ਦੁਨੀਆਂ 'ਚ ਬਾਹਰਲੇ ਸੰਬਧਾਂ ਨੂੰ ਜ਼ਿਆਦਾ ਲੋਕ ਖੁਸ਼ੀ ਦਾ ਇਕ ਅਹਿਮ ਕਾਰਨ ਮੰਨ ਰਹੇ ਹਨ। ਇਕ ਅਧਿਐਨ 'ਚ ਇਹ ਸਾਹਮਣੇ ਆਇਆ ਹੈ।

ਦੁਨੀਆਂ 'ਚ ਬਾਹਰਲੇ ਸੰਬਧਾਂ ਨੂੰ ਜ਼ਿਆਦਾ ਲੋਕ ਖੁਸ਼ੀ ਦਾ ਇਕ ਅਹਿਮ ਕਾਰਨ ਮੰਨ ਰਹੇ ਹਨ। ਇਕ ਅਧਿਐਨ 'ਚ ਇਹ ਸਾਹਮਣੇ ਆਇਆ ਹੈ। ਡੇਟਿੰਗ ਵੈੱਬਸਾਈਟ 'ਐਸ਼ਲੇ ਮੈਡੀਸਨ' ਦੇ ਜ਼ਰੀਏ ਅਮਰੀਕਾ ਦੀ ਮਿਸੌਰੀ ਸਟੇਟ ਯੂਨੀਵਰਸਿਟੀ ਦੀ ਸਮਾਜਸ਼ਾਸਤਰੀ ਡਾ. ਏਲੀਸੀਆ ਵਾਕਰ ਵੱਲੋਂ ਕੀਤੇ ਗਏ ਇਕ ਅਧਿਐਨ 'ਚ ਪਤਾ ਲੱਗਿਆ ਹੈ ਕਿ 10 'ਚੋਂ ਸੱਤ ਲੋਕਾਂ ਨੇ ਬਾਹਰਲੇ ਸੰਬਧਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਲਈ ਚੰਗਾ ਦੱਸਿਆ ਹੈ।
ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਐਡਲਟਰੀ ਲਾਅ ਨੂੰ ਰੱਦ ਕਰਨ ਤੇ ਬੇਵਫਾਈ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਦਿਆਂ ਸਮਾਜ ਲਈ ਇਕ ਨਵਾਂ ਰਾਹ ਖੋਲ੍ਹਿਆ ਸੀ। ਪਿਛਲੇ ਸਾਲ ਸਤੰਬਰ 'ਚ ਇਸ ਸਬੰਧੀ ਪੁਰਾਣੇ ਕਾਨੂੰਨ ਨੂੰ ਇਹ ਕਹਿੰਦੇ ਹੋਏ ਖਾਰਜ ਕੀਤਾ ਗਿਆ ਸੀ ਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਬਣੇ ਤੇ ਹੁਣ ਤੱਕ ਚੱਲੇ ਆ ਰਹੇ ਅਜਿਹੇ ਕਾਨੂੰਨ ਦਾ ਅੱਜ ਦੀ ਤਾਰੀਕ 'ਚ ਕੋਈ ਮਤਲਬ ਨਹੀਂ ਰਹਿ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਹੈ ਕਿ ਕਿਸੇ ਪੁਰਸ਼ ਵੱਲੋਂ ਵਿਆਹੁਤਾ ਔਰਤ ਨਾਲ ਸਬੰਧ ਬਣਾਉਣਾ ਅਨੈਤਿਕ ਭਲੇ ਹੀ ਨਾ ਹੋਵੇ ਪਰ ਇਸ ਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ। ਇਸ ਡੇਟਿੰਗ ਵੈੱਬਸਾਈਟ ਦਾ ਮੁੱਖ ਕੰਮ ਵਿਆਹੁਤਾ ਤੇ ਰਿਲੇਸ਼ਨਸ਼ਿਪ 'ਚ ਰਹਿ ਰਹੇ ਜੋੜਿਆਂ ਲਈ ਡੇਟਿੰਗ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਇਸ ਲਈ ਇਸ ਵੈੱਬਸਾਈਟ ਤੋਂ ਆਏ ਨਤੀਜੇ ਜ਼ਿਆਦਾ ਹੈਰਾਨ ਨਹੀਂ ਕਰਦੇ ਪਰ ਜਦੋਂ ਇਕ ਯੂਨੀਵਰਸਿਟੀ ਦੀ ਵਿਦਵਾਨ ਸਰਵੇਖਣ ਕਰਕੇ ਇਸ 'ਚ ਸ਼ਾਮਲ ਲੋਕਾਂ ਨਾਲ ਪੁੱਛਦੀ ਹੈ ਕਿ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਕਿਸੇ ਹੋਰ ਨਾਲ ਸੰਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਦੇ 'ਜੀਵਨ ਦੀ ਸੰਤੁਸ਼ਟੀ' 'ਤੇ ਕੀ ਅਸਰ ਪਿਆ ਹੈ ਤਾਂ ਇਸ ਦੇ ਜਵਾਬ 'ਚ ਜ਼ਿਆਦਾਤਰ ਲੋਕਾਂ ਨੇ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਵਾਲੇ ਸੰਬੰਧਾਂ ਨੂੰ ਜ਼ਿਆਦਾ ਬਿਹਤਰ ਦੱਸਦੇ ਹਨ ਜੋ ਕਿ ਇਕ ਹੈਰਾਨ ਕਰਨ ਵਾਲੀ ਗੱਲ ਹੈ। ਸਰਵੇਖਣ 'ਚ ਸ਼ਾਮਲ ਔਰਤਾਂ ਤੇ ਪੁਰਸ਼ਾਂ ਚੋਂ ਜ਼ਿਆਦਾ ਆਪਣੇ ਬਾਹਰਲੇ ਸਬੰਧਾਂ ਦੇ ਕਾਰਨ ਜ਼ਿਆਦਾ ਖੁਸ਼ ਦੱਸੀਆਂ ਗਈਆਂ ਹਨ।
ਬੇਵਫਾਈ ਤੇ ਖੁਸ਼ੀ 'ਚ ਸਬੰਧ ਸਥਾਪਿਤ ਕਰਨ ਦਾ ਕੰਮ ਸਿਰਫ ਇਸੇ ਸਰਵੇਖਣ ਆਧਾਰਿਤ ਸੋਧ ਅਧਿਐਨ 'ਚ ਨਹੀਂ ਹੋਇਆ, ਸਗੋਂ ਹਾਲ 'ਚ 'ਪਬਮੇਡ' ਨਾਮਕ ਜਨਰਲ 'ਚ ਕਿਹਾ ਗਿਆ ਹੈ ਕਿ ਜੋ ਲੋਕ ਕਿਸੇ ਨਾਲ ਅਫੇਅਰ ਕਰਦੇ ਹਨ ਪਰ ਇਸ ਦੀ ਜਾਣਕਾਰੀ ਆਪਣੇ ਪਾਰਟਨਰ ਨੂੰ ਨਹੀਂ ਦਿੰਦੇ, ਉਹ ਜ਼ਿਆਦਾ ਖੁਸ਼ ਰਹਿੰਦੇ ਹਨ। ਕਿਤੇ ਵਿਆਹੁਤਾ ਜ਼ਿੰਦਗੀ ਦੀ ਸਮੱਸਿਆਵਾਂ ਨਜਿੱਠਣ ਦਾ ਇਹ ਹੱਲ ਬਣਨ ਲੱਗਿਆ ਹੈ ਕਿ ਲੋਕ ਚੁੱਪ-ਚਪੀਤੇ ਬਾਹਰ ਰਿਸ਼ਤੇ ਕਾਇਮ ਕਰ ਰਹੇ ਹਨ। ਰਿਸ਼ਤਿਆਂ 'ਚ ਟੁੱਟਣ ਕਾਰਨ ਜ਼ਿੰਦਗੀ 'ਚ ਭੱਜਦੌੜ ਦਾ ਵੱਧਣਾ ਹੋ ਸਕਦਾ ਹੈ। ਟੀਵੀ, ਮੋਬਾਈਲ, ਇੰਟਰਨੈੱਟ ਦੀ ਦੁਨੀਅਾਂ ਨੇ ਸਾਨੂੰ ਪਾਕਿ ਰਿਸ਼ਤਿਆਂ ਤੋਂ ਬੇਮੁੱਖ ਕਰ ਦਿੱਤਾ ਹੈ ਤੇ। ਅਜਿਹੇ 'ਚ ਅਸਲ ਰਿਸ਼ਤਿਆਂ ਤੋਂ ਲੋਕ ਜਲਦ ਪਰੇਸ਼ਾਨ ਹੋਣ ਲੱਗਦੇ ਹਨ। ਹੁਣ ਤਾਂ ਬੇਵਫਾਈ ਦੇ ਮਾਮਲਿਆਂ 'ਚ ਇਹ ਮੰਗ ਵੀ ਉੱਠਣ ਲੱਗੀ ਹੈ ਕਿ ਇਸ 'ਚ ਸਜ਼ਾ ਦਾ ਮਾਮਲਾ ਇਕ ਤਰਫਾ ਕਿਉਂ ਰਹੇ। ਜੇਕਰ ਪੁਰਸ਼ ਬਾਹਰ ਸਬੰਧ ਬਣਾਉਂਦਾ ਹੈ ਤਾਂ ਸਮਾਜ ਦੇ ਨਾਲ ਕਾਨੂੰਨ ਵੀ ਉਸ ਨੂੰ ਕਠਘਰੇ 'ਚ ਖੜ੍ਹਾ ਕਰਦਾ ਹੈ ਪਰ ਅਜਿਹਾ ਕਰਨ 'ਤੇ ਔਰਤ ਕਿਉਂ ਬਚੇ। ਅਜਿਹਾ ਇਕ ਵਿਚਾਰ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਦੇ ਸਾਹਮਣੇ ਵੀ ਚੁੱਕਿਆ ਹੈ ਕਿ ਨਾਜਾਇਜ਼ ਸਬੰਧਾਂ ਦੇ ਮਾਮਲਿਆਂ 'ਚ ਔਰਤ ਨੂੰ ਵੀ ਨਾ ਬਖਸ਼ਿਆ ਜਾਵੇ, ਸਗੋਂ ਉਸ ਨੂੰ ਵੀ ਪੁਰਸ਼ ਦੇ ਬਰਾਬਰ ਦੋਸ਼ੀ ਮੰਨਿਆ ਜਾਵੇ।