ਦਿਲ ਕੰਬਾਊ ਘਟਨਾ: ਆਵਾਰਾ ਕੁੱਤੇ ਨੇ 4 ਮਹੀਨੇ ਦੇ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਖਾਧਾ, ਪੰਘੂੜੇ 'ਚ ਸੌਂ ਰਿਹਾ ਸੀ ਬੱਚਾ
ਇਸੇ ਦੌਰਾਨ ਇੱਕ ਆਵਾਰਾ ਕੁੱਤਾ ਘਰ ’ਚ ਦਾਖਲ ਹੋ ਗਿਆ ਤੇ ਪੰਘੂੜੇ ’ਚ ਸੌਂ ਰਹੇ ਮਾਸੂਮ ਬੱਚੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਨਾਲ ਕੱਟਿਆ। ਮਾਸੂਮ ਬੱਚੀ ਦੀਆਂ ਚੀਕਾਂ ਸੁਣ ਕੇ ਮਾਪੇ ਘਬਰਾ ਗਏ ਤੇ ਅੰਦਰ ਜਾ ਕੇ ਹੈਰਾਨ ਰਹਿ ਗਏ।
Publish Date: Sun, 10 May 2026 09:21 AM (IST)
Updated Date: Sun, 10 May 2026 09:25 AM (IST)
ਬਿਦਰ, ਪੀਟੀਆਈ : ਕਰਨਾਟਕ ਦੇ ਬਿਦਰ ਜ਼ਿਲੇ ’ਚ ਇਕ ਆਵਾਰਾ ਕੁੱਤੇ ਨੇ ਘਰ ’ਚ ਸੌਂ ਰਹੇ 4 ਮਹੀਨੇ ਦੇ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਪਿੰਡ ’ਚ ਸਹਿਮ ਤੇ ਗੁੱਸੇ ਦਾ ਮਾਹੌਲ ਹੈ। ਪੁਲਿਸ ਅਨੁਸਾਰ ਬੱਚੇ ਦੇ ਮਾਤਾ-ਪਿਤਾ ਨੇ ਉਸ ਨੂੰ ਘਰ ਦੇ ਅੰਦਰ ਪੰਘੂੜੇ ’ਚ ਸੁਆ ਕੇ ਬਾਹਰ ਚਲੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਸੀ।
ਇਸੇ ਦੌਰਾਨ ਇੱਕ ਆਵਾਰਾ ਕੁੱਤਾ ਘਰ ’ਚ ਦਾਖਲ ਹੋ ਗਿਆ ਤੇ ਪੰਘੂੜੇ ’ਚ ਸੌਂ ਰਹੇ ਮਾਸੂਮ ਬੱਚੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਨਾਲ ਕੱਟਿਆ। ਮਾਸੂਮ ਬੱਚੀ ਦੀਆਂ ਚੀਕਾਂ ਸੁਣ ਕੇ ਮਾਪੇ ਘਬਰਾ ਗਏ ਤੇ ਅੰਦਰ ਜਾ ਕੇ ਹੈਰਾਨ ਰਹਿ ਗਏ। ਬੱਚਾ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।