ਜੇਐੱਨਐੱਨ, ਸੋਲਨ : ਹਿਮਾਚਲ ਪ੍ਰਦੇਸ਼ ਦੇ ਕਸੌਲੀ 'ਚ ਸ਼ੁੱਕਰਵਾਰ ਤੋਂ 8ਵੇਂ ਖੁਸ਼ਵੰਤ ਸਿੰਘ ਲਿਟਫੈਸਟ ਦਾ ਆਗਾਜ਼ ਹੋਵੇਗਾ। ਤਿੰਨ ਦਿਨਾ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਜ਼ਿਆਦਾਤਰ ਸਾਹਿਤਕਾਰ, ਲੇਖਕ ਤੇ ਹੋਰ ਹਸਤੀਆਂ ਕਸੌਲੀ ਪਹੁੰਚ ਚੁੱਕੀਆਂ ਹਨ। ਇਨ੍ਹਾਂ ਵਿਚ ਆਰਟ ਹਿਸਟੋ੍ਰੀਅਨ ਬੀਐੱਨ ਗੋਸਵਾਮੀ ਤੇ ਦੂਰਦਰਸ਼ਨ ਦੀ ਐਂਕਰ ਮੀਨੂੰ ਤਲਵਾੜ, ਤਵਲੀਨ ਸਿੰਘ, ਸਾਦੀਆ ਦੇਹਲਵੀ ਤੇ ਮਿੰਨੀ ਵੈਦ ਆਦਿ ਮੁਖੀ ਹਨ।

ਲਿਟਫੈਸਟ ਵਿਚ ਇਸ ਵਾਰ ਕਸ਼ਮੀਰ, ਪਾਕਿਸਤਾਨ ਤੇ ਬਲੋਚਿਸਤਾਨ, ਧਾਰਾ 370 ਵਰਗੇ ਵਿਸ਼ਿਆਂ 'ਤੇ ਚਰਚਾ ਹੋਵੇਗੀ। ਕੈਫੀ ਆਜ਼ਮੀ ਤੇ ਜਲਿਆਂਵਾਲਾ ਬਾਗ਼ ਹੱਤਿਆਕਾਂਡ ਸ਼ਤਾਬਦੀ ਤੇ ਕਾਰਗਿਲ ਜੰਗ ਦੇ 20 ਸਾਲ ਹੋਣ 'ਤੇ ਵਿਸ਼ੇਸ਼ ਚਰਚਾ ਹੋਵੇਗੀ।

ਲਿਟਫੈਸਟ 'ਚ ਅਭਿਨੇਤਰੀ ਸ਼ਰਮੀਲਾ ਟੈਗੋਰ, ਸ਼ਬਾਨਾ ਆਜ਼ਮੀ, ਮਨੀਸ਼ਾ ਕੋਇਰਾਲਾ, ਜਾਵੇਦ ਅਖ਼ਤਰ, ਕਾਰਗਿਲ ਹੀਰੋ ਕਰਨਲ ਸੋਨਮ ਵਾਂਗਚੁਕ, ਸਰਜੀਕਲ ਸਟ੍ਰਾਈਕ ਹੀਰੋ ਲੈਫਟੀਨੈਂਟ ਜਨਰਲ ਰਿ. ਡੀਐੱਸ ਹੁੱਡਾ, ਸਾਬਕਾ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ, ਨਯਨਤਾਰਾ ਸਹਿਗਲ, ਨਵਤੇਜ ਸਰਨਾ ਤੇ ਵਿਵੇਕ ਕਾਟਜੂ ਵਰਗੀਆਂ 50 ਦੇ ਕਰੀਬ ਹਸਤੀਆਂ ਸ਼ਾਮਲ ਹੋਣਗੀਆਂ। ਖੁਸ਼ਵੰਤ ਸਿੰਘ ਦੇ ਬੇਟੇ ਤੇ ਪ੍ਰਬੰਧਕ ਰਾਹੁਲ ਸਿੰਘ ਨੇ ਦੱਸਿਆ ਕਿ ਗੁਲਸ਼ਨ ਗਰੋਵਰ ਦੇ ਵਿਦੇਸ਼ ਵਿਚ ਹੋਣ ਕਾਰਨ ਆਉਣਾ ਸੰਭਵ ਨਹੀਂ ਹੈ।