ਵਿਅਕਤੀ ਨੇ ਇੰਟਰਨੈੱਟ ਮੀਡੀਆ ’ਤੇ ਵਿਦੇਸ਼ ਤੋਂ 50 ਕਰੋੜ ਦਾ ਕੁੱਤਾ ਮੰਗਵਾਉਣ ਦਾ ਕੀਤਾ ਦਾਅਵਾ, ED ਪੁੱਜੀ ਘਰ ਤੇ ਫਿਰ...
ਇਹ ਦਾਅਵਾ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਹੋਣ ਮਗਰੋਂ ਵਿਦੇਸ਼ੀ ਕਰੰਸੀ ਐਕਸਚੇਂਜ ਨਿਯਮਾਂ ਦੀ ਬੁਨਿਆਦ ’ਤੇ ਈਡੀ ਨੇ ਸ਼ਿਕਾਇਤ ਦਰਜ ਕਰ ਲਈ। ਈਡੀ ਦੀ ਟੀਮ ਇਸ ਸ਼ਖ਼ਸ ਦੇ ਘਰ ਪੁੱਜ ਗਈ ਤੇ ਛਾਪਾਮਾਰੀ ਕੀਤੀ ਹਾਲਾਂਕਿ ਇਹ ਦਾਅਵਾ ਝੂਠਾ ਸਾਬਤ ਹੋਇਆ ਹੈ।
Publish Date: Fri, 18 Apr 2025 11:44 AM (IST)
Updated Date: Fri, 18 Apr 2025 11:46 AM (IST)
ਬੈਂਗਲੁਰੂ (ਪੀਟੀਆਈ) : ਟੌਹਰ ਦਿਖਾਉਣ ਲਈ ਇਕ ਵਿਅਕਤੀ ਨੇ ਇੰਟਰਨੈੱਟ ਮੀਡੀਆ ’ਤੇ ਦਾਅਵਾ ਕਰ ਦਿੱਤਾ ਕਿ ਉਸ ਨੇ 50 ਕਰੋੜ ਰੁਪਏ ਵਿਚ ਸੰਸਾਰ ਦਾ ਸਭ ਤੋਂ ਮਹਿੰਗਾ ਕੁੱਤਾ ਵਿਦੇਸ਼ ਤੋਂ ਮੰਗਵਾਇਆ ਹੈ। ਇਹ ਦਾਅਵਾ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਹੋਣ ਮਗਰੋਂ ਵਿਦੇਸ਼ੀ ਕਰੰਸੀ ਐਕਸਚੇਂਜ ਨਿਯਮਾਂ ਦੀ ਬੁਨਿਆਦ ’ਤੇ ਈਡੀ ਨੇ ਸ਼ਿਕਾਇਤ ਦਰਜ ਕਰ ਲਈ। ਈਡੀ ਦੀ ਟੀਮ ਇਸ ਸ਼ਖ਼ਸ ਦੇ ਘਰ ਪੁੱਜ ਗਈ ਤੇ ਛਾਪਾਮਾਰੀ ਕੀਤੀ ਹਾਲਾਂਕਿ ਇਹ ਦਾਅਵਾ ਝੂਠਾ ਸਾਬਤ ਹੋਇਆ ਹੈ। ਸੂਤਰਾਂ ਮੁਤਾਬਕ ਫੋਕੀ ਸ਼ੋਹਰਤ ਹਾਸਿਲ ਕਰਨ ਲਈ ਇਸ ਵਿਅਕਤੀ ਨੇ ਕਿਸੇ ਕੁੱਤੇ ਦੀਆਂ ਤਸਵੀਰਾਂ ਵੀ ਇੰਟਰਨੈੱਟ ’ਤੇ ਅਪਲੋਡ ਕੀਤੀਆਂ ਸਨ। ਇਸ ਕੁੱਤੇ ਦੀ ਕੀਮਤ ਇਕ ਲੱਖ ਰੁਪਏ ਵੀ ਨਹੀਂ ਹੈ। ਈਡੀ ਨੇ ਸ਼ਿਕਾਇਤ ਦਰਜ ਕਰਨ ਮਗਰੋਂ ਕੋਈ ਅਧਿਰਾਕਤ ਪ੍ਰਗਟਾਵਾ ਨਹੀਂ ਕੀਤਾ ਹੈ।