- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਰਸੀਆਂ 'ਤੇ ਸਫੈਦ ਤੌਲੀਆ ਵਿਛਾਉਣ ਦਾ ਰਿਵਾਜ ਬ੍ਰਿਟਿਸ਼ ਕਾਲ ਦੀ ਦੇਣ ਹੈ। ਉਸ ਦੌਰ 'ਚ ਅੱਜ ਵਾਂਗ ਪੱਕੀਆਂ ਸੜਕਾਂ ਤੇ ਗੱਡੀਆਂ ਨਹੀਂ ਹੁੰਦੀਆਂ ਸਨ। ਅੰਗਰੇਜ਼ ਅਧਿਕਾਰੀ ਅਕਸਰ ਘੋੜਿਆਂ 'ਤੇ ਬੈਠ ਕੇ ਲੰਬੀਆਂ ਦੂਰੀਆਂ ਤੈਅ ਕਰਦੇ ਸਨ। ਧੂੜ ਅਤੇ ਪਸੀਨੇ ਤੋਂ ਬਚਣ ਲਈ ਤੌਲੀਆ ਉਨ੍ਹਾਂ ਦੀ ਹਾਈਜੀਨ (ਸਫਾਈ) ਦਾ ਇਕ ਅਹਿਮ ਹਿੱਸਾ ਬਣ ਗਿਆ ਸੀ ਅਤੇ ਹੌਲੀ-ਹੌਲੀ ਇਹ ਉਨ੍ਹਾਂ ਦੀ ਪਛਾਣ ਅਤੇ ਵਰਦੀ ਦਾ ਹਿੱਸਾ ਵੀ ਬਣ ਗਿਆ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਕਿਸੇ ਸਰਕਾਰੀ ਦਫ਼ਤਰ ਵਿੱਚ ਗਏ ਹੋਵੋਗੇ, ਤਾਂ ਦੇਖਿਆ ਹੋਵੇਗਾ ਕਿ ਵੱਡੇ ਅਧਿਕਾਰੀ ਦੀ ਕੁਰਸੀ 'ਤੇ ਸਫੈਦ ਰੰਗ ਦਾ ਤੌਲੀਆ ਵਿਛਿਆ ਹੁੰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਧੁਨਿਕ ਆਫਿਸ ਅਤੇ ਆਰਾਮਦਾਇਕ ਕੁਰਸੀਆਂ ਦੇ ਬਾਵਜੂਦ ਅਫਸਰਾਂ ਦੀ ਕੁਰਸੀ 'ਤੇ ਸਫੈਦ ਤੌਲੀਆ ਕਿਉਂ ਰੱਖਿਆ ਹੁੰਦਾ ਹੈ?
ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ਼ ਇੱਕ ਕੱਪੜਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਸਦੀਆਂ ਪੁਰਾਣਾ ਇਤਿਹਾਸ ਛੁਪਿਆ ਹੋਇਆ ਹੈ, ਜੋ ਬ੍ਰਿਟਿਸ਼ ਕਾਲ ਨਾਲ ਜੁੜਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਬਾਰੇ।
ਦਰਅਸਲ, ਕੁਰਸੀਆਂ 'ਤੇ ਸਫੈਦ ਤੌਲੀਆ ਵਿਛਾਉਣ ਦਾ ਰਿਵਾਜ ਬ੍ਰਿਟਿਸ਼ ਕਾਲ ਦੀ ਦੇਣ ਹੈ। ਉਸ ਦੌਰ 'ਚ ਅੱਜ ਵਾਂਗ ਪੱਕੀਆਂ ਸੜਕਾਂ ਤੇ ਗੱਡੀਆਂ ਨਹੀਂ ਹੁੰਦੀਆਂ ਸਨ। ਅੰਗਰੇਜ਼ ਅਧਿਕਾਰੀ ਅਕਸਰ ਘੋੜਿਆਂ 'ਤੇ ਬੈਠ ਕੇ ਲੰਬੀਆਂ ਦੂਰੀਆਂ ਤੈਅ ਕਰਦੇ ਸਨ। ਧੂੜ ਅਤੇ ਪਸੀਨੇ ਤੋਂ ਬਚਣ ਲਈ ਤੌਲੀਆ ਉਨ੍ਹਾਂ ਦੀ ਹਾਈਜੀਨ (ਸਫਾਈ) ਦਾ ਇਕ ਅਹਿਮ ਹਿੱਸਾ ਬਣ ਗਿਆ ਸੀ ਅਤੇ ਹੌਲੀ-ਹੌਲੀ ਇਹ ਉਨ੍ਹਾਂ ਦੀ ਪਛਾਣ ਅਤੇ ਵਰਦੀ ਦਾ ਹਿੱਸਾ ਵੀ ਬਣ ਗਿਆ।
