਂ ਦੇ ਪ੍ਰਤੀ ਡੂੰਘੇ ਲਗਾਅ ਨੇ ਉਨ੍ਹਾਂ ਨੂੰ ਅਜਿਹੀ ਯਾਦਗਾਰ ਬਣਾਉਣ ਲਈ ਪ੍ਰੇਰਿਤ ਕੀਤਾ, ਜਿਹੜਾ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਜ਼ਿੰਦਾ ਰੱਖ ਸਕੇ। ਉਨ੍ਹਾਂ ਨੇ ਰਾਜਸਥਾਨ ਤੋਂ ਚਿੱਟਾ ਸੰਗਮਰਮਰ ਮੰਗਵਾ ਕੇ ਮੁਗਲ ਸ਼ੈਲੀ ’ਚ ਇਸ ਇਮਾਰਤ ਦਾ ਨਿਰਮਾਣ ਕਰਾਇਆ, ਤਾਂ ਜੋ ਇਹ ਪਿਆਰ ਤੇ ਸਨਮਾਨ ਦਾ ਸਥਾਈ ਪ੍ਰਤੀਕ ਬਣ ਸਕੇ। ਕਰੀਬ ਇਕ ਏਕੜ ਜ਼ਮੀਨ ’ਤੇ ਫੈਲੀ ਇਸ ਯਾਦਗਾਰ ਦਾ ਖੇਤਰਫਲ ਲਗਪਗ ਅੱਠ ਹਜ਼ਾਰ ਵਰਗ ਫੁੱਟ ਹੈ ਤੇ ਇਸਦੀ ਚੌੜਾਈ 46 ਫੁੱਟ ਰੱਖੀ ਗਈ ਹੈ। ਉੱਚੇ ਮੀਨਾਰਾਂ ਤੇ ਵਿਸ਼ਾਲ ਢਾਂਚੇ ਦੇ ਨਾਲ ਇਹ ਇਮਾਰਤ ਦੇਖਣ ਵਾਲਿਆਂ ਨੂੰ ਅਸਲੀ ਤਾਜਮਹਿਲ ਦੀ ਝਲਕ ਦਿੰਦੀ ਹੈ।