13 ਸਾਲ ਦੀ ਬੱਚੀ ਦੀ ਸਮੂਹਕ ਜਬਰ ਜਨਾਹ ਤੋਂ ਬਾਅਦ ਹੱਤਿਆ, ਦੋ ਮੁਲਜ਼ਮ ਗ੍ਰਿਫ਼ਤਾਰ
13 Year Old Raped In Lakhimpur Khiri ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ 13 ਸਾਲ ਦੀ ਬੱਚੀ ਨਾਲ ਸਮੂਹਕ ਜਬਰ ਜਨਾਹ ਕਰਕੇ ਹੱਤਿਆ ਕੀਤੀ ਗਈ। ਪੋਰਸਟਮਾਰਟਮ ਰਿਪੋਰਟ 'ਚ ਬੱਚੀ ਦੇ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਕੀਤੀ ਹੈ।
Publish Date: Sun, 16 Aug 2020 03:13 PM (IST)
Updated Date: Sun, 16 Aug 2020 03:21 PM (IST)
ਨਈਂ ਦੁਨੀਆ : 13 Year Old Raped In Lakhimpur Khiri ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ 13 ਸਾਲ ਦੀ ਬੱਚੀ ਨਾਲ ਸਮੂਹਕ ਜਬਰ ਜਨਾਹ ਕਰਕੇ ਹੱਤਿਆ ਕੀਤੀ ਗਈ। ਪੋਰਸਟਮਾਰਟਮ ਰਿਪੋਰਟ 'ਚ ਬੱਚੀ ਦੇ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਕੀਤੀ ਹੈ।
ਲਖੀਮਰਪੁਰ ਖੀਰੀ ਜ਼ਿਲ੍ਹੇ ਦੇ ਈਸ਼ਾਨਨਗਰ ਥਾਣੇ ਦੇ ਪਕਰਿਆ ਪਿੰਡ 'ਚ ਜਬਰ ਜਨਾਹ ਦੇ ਬਾਅਦ ਇਹ ਘਟਨਾ ਸਾਹਮਣੇ ਆਈ। ਬੱਚੀ ਦੀ ਦੇਹ ਸ਼ੁੱਕਰਵਾਰ ਰਾਤ ਨੂੰ ਗੰਨੇ ਦੇ ਖੇਤਾਂ 'ਚ ਮਿਲੀ ਸੀ। ਬੱਚੀ ਸ਼ੁੱਕਰਵਾਰ ਦੁਪਹਿਰ ਤੋਂ ਹੀ ਲਾਪਤਾ ਸੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਦੇਹ ਰਾਤ ਖੇਤਾਂ 'ਚੋਂ ਮਿਲੀ। ਉਸ ਦੀ ਅੱਖਾ ਖੁੱਲ੍ਹੀਆਂ ਤੇ ਜ਼ੁਬਾਨ ਕੱਟੀ ਹੋਏ ਤੇ ਗਲ਼ੇ 'ਚ ਚੁੰਨੀ ਪਈ ਹੋਈ ਸੀ।
ਲਖੀਮਪੁਰ ਖੀਰੀ ਦੇ ਪੁਲਿਸ ਸੁਪਰਡੈਂਟ ਸਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਬੱਚੀ ਦੀ ਪੋਸਟਮਾਰਟਮ ਰਿਪੋਰਟ 'ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਗੰਨਿਆਂ ਕਰਕੇ ਉਸ ਦੀਆਂ ਅੱਖਾਂ 'ਤੇ ਸੱਟ ਲੱਗੀ ਹੈ।
ਮਾਇਆਵਤੀ ਨੇ ਭਾਜਪਾ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਮਾਮਲੇ 'ਚ ਬਹੁਜਨ ਸਮਾਜ ਪਾਰਟੀ ਪ੍ਰਮੁੱਖ ਮਾਇਆਵਤੀ ਨੇ ਟਵੀਟ ਕਰਕੇ ਯੋਗੀ ਅਦਿੱਤਿਆਨਾਥ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਲਿਖਿਆ, ਯੂਪੀ ਲਖੀਮਪੁਰ ਖੀਰੀ 'ਚ ਪਕਰਿਆ ਪਿੰਡ 'ਚ ਨਾਬਾਲਗ ਦੇ ਨਾਲ ਜਬਰ ਜਨਾਹ ਦੇ ਬਾਅਦ ਹੱਤਿਆ ਕੀਤੀ ਗਈ ਹੈ।