ਪੁਰਾਣੇ ਸਮੇਂ ਦਫ਼ਤਰਾਂ 'ਚ ਏਅਰ ਕੰਡੀਸ਼ਨਰ ਵਰਗੀਆਂ ਸਹੂਲਤਾਂ ਨਹੀਂ ਹੁੰਦੀਆਂ ਸਨ। 80 ਦੇ ਦਹਾਕੇ ਤਕ ਦਫ਼ਤਰਾਂ 'ਚ ਸਿਰਫ਼ ਪੱਖੇ ਹੁੰਦੇ ਸਨ ਜੋ ਗਰਮੀ ਦੇ ਮੌਸਮ 'ਚ ਗਰਮ ਹਵਾ ਸੁੱਟਦੇ ਸਨ। ਅਜਿਹੇ ਵਿਚ ਪਸੀਨੇ ਨੂੰ ਸੋਖਣ ਲਈ ਸਫੈਦ ਤੌਲੀਆ ਇਕ 'ਸਾਈਲੈਂਟ ਵਾਰੀਅਰ' ਵਾਂਗ ਕੰਮ ਕਰਦਾ ਸੀ। ਇਹ ਨਾ ਸਿਰਫ਼ ਅਧਿਕਾਰੀ ਦੇ ਕੱਪੜਿਆਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਸੀ, ਸਗੋਂ ਸਫ਼ਰ ਦੌਰਾਨ ਅੰਬੈਸਡਰ ਕਾਰਾਂ ਤੇ ਜੀਪਾਂ 'ਚ ਵੀ ਰਾਹਤ ਦਾ ਜ਼ਰੀਆ ਬਣਦਾ ਸੀ। 90 ਦੇ ਦਹਾਕੇ ਦੇ ਅੱਧ ਤਕ ਇਹ ਤੌਲੀਆ ਅਧਿਕਾਰੀਆਂ ਦੀ ਜੀਵਨ ਸ਼ੈਲੀ ਦਾ ਇੱਕ ਅਟੁੱਟ ਹਿੱਸਾ ਬਣਿਆ ਰਿਹਾ।
ਅੱਜ ਦੇ ਸਮੇਂ ਲਗਪਗ ਸਾਰੇ ਸਰਕਾਰੀ ਦਫ਼ਤਰ ਏਅਰ ਕੰਡੀਸ਼ਨਿੰਗ ਨਾਲ ਲੈਸ ਹਨ। ਅਜਿਹੇ ਵਿਚ ਹੁਣ ਪਸੀਨੇ ਵਾਲੀ ਸਮੱਸਿਆ ਲਗਪਗ ਖ਼ਤਮ ਹੋ ਚੁੱਕੀ ਹੈ। ਪਰ ਅੱਜ ਦੇ ਦੌਰ ਵਿੱਚ ਵੀ ਇਹ ਪਰੰਪਰਾ ਜਾਰੀ ਹੈ ਅਤੇ ਸਰਕਾਰੀ ਦਫ਼ਤਰਾਂ 'ਚ ਅਧਿਕਾਰੀਆਂ ਦੀ ਕੁਰਸੀ 'ਤੇ ਤੁਹਾਨੂੰ ਸਫੈਦ ਰੰਗ ਦਾ ਤੌਲੀਆ ਵਿਛਿਆ ਮਿਲ ਜਾਵੇਗਾ। ਅਜਿਹਾ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਇਸ ਨੂੰ ਅਧਿਕਾਰੀ ਦੇ ਰੁਤਬੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਸਰਕਾਰੀ ਸਿਸਟਮ 'ਚ ਸਿਰਫ਼ ਤੌਲੀਆ ਹੀ ਨਹੀਂ, ਸਗੋਂ ਕਈ ਹੋਰ ਚੀਜ਼ਾਂ ਵੀ ਅਹੁਦੇ ਅਤੇ ਵੱਕਾਰ ਨਾਲ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਸੀਨੀਅਰ ਅਧਿਕਾਰੀਆਂ ਲਈ ਹਰੀ ਸਿਆਹੀ (Green Ink) ਦੀ ਵਰਤੋਂ ਤੈਅ ਹੈ, ਉਸੇ ਤਰ੍ਹਾਂ ਕੁਰਸੀ 'ਤੇ ਵਿਛਿਆ ਤੌਲੀਆ, ਮੇਜ਼ ਦਾ ਆਕਾਰ ਅਤੇ ਦਰਵਾਜ਼ੇ 'ਤੇ ਖੜ੍ਹੇ ਚਪੜਾਸੀ ਨੂੰ ਅਹੁਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਬਿਊਰੋਕ੍ਰੇਸੀ ਕਲਚਰ (Bureaucracy Culture) ਦਾ ਹਿੱਸਾ ਹੈ, ਜਿੱਥੇ ਨਿਯਮਾਂ ਅਤੇ ਪ੍ਰਤੀਕਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ।